ETV Bharat / state

ਪਤੀ ਨੇ ਹੀ ਰਚੀ ਪਤਨੀ ਦੇ ਕਤਲ ਦੀ ਸਾਜਿਸ਼, ਜਾਣੋ ਪੂਰਾ ਮਾਮਲਾ - ਪਤੀ ਵੱਲੋਂ ਆਪਣੀ ਪਤਨੀ ਦੇ ਅਗਵਾ ਹੋਣ ਦੀ ਝੂਠੀ ਰਿਪੋਰਟ

ਮੋਗਾ ਪੁਲਿਸ ਨੇ ਪਤਨੀ ਦਾ ਕਤਲ ਕਰਵਾਉਣ ਵਾਲੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਅਮਰਜੀਤ ਕੌਰ ਨੇ ਪਿੰਡ ਦੇ ਹੀ ਲੜਕੇ ਬਲਵਿੰਦਰ ਨਾਲ ਲਵ ਮੈਰਿਜ ਕਰਵਾਈ ਸੀ, ਪਰ ਬਲਵਿੰਦਰ ਦੇ ਹੋਰ ਔਰਤਾਂ ਨਾਲ ਹੀ ਨਾਜਾਇਜ਼ ਸਬੰਧ ਸਨ ਅਤੇ ਨਸ਼ੇ ਦਾ ਆਦੀ ਸੀ। ਪੜੋ ਪੂਰੀ ਖ਼ਬਰ...

ਪਤੀ ਨੇ ਹੀ ਰਚੀ ਆਪਣੀ ਪਤਨੀ ਦੇ ਕਤਲ ਦੀ ਸਾਜਿਸ਼

author img

By

Published : Mar 25, 2023, 12:00 PM IST

ਪਤੀ ਨੇ ਹੀ ਰਚੀ ਆਪਣੀ ਪਤਨੀ ਦੇ ਕਤਲ ਦੀ ਸਾਜਿਸ਼

ਮੋਗਾ: ਮੋਗਾ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਪਤੀ ਵੱਲੋਂ ਆਪਣੀ ਪਤਨੀ ਦੇ ਅਗਵਾ ਹੋਣ ਦੀ ਝੂਠੀ ਰਿਪੋਰਟ ਦਿੱਤੀ ਜਾਂਦੀ ਹੈ। ਇਸ ਕੇਸ ਦਾ ਸੱਚ ਪੁਲਿਸ ਨੇ ਲੱਭ ਲਿਆ ਹੈ। ਦਰਅਸਲ ਪਤੀ ਨੇ ਹੀ ਆਪਣੀ ਪਤਨੀ ਦਾ ਕਤਲ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ 23.03.2023 ਨੂੰ ਥਾਣਾ ਧਰਮਕੋਟ ਦੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਬਲਵਿੰਦਰ ਸਿੰਘ ਉਰਫ਼ ਬਿੰਦੂ ਵਾਸੀ ਸ਼ੇਰਪੁਰ ਤਾਇਬਾ ਜੋ ਬੀਤੀ ਰਾਤ ਮਿਤੀ 22.03.2023 ਨੂੰ ਆਪਣੀ ਪਤਨੀ ਅਮਰਜੀਤ ਕੌਰ ਉਰਫ ਬੱਬੂ ਨਾਲ ਆਪਣੇ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਪਿੰਡ ਢੋਲੇਵਾਲਾ ਤੋਂ ਆਪਣੇ ਪਿੰਡ ਸ਼ੇਰਪੁਰ ਤਾਇਬਾ ਨੂੰ ਜਾ ਰਿਹਾ ਸੀ, ਤਾਂ ਜਦ ਉਹ ਨਹਿਰ ਦੇ ਪੁਲ ਕੋਲ ਪਹੁੰਚੇ ਤਾਂ 3 ਮੋਟਰਸਾਈਕਲ ਸਵਾਰ 6 ਵਿਅਕਤੀਆਂ ਨੇ ਉਹਨਾਂ ਨੂੰ ਘੇਰ ਲਿਆ ਅਤੇ ਬਲਵਿੰਦਰ ਸਿੰਘ ਦੀ ਪਤਨੀ ਨੂੰ ਸੱਟਾਂ ਮਾਰੀਆਂ ਅਤੇ ਨਾਲ ਲੈ ਗਏ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।

