ਮੋਗਾ: ਮੋਗਾ ਦੇ ਨਾਲ ਲੱਗਦੇ ਪਿੰਡ ਲੰਡੇ ਕੇ ਦੇ ਵਾਰਡ ਨੰਬਰ 50 'ਚ ਵੀਰਵਾਰ ਸਵੇਰੇ ਪੁਲਿਸ ਵੱਲੋਂ ਰੇਡ ਕੀਤੀ ਗਈ। ਪੁਲਿਸ ਨੇ ਇਹ ਕਾਰਵਾਈ ਨਸ਼ੇ ਦੇ ਸ਼ੱਕ ਦੇ ਚੱਲਦਿਆਂ ਕੀਤੀ। ਇਸ ਦੌਰਾਨ ਪੁਲਿਸ ਵੱਲੋਂ ਨਸ਼ੇ ਦਾ ਕੰਮ ਕਰਨ ਵਾਲੇ ਕੁੱਝ ਨੋ ਜਵਾਨਾਂ ਦੇ ਘਰ ਵਿੱਚ ਦਬਿਸ਼ ਵੀ ਦਿੱਤੀ। ਹਾਲਾਂਕਿ, ਇਸ ਰੇਡ ਦੌਰਾਨ ਪੁਲਿਸ ਦੇ ਹੱਥ ਕੁੱਝ ਨਹੀਂ ਲੱਗ ਪਾਇਆ ਲੇਕਿਨ ਪੁੱਛਗਿਛ ਲਈ ਚਾਰ ਨੌਂਜਵਾਨਾਂ ਅਤੇ ਦੋ ਔਰਤਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ।
ਨਹਿਰ 'ਚ ਦਰਾਰ ਕਾਰਨ ਸੈਂਕੜੇ ਏਕੜ ਫ਼ਸਲ ਖ਼ਰਾਬ
ਡੀਐਸਪੀ ਸਿਟੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ 70 ਦੇ ਕਰੀਬ ਪੁਲਿਸ ਜਵਾਨਾਂ ਨੂੰ ਲੈਕੇ ਪਿੰਡ 'ਚ ਪਹੁੰਚੇ ਹਨ। ਜਿੱਥੇ ਉਨ੍ਹਾਂ ਵੱਲੋਂ ਨਸ਼ਾ ਦਾ ਸੇਵਨ ਅਤੇ ਇਸ ਦਾ ਕੰਮ ਕਰਨ ਵਾਲੇ ਵਾਲੇ ਘਰਾਂ 'ਚ ਦਬਿਸ਼ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਬਸਤੀ ਵਿੱਚ ਕੁੱਝ ਅਜਿਹੇ ਨੌਜਵਾਨ ਵੀ ਹਨ, ਜਿਨ੍ਹਾਂ 'ਤੇ ਪਹਿਲਾਂ ਵੀ ਨਸ਼ੇ ਦੇ ਮਾਮਲੇ ਦਰਜ ਹਨ। ਇਸ ਵਾਰਡ ਦੇ ਕੌਂਸਲਰ ਕਿਰਪਾਲ ਸਿੰਘ ਨੇ ਦੱਸਿਆ ਦੀ ਉਨ੍ਹਾਂ ਦੀ ਬਸਤੀ 'ਚ ਕੁੱਝ ਨੌਜਵਾਨ ਨਸ਼ੇ ਕਰਦੇ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਹ ਕਾਰਵਾਈ ਪਹਿਲਾਂ ਹੀ ਕਰ ਦੇਣੀ ਚਾਹੀਦੀ ਸੀ।