ਮੋਗਾ: ਬੀਤੇ ਦਿਨੀਂ ਪਿੰਡ ਦੌਲੇਵਾਲ ਵਿਖੇ ਕੋਟ ਈਸੇ ਖਾਂ ਰੋਡ 'ਤੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਫਾਇਨਾਂਸ ਕੰਪਨੀ ਵਿੱਚ ਕੰਮ ਕਰਨ ਵਾਲੇ ਵਿਅਕਤੀ ਤੋਂ ਕਿਸ਼ਤ ਵਾਲੇ ਬੈਗ ਲੁੱਟਿਆ ਸੀ ਜਿਸ ਵਿੱਚ ਵਿਅਕਤੀ ਵੱਲੋਂ ਇੱਕਠੀ ਕੀਤੀ ਹੋਈ ਕਿਸ਼ਤ ਸੀ। ਇਨ੍ਹਾਂ ਨੂੰ ਅੱਜ ਪੁਲਿਸ ਨੇ ਕਾਬੂ ਕਰ ਲਿਆ ਹੈ ਤੇ ਉਨ੍ਹਾਂ ਤੋਂ ਲੁੱਟੀ ਹੋਈ ਰਕਮ 30 ਹਜ਼ਾਰ ਬਰਾਮਦ ਕਰ ਲਈ ਹੈ। ਇਸ ਦੀ ਜਾਣਕਾਰੀ ਐਸਪੀਐਚ ਗੁਰਦੀਪ ਸਿੰਘ ਨੇ ਦਿੱਤੀ।
ਐਸ.ਪੀ.ਐਚ ਗੁਰਦੀਪ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਨਾਂਅ ਦਾ ਵਿਅਕਤੀ ਜੋ ਕਿ ਫਾਈਨਾਂਸ ਕੰਪਨੀ ਵਿੱਚ ਕੰਮ ਕਰਦਾ ਹੈ। ਉਹ ਪਿਛਲੇ ਦਿਨੀਂ ਲੋਕਾਂ ਤੋਂ ਕਿਸ਼ਤਾਂ ਇੱਕਠੀਆਂ ਕਰਕੇ ਪਿੰਡ ਦੌਲੇਵਾਲ ਨੂੰ ਜਾ ਰਿਹਾ ਸੀ ਤਾਂ ਈਸੇ ਖਾਂ ਰੋਡ ਉੱਤੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਸ ਦੇ ਮੋਟਰ ਸਾਈਕਲ ਦਾ ਸੰਤੁਲਨ ਵਿਗੜ ਗਿਆ ਤੇ ਉਹ ਥੱਲ੍ਹੇ ਡਿੱਗ ਗਿਆ।
ਇਸ ਦੌਰਾਨ ਉਨ੍ਹਾਂ ਵਿਅਕਤੀਆਂ ਨੇ ਮਨਪ੍ਰੀਤ ਵੱਲੋਂ ਇੱਕਠੀ ਕੀਤੀ ਕਿਸ਼ਤ ਵਾਲਾ ਬੈਗ ਲੈ ਲਿਆ। ਉਨ੍ਹਾਂ ਨੇ ਕਿਹਾ ਕਿ ਉਸ ਬੈਗ ਵਿੱਚ ਕੁੱਲ 30 ਹਜ਼ਾਰ ਦੀ ਰਕਮ ਸੀ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਮਨਪ੍ਰੀਤ ਨੇ ਪੁਲਿਸ ਨੂੰ ਸੁਚਿਤ ਕੀਤਾ ਤੇ ਪੁਲਿਸ ਨੇ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਉਨ੍ਹਾਂ ਨੇ ਕਿਹਾ ਕਿ ਜਾਂਚ ਦੌਰਾਨ ਪੁਲਿਸ ਉਨ੍ਹਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ।
ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਵਿਅਕਤੀਆਂ ਤੋਂ 30 ਹਜ਼ਾਰ ਦੀ ਰਕਮ ਬਰਾਮਦ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਉੱਤੇ ਪਹਿਲਾਂ ਵੀ ਲੁੱਟ-ਖੋਹ ਦੇ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਹੁਣ ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਰੱਖੜੀ ਦੇ ਤਿਉਹਾਰ 'ਤੇ ਕੋਰੋਨਾ ਦੀ ਮਾਰ