ਮੋਗਾ: ਪੂਰੇ ਉੱਤਰ ਭਾਰਤ ਵਿੱਚ ਪੈ ਰਹੇ ਮੀਂਹ ਕਾਰਨ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਦੂਸਰੇ ਪਾਸੇ ਜੇ ਸਬਜ਼ੀਆਂ ਦੀ ਗੱਲ ਕਰੀਏ ਸਬਜ਼ੀਆਂ ਦੇ ਰੇਟਾਂ ਵਿੱਚ ਵੀ ਭਾਰੀ ਵਾਧਾ ਹੋਇਆ ਹੈ। ਜਿਸ ਕਾਰਨ ਆਮ ਲੋਕਾ ਦੀ ਰਸੋਈ ਦਾ ਬਜਟ ਹਲਾ ਦਿੱਤਾ ਹੈ। ਸਬਜ਼ੀਆਂ ਦੇ ਰੇਟਾਂ ਦੀ ਗੱਲ ਕਰੀਏ ਤਾਂ ਟਮਾਟਰਾਂ ਦੇ ਭਾਅ ਨੇ ਲੋਕਾਂ ਦੇ ਚਿਹਰੇ ਲਾਲ ਕਰ ਦਿੱਤੇ ਹਨ ਤੇ ਟਮਾਟਰ ਰਸੋਈ ਵਿੱਚ ਗਾਇਬ ਹੋ ਗਿਆ ਹੈ।
ਮੋਗਾ ਦੀ ਮੰਡੀ ਵਿੱਚ ਟਮਾਟਰ ਮਹਿੰਗੇ: ਸੋਮਵਾਰ ਨੂੰ ਮੋਗਾ ਦੀ ਮੰਡੀ ਵਿੱਚ ਟਮਾਟਰ 150 ਰੁਪਏ ਕਿੱਲੋ ਵਿੱਕ ਰਹੇ ਹਨ। ਦੂਜੇ ਪਾਸੇ ਜੇ ਹੋਰ ਸਬਜ਼ੀਆਂ ਦੀ ਗੱਲ ਕਰੀਏ ਤਾਂ ਗੋਬੀ 50 ਰੁਪਏ ਕਿਲੋ, ਸ਼ਿਮਲਾ ਮਿਰਚ 80 ਤੋਂ 100 ਰੁਪਏ ਕਿਲੋ, ਅਦਰਕ 150 ਰੁਪਏ ਕਿੱਲੋ, ਉੱਥੇ ਹੀ ਜੇ ਦੂਜਿਆਂ ਸਬਜ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਸਾਰੀਆਂ ਸਬਜ਼ੀਆਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ।
ਗ੍ਰਾਹਕਾਂ 'ਚ ਸਬਜ਼ੀਆਂ ਲੈਣ ਦੀ ਮੰਗ ਘਟੀ: ਇਸ ਦੌਰਾਨ ਹੀ ਗੱਲਬਾਤ ਕਰਦਿਆਂ ਦੁਕਾਨਦਾਰ ਮੁੰਨਾ ਨੇ ਦੱਸਿਆ ਕਿ ਸਬਜ਼ੀਆਂ ਦੇ ਰੇਟਾਂ ਵਿੱਚ ਵਾਧਾ ਹੋਣ ਕਰਕੇ ਸਾਡੇ ਕੰਮ ਉੱਤੇ ਬਹੁਤ ਅਸਰ ਪਿਆ ਹੈ, ਜੋ ਗ੍ਰਾਹਕ ਸਾਡੀ ਦੁਕਾਨ ਉੱਤੇ ਸਬਜ਼ੀ ਲੈਣ ਆਉਂਦੇ ਹਨ, ਉਹ ਕਿੱਲੋ ਸਬਜ਼ੀ ਲੈਣ ਦੀ ਬਜਾਏ 250 ਗ੍ਰਾਮ ਹੀ ਸਬਜ਼ੀ ਲੈਂਦੇ ਹਨ। ਗ੍ਰਾਹਕ ਸਬਜ਼ੀ ਲੈਣ ਲੱਗੇ ਸੋਚ-ਸੋਚ ਕੇ ਸਬਜ਼ੀ ਲੈਂਦੇ ਹਨ, ਇਹ ਸਬਜ਼ੀਆਂ ਦੇ ਰੇਟਾਂ ਵਿੱਚ ਜੋ ਵਾਧਾ ਹੋਇਆ ਹੈ, ਉਹ ਸਾਰੇ ਪਾਸੇ ਹੋ ਰਹੀਆਂ ਬਾਰਿਸ਼ਾਂ ਕਰਕੇ ਹੀ ਵਧੇ ਹਨ। ਹੁਣ ਉਮੀਦ ਹੈ ਕਿ ਅਗਲੇ 10 ਤੋਂ 15 ਦਿਨਾਂ ਵਿੱਚ ਕੁੱਝ ਰੇਟ ਘੱਟਣ ਦੀ ਉਮੀਦ ਹੈ।
