ਮੋਗਾ: ਬਰਨਾਲਾ ਹਾਈਵੇ ਉੱਪਰ ਪੈਂਦੇ ਪਿੰਡ ਬੌਡੇ ਵਿਖੇ ਸ਼ਾਮ 7:40 ਦੇ ਕਰੀਬ ਇੱਕ ਦਰਦਨਾਕ ਸੜਕ ਹਾਦਸਾ ਹੋਇਆ। ਮਾਲਵਾ ਕੰਪਨੀ ਦੀ ਬੱਸ ਜੋ ਕਿ ਬਰਨਾਲਾ ਤੋਂ ਮੋਗਾ ਵੱਲ ਨੂੰ ਜਾ ਰਹੀ ਸੀ ਦੇ ਨਾਲ ਬਲੈਰੋ ਗੱਡੀ ਜਿਸ ਵਿਚ ਕੇ 8-9 ਬਰਾਤੀ ਸਵਾਰ ਸਨ ਦੀ ਆਪਸ ਵਿੱਚ ਟੱਕਰ ਹੋ ਗਈ।
ਗੱਡੀ ਵਿੱਚ ਸਵਾਰ ਬਰਾਤੀਆਂ ਵਿੱਚੋਂ ਚਾਰ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਪੰਜ ਹੋਰ ਜ਼ਖਮੀ ਹਨ ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ ।
ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਨਿਹਾਲ ਸਿੰਘ ਵਾਲਾ ਦੇ ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਸ਼ਾਮ ਕਰੀਬ 7:40 ਤੇ ਬਰਨਾਲਾ ਸਾਈਡ ਤੋਂ ਆ ਰਹੀ ਮਾਲਵਾ ਕੰਪਨੀ ਦੀ ਬੱਸ ਮੋਗਾ ਦੇ ਪੈਲੇਸ ਵਿੱਚੋਂ ਆ ਰਹੀ ਬਰਾਤ ਦੀ ਗੱਡੀ ਬਲੈਰੋ ਨਾਲ ਟਕਰਾਅ ਗਈ ਜਿਸ ਕਰਕੇ ਪਿੰਡ ਤਾਜੋਕੇ ਜ਼ਿਲ੍ਹਾ ਬਰਨਾਲਾ ਦੇ ਰਹਿਣ ਵਾਲੇ ਇਕਬਾਲ ਸਿੰਘ, ਸੁਖਦੀਪ ਸਿੰਘ, ਭੂਸ਼ਣ ਸਿੰਘ ਅਤੇ ਲੱਖਾ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ 5 ਹੋਰ ਜ਼ਖਮੀ ਹਨ।
ਜ਼ਖ਼ਮੀਆਂ ਵਿੱਚੋਂ 2 ਨੂੰ ਨਿਹਾਲ ਸਿੰਘ ਵਾਲਾ ਦੇ ਦੀਪ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਦਕਿ ਜੋ ਤਿੰਨ ਗੰਭੀਰ ਜ਼ਖਮੀ ਹਨ ਉਨ੍ਹਾਂ ਨੂੰ ਮੋਗਾ ਭੇਜਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੈ ਉਸ ਦੀ ਭਾਲ ਕੀਤੀ ਜਾ ਰਹੀ ਹੈ ।
ਇਹ ਵੀ ਪੜੋ: ਅਕਾਲੀ ਦਲ ਨੇ ਥਾਣੇ ਅੰਦਰ ਬੋਲਿਆ ਧਾਵਾ, ਧੱਕੇਸ਼ਾਹੀ ਦੇ ਲਾਏ ਇਲਜ਼ਾਮ
ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕਾਂ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ ਪਿੰਡ ਤਾਜੋਕੇ ਤੋਂ ਬਰਾਤ ਮੋਗਾ ਦੇ ਪੈਲੇਸ ਵਿੱਚ ਆਈ ਸੀ ਜਿਸ ਤੋਂ ਬਾਅਦ ਸ਼ਾਮ ਨੂੰ ਬਲੈਰੋ ਗੱਡੀ ਵਿੱਚ ਸਵਾਰ ਤਾਜੋਕੇ ਪਿੰਡ ਦੇ ਰਹਿਣ ਵਾਲੇ 9 ਬਰਾਤੀ ਪਿੰਡ ਨੂੰ ਵਾਪਸ ਜਾ ਰਹੇ ਸਨ ਤਾਂ ਮੋਗਾ ਬਰਨਾਲਾ ਹਾਈਵੇ ਤੇ ਪੈਂਦੇ ਪਿੰਡ ਬੌਡੇ ਵਿਖੇ ਮਾਲਵਾ ਕੰਪਨੀ ਦੀ ਬੱਸ ਨਾਲ ਬਲੈਰੋ ਗੱਡੀ ਦੀ ਟੱਕਰ ਹੋ ਗਈ ਜਿਸ ਵਿੱਚ ਉਨ੍ਹਾਂ ਦੇ ਚਾਰ ਰਿਸ਼ਤੇਦਾਰ ਬਰਾਤੀ ਮੌਕੇ 'ਤੇ ਮੌਤ ਹੋ ਗਈ ਜਦਕਿ ਪੰਜ ਹੋਰ ਨੂੰ ਜ਼ਖ਼ਮੀ ਹੋਣ ਕਰਕੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।