ETV Bharat / state

ਮੋਗਾ ਦੇ ਪਿੰਡ ਲੰਗਿਆਣਾ ਨਵਾਂ ਵਿੱਚ ਸੂਏ ਵਿੱਚ ਪਿਆ 600 ਫੱਟ ਤੋਂ ਵੱਧ ਪਾੜ, ਕਿਸਾਨਾਂ ਦੀਆ ਫਸਲਾਂ ਹੋਈਆਂ ਤਬਾਹ - 100 ਏਕੜ ਦੇ ਕਰੀਬ ਫ਼ਸਲ

ਮੋਗਾ ਦੇ ਪਿੰਡ ਜੈ ਸਿੰਘ ਵਾਲਾ ਲੰਗੇਆਣਾ ਨਵਾਂ ਤੋਂ ਲੰਘਦੇ ਸੂਏ ਵਿੱਚ 600 ਫੁੱਟ ਤੋਂ ਵੱਧ ਦਾ ਪਾੜ ਪੈ ਗਿਆ। ਜਿਸ ਕਾਰਨ ਕਿਸਾਨਾਂ ਦੀ 10 ਤੋਂ 12 ਏਕੜ ਫਸਲ ਮਿੱਟੀ ਭਰਨ ਕਾਰਨ ਨੁਕਸਾਨੀ ਗਈ ਜਦਕਿ 100 ਏਕੜ ਦੇ ਕਰੀਬ ਫ਼ਸਲ 'ਚ ਪਾਣੀ ਭਰ ਗਿਆ।

ਮੋਗਾ ਦੇ ਪਿੰਡ ਲੰਗਿਆਣਾ ਨਵਾਂ ਵਿੱਚ ਸੂਏ ਚ ਪਿਆ 600 ਫੱਟ ਤੋਂ ਵੱਧ ਪਾੜ

author img

By

Published : Aug 20, 2023, 10:12 AM IST

ਸੂਏ ਦੇ ਟੁੱਟਣ ਬਾਰੇ ਕਿਸਾਨ ਜਾਣਕਾਰੀ ਦਿੰਦੇ ਹੋਏ

ਮੋਗਾ: ਇੱਕ ਪਾਸੇ ਜਿਥੇ ਪੰਜਾਬ ਦੇ ਪਿੰਡਾਂ 'ਚ ਡੈਮਾਂ ਦੁਆਰਾ ਛੱਡਿਆ ਪਾਣੀ ਤਬਾਹੀ ਮਚਾ ਰਿਹਾ ਹੈ ਤਾਂ ਉਥੇ ਹੀ ਕਈ ਥਾਵਾਂ 'ਤੇ ਸੂਏ 'ਚ ਪੈ ਰਿਹਾ ਕਈ ਫੁੱਟ ਚੋੜਾ ਪਾੜ ਕਿਸਾਨਾਂ ਨੂੰ ਮਾਰ ਪਾ ਰਿਹਾ ਹੈ। ਉਥੇ ਹੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸੂਏ, ਕੱਸੀਆਂ ਅਤੇ ਡਰੇਨਾਂ ਦੀ ਸਫਾਈ ਨੂੰ ਲੈ ਕੇ ਕੀਤੇ ਜਾਂਦੇ ਦਾਅਵਿਆਂ ਦੀ ਉਸ ਸਮੇਂ ਪੋਲ ਖੁੱਲ੍ਹ ਗਈ ਜਦੋਂ ਜੈ ਸਿੰਘ ਵਾਲਾ ਲੰਗੇਆਣਾ ਨਵਾਂ ਲੰਘਦੇ ਸੂਏ 'ਚ 600 ਫੁੱਟ ਤੋਂ ਵੱਧ ਦਾ ਪਾੜ ਪੈ ਗਿਆ, ਜਿਸ ਕਾਰਨ ਸੂਏ ਦੇ ਨਾਲ ਲੱਗਦੇ ਕਿਸਾਨਾਂ ਦੀ ਕਈ ਏਕੜ ਫਸਲ ਤਬਾਹ ਹੋਣ ਕਿਨਾਰੇ ਹੈ। ਝੋਨੇ ਦੀ ਫਸਲ ਵਿੱਚ ਸੂਏ ਦੀ ਮਿੱਟੀ ਭਰਨ ਕਾਰਨ ਬੁਰੀ ਤਰ੍ਹਾਂ ਨਾਲ ਖਰਾਬ ਹੋ ਗਈ ਅਤੇ ਸੈਂਕੜੇ ਏਕੜ ਫਸਲ ਵਿੱਚ ਪਾਣੀ ਭਰ ਗਿਆ।

