ਮੋਗਾ: 307 ਦੇ ਇੱਕ ਕੇਸ ਵਿੱਚ ਲਾਰੈਂਸ ਬਿਸ਼ਨੋਈ ਨੂੰ ਮੋਗਾ ਪੁਲਿਸ ਨੇ ਭਾਰੀ ਸੁਰੱਖਿਆ ਹੇਠ ਬਠਿੰਡਾ ਜੇਲ੍ਹ ਤੋਂ ਲਿਆਂਦਾ ਅਤੇ ਚਾਰਜ ਫਰੇਮ ਕਰਨ ਲਈ ਮੋਗਾ ਦੀ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਚਾਰਜ ਫਰੇਮ ਕਰਨ ਤੋਂ ਬਾਅਦ ਬਿਸ਼ਨੋਈ ਨੂੂੰ 17 ਜੁਲਾਈ ਤੱਕ ਜੁਡੀਸ਼ੀਅਲ ਬਠਿੰਡਾ ਜੇਲ੍ਹ ਭੇਜ ਦਿੱਤਾ। ਪੁਲਿਸ ਮੁਤਾਬਿਕ ਮਾਮਲਾ ਦਸੰਬਰ 2021 ਦਾ ਹੈ ਜਦੋਂ ਮੋਗਾ ਦੇ ਡਿਪਟੀ ਮੇਅਰ ਦੇ ਭਰਾ ਜਤਿੰਦਰ ਧਮੀਜਾ ਨੂੰ ਗੋਲੀ ਮਾਰਨ ਲਈ ਜੋਧਾ ਅਤੇ ਮੋਨੂੰ ਡਾਗਰ ਨੂੰ ਮੋਗਾ ਭੇਜਿਆ ਗਿ ਸੀ, ਪਰ ਇਸ ਦੌਰਾਨ ਗਲਤੀ ਨਾਲ ਜਿਤੇਂਦਰ ਧਮੀਜਾ ਨੂੰ ਨਾ ਮਾਰਕੇ ਉਸ ਦੇ ਭਰਾ ਸੁਨੀਲ ਧਮੀਜਾ ਅਤੇ ਉਸਦੇ ਬੇਟੇ ਪ੍ਰਥਮ ਦੇ ਉਪਰ ਸ਼ੂਟਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ ।
ਇਹ ਸੀ ਮਾਮਲਾ: ਦੱਸ ਦਈਏ ਹਮਲਾ ਕਰਨ ਆਏ ਮੁਲਜ਼ਮਾਂ ਦਾ ਪਿਸਟਲ ਲੋਕ ਹੋਣ ਕਰਕੇ ਸ਼ੂਟਰ ਮੋਨੂੰ ਗੋਲੀ ਨਹੀਂ ਚਲਾ ਸਕਿਆ ਇਸ ਦੌਰਾਨ ਉਹ ਸੁਨੀਲ ਦੇ ਨਾਲ ਹੱਥੋਪਾਈ ਕਰਨ ਲੱਗ ਪਿਆ। ਮੌਕੇ ਉੱਤੋਂ ਭੱਜਣ ਲਈ ਸ਼ੂਟਰ ਜੋਧੇ ਪ੍ਰਥਮ ਦੇ ਪੈਰ ਉੱਤੇ ਗੋਲੀ ਮਾਰ ਦਿੱਤੀ ਅਤੇ ਸੁਨੀਲ ਨੇ ਜ਼ਖ਼ਮੀ ਹੋਣ ਦੇ ਬਾਵਜੂਦ ਵੀ ਮੋਨੂੰ ਡਾਗਰ ਨੂੰ ਫੜ ਕੇ ਰੱਖਿਆ ਅਤੇ ਬਾਅਦ ਵਿੱਚ ਪੁਲਿਸ ਦੇ ਹਵਾਲੇ ਕਰ ਦਿੱਤਾ। ਜੋਧਾ ਭੱਜਣ 'ਚ ਕਾਮਯਾਬ ਹੋ ਗਿਆ ਸੀ। ਦੋਵੇਂ ਹਮਲਾਵਰ ਲਾਰੇਂਸ ਬਿਸ਼ਨੋਈ ਗਰੁੱਪ ਨਾਲ ਜੁੜੇ ਹੋਏ ਸਨ। ਇਸ ਮਾਮਲੇ ਦੇ ਸਬੰਧ ਵਿੱਚ ਮੋਗਾ ਸਿਟੀ ਪੁਲਿਸ ਨੇ ਜੋਧਾ ਅਤੇ ਮੋਨੂੰ ਡਾਗਰ ਦੇ ਖਿਲਾਫ ਐਫਆਈਆਰ ਨੰਬਰ 209 ਵਿੱਚ, ਆਈਪੀਸੀ 307 ਆਰਮ ਐਕਟ 25 ਅਤੇ ਐਨਡੀਪੀਐਸ 22 ਦੇ ਤਹਿਤ ਮਾਮਲਾ ਦਰਜ ਕੀਤਾ ਸੀ ਅਤੇ ਇਸ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਮ ਦਰਜ ਕੀਤਾ ਗਿਆ ਸੀ। ਇਸ ਕੇਸ ਨੂੰ ਲੈਕੇ ਹੀ ਮੋਗਾ ਅਦਾਲਤ ਵਿੱਚ ਲਾਰੈਂਸ ਬਿਸ਼ਨੋਈ ਨੂੰ ਪੇਸ਼ ਕੀਤਾ ਗਿਆ।