- ਰਾਜ ਸਭਾ 'ਚ ਦਿੱਲੀ ਸੇਵਾ ਬਿੱਲ 'ਤੇ ਬੋਲੇ ਸਾਂਸਦ ਰਾਘਵ ਚੱਢਾ, ਕਿਹਾ- ਬਿੱਲ ਰਾਹੀਂ ਭਾਜਪਾ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਵੀ ਦਿੱਤੀ ਚੁਣੌਤੀ
- Card Throwing World Champion: ਇੱਕ ਮਿੰਟ 'ਚ 18 ਤਰਬੂਜਾਂ 'ਤੇ ਕਾਰਡ ਸੁੱਟ ਕੇ ਬਣਾਇਆ ਗਿਨੀਜ਼ ਵਰਲਡ ਰਿਕਾਰਡ, ਚੀਨ ਨੂੰ ਪਛਾੜਿਆ
- Negligence Of Power Department: ਬਿਜਲੀ ਵਿਭਾਗ ਦੀ ਲਾਪਰਵਾਹੀ ਨੇ 8 ਪਸ਼ੂਆਂ ਦੀ ਲਈ ਜਾਨ, ਭੱਜ ਕੇ ਬਚਿਆ ਪਸ਼ੂ ਪਾਲਕ
ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ: ਦੂਜੇ ਪਾਸੇ ਸਬਜ਼ੀ ਲੈਣ ਆਏ ਗ੍ਰਾਹਕ ਬਲਵਿੰਦਰ ਸਿੰਘ ਦਾ ਕਹਿਣਾ ਸੀ ਅੱਜ ਕੱਲ੍ਹ ਤਾਂ ਮਹਿੰਗਾਈ ਨੇ ਮਿਡਲ ਕਲਾਸ ਪਰਿਵਾਰਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਅੱਜ ਦੇ ਸਮੇਂ ਵਿੱਚ ਵੱਧ ਰਹੀ ਮਹਿੰਗਾਈ ਕਰਕੇ 2 ਵਕਤ ਦੀ ਰੋਟੀ ਖਾਣੀ ਮੁਸ਼ਕਿਲ ਹੋ ਚੁੱਕੀ ਹੈ। ਜਿਸ ਦਿਨ ਤੋਂ ਟਮਾਟਰਾਂ ਦੇ ਰੇਟ ਵਧੇ ਹਨ, ਅਸੀਂ ਸਬਜ਼ੀਆਂ ਵਿੱਚ ਟਮਾਟਰ ਪਾਉਣੇ ਤੇ ਟਮਾਟਰ ਖਰੀਦਣੇ ਹੀ ਬੰਦ ਕਰ ਦਿੱਤੇ ਹਨ। ਅੱਜ ਦੇ ਇਸ ਮਹਿੰਗਾਈ ਦੇ ਸਮੇਂ ਵਿੱਚ ਘਰ ਦਾ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਿਕਲ ਹੋਇਆ ਪਿਆ ਹੈ। ਅਸੀਂ ਕੇਂਦਰ ਸਰਕਾਰ ਉੱਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੈ ਕਿ ਸਬਜ਼ੀਆਂ ਉੱਤੇ ਹੋਰ ਚੀਜ਼ਾਂ ਦੇ ਰੇਟ ਘੱਟ ਕੀਤੇ ਜਾਣ ਤਾਂ ਕਿ ਗਰੀਬ ਲੋਕ 2 ਵਕਤ ਦੀ ਰੋਟੀ ਖਾ ਸਕਣ।