ਸੂਏ 'ਚ ਪਏ ਪਾੜ ਨਾਲ ਕਈ ਏਕੜ ਫ਼ਸਲ ਖ਼ਰਾਬ: ਇਸ ਮੌਕੇ ਕਿਸਾਨ ਬਲਤੇਜ ਸਿੰਘ ਲੰਗੇਆਣਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸੂਏ ਅਤੇ ਡਰੇਨਾਂ ਦੀ ਸਫਾਈ ਨਾ ਹੋਣ ਕਾਰਨ ਹਰ ਵਾਰ ਬਰਸਾਤੀ ਮੌਸਮ ਦਰਮਿਆਨ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਨੂੰ ਸਵੇਰੇ ਤੜਕਸਾਰ ਸੂਆ ਟੁੱਟਣ ਦਾ ਸੂਚਿਤ ਕਰ ਦਿੱਤਾ ਸੀ ਪਰ ਅਜੇ ਤੱਕ ਕੋਈ ਵੀ ਅਧਿਕਾਰੀ ਸੂਏ ਨੂੰ ਬੰਦ ਕਰਵਾਉਣ ਲਈ ਨਹੀਂ ਪਹੁੰਚਿਆ।

ਨਹਿਰੀ ਵਿਭਾਗ ਨੂੰ ਦਿੱਤੀਆਂ ਗ੍ਰਾਂਟਾਂ ਦੀ ਜਾਂਚ: ਕਿਸਾਨ ਦਾ ਕਹਿਣਾ ਕਿ ਸੂਏ ਦਾ ਪਾਣੀ ਲਗਾਤਾਰ ਚੱਲ ਰਿਹਾ ਹੈ, ਜਿਸ ਕਾਰਨ 10 ਤੋਂ 12 ਏਕੜ ਝੋਨੇ ਦੀ ਫਸਲ ਵਿੱਚ ਮਿੱਟੀ ਭਰਨ ਕਾਰਨ ਬੁਰੀ ਤਰਾਂ ਨਾਲ ਖਤਮ ਹੋ ਗਈ। ਇਸ ਦੇ ਨਾਲ ਹੀ 100 ਏਕੜ ਦੇ ਕਰੀਬ ਝੋਨੇ ਦੀ ਫ਼ਸਲ ਵਿੱਚ ਪਾਣੀ ਭਰ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਨਹਿਰੀ ਵਿਭਾਗ ਨੂੰ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਨੇ ਉਨ੍ਹਾਂ ਦੀ ਜਾਂਚ ਕੀਤੀ ਜਾਵੇ ਕਿ ਜੇਕਰ ਸੂਏ, ਕੱਸੀਆਂ ਤੇ ਡਰੇਨਾਂ ਦੀ ਸਫ਼ਾਈ ਨਹੀਂ ਹੋਈ ਤਾਂ ਉਹ ਗ੍ਰਾਂਟ ਕਿਥੇ ਖਰਚ ਕੀਤੀ ਗਈ।

ਜ਼ਮੀਨ ਪੱਧਰ 'ਤੇ ਆ ਕੇ ਦੇਖਣ ਮੁੱਖ ਮੰਤਰੀ: ਇਸ ਦੇ ਨਾਲ ਹੀ ਕਿਸਾਨਾਂ ਦਾ ਕਹਿਣਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਏ, ਡਰੇਨਾਂ ਤੇ ਕੱਸੀਆਂ ਦੀ ਸਫ਼ਾਈ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਸੀ ਪਰ ਉਹ ਜ਼ਮੀਨੀ ਪੱਧਰ 'ਤੇ ਆ ਕੇ ਦੇਖਣ ਕਿ ਉਹ ਦਾਅਵੇ ਮਹਿਜ ਇੱਕ ਜੁਮਲਾ ਹੀ ਹਨ। ਉਨ੍ਹਾਂ ਦੱਸਿਆ ਕਿ ਸਾਡੇ ਸੂਏ ਦੀ ਕਈ ਸਾਲਾਂ ਤੋਂ ਸਫ਼ਾਈ ਨਹੀਂ ਹੋਈ, ਸਗੋਂ ਪਿੰਡਾਂ ਦੇ ਲੋਕਾਂ ਨੇ ਆਪ ਹੀ ਇਸ ਦੀ ਥੋੜੀ ਬਹੁਤ ਸਫ਼ਾਈ ਕੀਤੀ ਸੀ। ਉਨ੍ਹਾਂ ਨਾਲ ਹੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਤੁਰੰਤ ਇਸ ਸੂਏ ਨੂੰ ਬੰਦ ਕਰਵਾ ਕੇ ਨਵੇਂ ਸਿਰੇ ਤੋਂ ਇਸ ਦੀ ਮੁਰੰਮਤ ਕੀਤੀ ਜਾਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.