- ਹਿਮਾਚਲ ਸਰਕਾਰ ਨੇ ਚੰਡੀਗੜ੍ਹ 'ਤੇ ਠੋਕਿਆ ਆਪਣਾ ਦਾਅਵਾ, ਬੀਬੀਐੱਮਬੀ ਪ੍ਰਾਜੈਕਟ ਤੋਂ ਰਾਇਲਟੀ ਵਸੂਲਣ ਲਈ ਕੈਬਨਿਟ ਸਬ-ਕਮੇਟੀ ਦਾ ਗਠਨ
- ਪਾਕਿਸਤਾਨ 'ਚ ਘੱਟ ਗਿਣਤੀ ਸਿੱਖਾਂ ਉੱਤੇ ਤਸ਼ੱਦਦ, ਸ਼ਰਾਰਤੀ ਅਨਸਰਾਂ ਨੇ ਗੁਰੂਘਰ 'ਚ ਚੱਲ ਰਹੇ ਪਾਠ ਨੂੰ ਜਬਰੀ ਬੰਦ ਕਰਵਾਇਆ
- Punjabi youth Murder in America: ਅਮਰੀਕਾ 'ਚ ਪੰਜਾਬੀ ਨੌਜਵਾਨ ਦਾ ਕਤਲ, ਨਾਬਾਲਿਗ ਨੇ ਮਾਰੀ ਗੋਲ਼ੀ
ਜੁਡੀਸ਼ੀਅਲ ਰਿਮਾਂਡ 'ਤੇ ਬਠਿੰਡਾ ਜੇਲ੍ਹ ਭੇਜ ਦਿੱਤਾ: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਜਾਣਕਾਰੀ ਦਿੰਦਿਆਂ ਮੋਗਾ ਦੇ ਐੱਸਐੱਸਪੀ ਨੇ ਦੱਸਿਆ ਕਿ ਅੱਜ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਜੇਲ੍ਹ ਤੋਂ ਲਿਆ ਕੇ ਮੋਗਾ ਅਦਾਲਤ ਵਿੱਚ ਚਾਰਜ ਫਰੇਮ ਕਰਨ ਲਈ ਪੇਸ਼ ਕੀਤਾ ਗਿਆ। ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਉਸ ਨੂੰ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ। ਚਾਰਜ ਫਰੇਮ ਹੋਣ ਉਪਰੰਤ 17/7/23 ਨੂੰ ਦੁਬਾਰਾ ਪੇਸ਼ ਕੀਤਾ ਜਾਵੇਗਾ। ਉਸ ਨੂੰ 17 ਤਰੀਕ ਤੱਕ ਜੁਡੀਸ਼ੀਅਲ ਰਿਮਾਂਡ 'ਤੇ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ। ਇਸ ਕੇਸ ਵਿੱਚ ਅੱਜ ਲਾਰੇਂਸ ਬਿਸ਼ਨੋਈ ਦੇ ਨਾਲ-ਨਾਲ ਉਸ ਦੇ ਸਾਥੀ ਮੋਨੂ ਡਾਗਰ ਅਤੇ ਇੱਕ ਹੋਰ ਸਾਥੀ ਨੂੰ ਪੇਸ਼ ਕੀਤਾ ਜਾਵੇਗਾ।