ਮੋਗਾ: ਹਰ ਸਾਲ ਦੀ ਤਰਾਂ ਇਸ ਸਾਲ ਵੀ ਮੋਗਾ ਦੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਾਤਾ ਰਾਣੀ ਦੀ ਅਲੱਗ-ਅਲੱਗ ਸ਼ਕਤੀ ਪਿੱਠਾਂ ਤੋਂ ਮੋਗਾ ਦੀ ਲਾਲਾ ਲਾਲ ਚੰਦ ਦੀ ਧਰਮਸਾਲਾ ਵਿੱਚ 14 ਜੋਤਾਂ ਦੇ ਦਰਸ਼ਨ ਕਾਰਵਾਏ ਜਾ ਰਹੇ ਹਨ। 26 ਤਾਰੀਖ ਤੋ ਲੈ ਕੇ 4 ਅਕਤੂਬਰ ਤੱਕ ਜੋਤਾਂ ਮੋਗਾ ਦੀ ਧਰਮਸਾਲਾਂ ਵਿੱਚ ਵਿਰਾਜਮਾਨ ਰਹਿਣਗੀਆਂ, ਅਤੇ ਹਰ ਰੋਜ਼ ਜਾਗਰਣ ਕਰਵਾਇਆ ਜਾਵੇਗਾ।
ਮਾਤਾ ਰਾਣੀ ਦੇ ਪਾਵਨ-ਪਵਿੱਤਰ ਨਵਰਾਤਰਿਆਂ ਨੂੰ ਲੈ ਕੇ ਅੱਜ ਤੋਂ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਅੱਸੂ ਮਹੀਨੇ ਦੇ ਵਿਚ ਪਾਵਨ ਨਵਰਾਤਰਿਆਂ ਨੂੰ ਲੈ ਕੇ ਮੋਗਾ ਦੇ ਵਿਚ ਸਮਾਜ ਸੇਵੀ ਸੰਸਥਾ ਵੱਲੋਂ ਅਲਗ-ਅਲਗ ਸ਼ਕਤੀ ਪੀਠਾਂ ਤੋਂ ਲਿਆਂਦੀਆਂ 14 ਦੇਵੀਆਂ ਦੀਆਂ ਜੋਤਾਂ ਦੇ ਦਰਸ਼ਨ ਮੋਗਾ ਦੀ ਲਾਲਾ ਲਾਲ ਚੰਦ ਧਰਮਸ਼ਾਲਾ ਵਿੱਚ ਕਰਵਾਏ ਜਾ ਰਹੇ ਹਨ।
ਇਸੇ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਸੰਸਥਾ ਦੇ ਆਗੂ ਰਾਜੇਸ਼ ਅਰੋੜਾ ਨੇ ਕਿਹਾ ਕਿ ਉਹ ਪਿਛਲ੍ਹੇ 5 ਸਾਲਾਂ ਤੋਂ ਮੋਗਾ ਵਾਸੀਆਂ ਦੇ ਲਈ ਅਲਗ ਜਗਾ ਤੋਂ ਜੋਤਾਂ ਲਿਆਂਦੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਕਿਹਾ ਕਿ ਇਸ ਵਾਧੂ ਸ਼ਕਤੀ ਪੀਠਾਂ ਤੋ ਜੋਤਾਂ ਲਿਆਂਦੀਆਂ ਗਈਆਂ ਹਨ ਅਤੇ ਉਨ੍ਹਾਂ ਕਿਹਾ ਕਿ 26 ਤਰੀਕ ਤੋਂ ਲੈ ਕੇ 4 ਅਕਤੂਬਰ ਤੱਕ ਮਹਾਂਮਾਈ ਜੀ ਦੀਆਂ ਪਵਿੱਤਰ ਜੋਤਾਂ ਦੇ ਦਰਸ਼ਨ-ਦੀਦਾਰ ਕਰਵਾਏ ਜਾ ਰਹੇ ਹਨ ਅਤੇ ਹਰ ਰੋਜ਼ ਰਾਤ ਨੂੰ ਮਹਾਂਮਾਈ ਦਾ ਜਾਗਰਣ ਵੀ ਕਰਵਾਇਆ ਜਾਂਦਾ ਹੈ।
ਉੱਥੇ ਹੀ ਦੂਜੇ ਪਾਸੇ ਦਰਸ਼ਨ ਕਰਨ ਆਏ ਭਗਤਾਂ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੇ ਉਪਰਾਲੇ ਤੋਂ ਉਹ ਬਹੁਤ ਖੁਸ਼ ਹਨ ਅਤੇ ਕਿਹਾ ਕਿ ਕੁਝ ਇਸ ਤਰ੍ਹਾਂ ਦੇ ਭਗਤ ਵੀ ਹਨ ਜੋ ਮਹਾਂਮਾਈ ਦੇ ਦਰਬਾਰ ਉਪਰ ਦਰਸ਼ਨ ਕਰਨ ਨਹੀਂ ਜਾ ਸਕਦੇ ਅਤੇ ਸਮਾਜ ਸੇਵੀ ਸੰਸਥਾ ਵੱਲੋਂ ਇਸ ਉਪਰਾਲੇ ਤੋਂ ਬਹੁਤ ਖੁਸ਼ ਹਨ ਰਹੇ ਹਨ।
ਇਹ ਵੀ ਪੜ੍ਹੋ: ਹਨੂੰਮਾਨ ਮੰਦਰ ਵਿੱਚ ਲੰਗੂਰ ਮੇਲਾ ਹੋਇਆ ਸ਼ੁਰੂ, ਵੱਡੀ ਗਿਣਤੀ ਵਿੱਚ ਪਹੁੰਚੇ ਸ਼ਰਧਾਲੂ