ਕਿਉਂ ਕੀਤਾ ਪਤਨੀ ਦਾ ਕਤਲ: ਪੁਲਿਸ ਮੁਤਾਬਿਕ ਮ੍ਰਿਤਕ ਲੜਕੀ ਦੇ ਪਿਤਾ ਕਸ਼ਮੀਰ ਸਿੰਘ ਦੇ ਬਿਆਨਾਂ ਅਨੁਸਾਰ ਅਮਰਜੀਤ ਕੌਰ ਨੇ ਪਿੰਡ ਦੇ ਹੀ ਲੜਕੇ ਬਲਵਿੰਦਰ ਨਾਲ ਲਵ ਮੈਰਿਜ ਕਰਵਾਈ ਸੀ ਪਰ ਬਲਵਿੰਦਰ ਦੇ ਹੋਰ ਔਰਤਾਂ ਨਾਲ ਹੀ ਨਾਜਾਇਜ਼ ਸਬੰਧ ਸਨ ਅਤੇ ਨਸ਼ੇ ਦਾ ਆਦੀ ਸੀ। ਜਿਸ ਕਰਕੇ ਅਮਰਜੀਤ ਉਸ ਨੂੰ ਰੋਕਦੀ ਸੀ।ਪੁਲਿਸ ਮੁਤਾਬਿਕ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬਲਵਿੰਦਰ ਦੇ ਜੋਤੀ ਨਾਲ ਸਬੰਧ ਸਨ । ਅਮਰਜੀਤ ਉਸ ਨੂੰ ਜੋਤੀ ਨਾਲ ਮਿਲਣ ਤੋਂ ਰੋਕਦੀ ਸੀ। ਇਸੇ ਕਾਰਨ ਬਲਵਿੰਦਰ ਅਤੇ ਜੋਤੀ ਨੇ ਅਮਰਜੀਤ ਨੂੰ ਆਪਣੇ ਰਸਤੇ ਚੋਂ ਹਟਾਉਣ ਦਾ ਫੈਸਲਾ ਕੀਤਾ ਅਤੇ ਸਾਰੀ ਯੋਜਨਾ ਬਣਾਈ।

ਕਤਲ ਵਿੱਚ ਕੌਣ-ਕੌਣ ਸ਼ਾਮਿਲ: ਇਸ ਕਤਲ ਵਿੱਚ ਬਲਵਿੰਦਰ ਸਿੰਘ ਉਰਫ ਬਿੰਦੂ, ਜੋਤੀ ਵਾਸੀ ਦੌਲੇਵਾਲਾ ਮਾਇਰ, ਕੁਲਦੀਪ ਸਿੰਘ ਉਰਫ ਮਿੱਡਾ, ਸੁਖਵਿੰਦਰ ਸਿੰਘ ਉਰਫ ਗੋਪੀ ਵਾਸੀ ਦੌਲੇਵਾਲਾ ਮਾਇਰ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਸ਼ਾਮਿਲ ਹਨ। ਇਨ੍ਹਾਂ ਸਾਰਿਆਂ ਨੇ ਮਿਲ ਕੇ ਇਹ ਯੋਜਨਾ ਬਣਾਈ ਅਤੇ ਅਮਰਜੀਤ ਕੌਰ ਦਾ ਕਤਲ ਕਰ ਦਿੱਤਾ। ਪੁਲਿਸ ਮੁਤਾਬਿਕ ਪਹਿਲਾਂ ਅਮਰਜੀਤ ਦਾ ਗਲਾ ਘੋਟਿਆ ਗਿਆ ਅਤੇ ਫਿਰ ਦਾਤਰ ਨਾਲ ਵਾਰ ਕੀਤੇ ਗਏ। ਪੁੁਲਿਸ ਨੂੰ ਇਸ ਕਤਲ 'ਚ ਵਰਤੇ ਗਏ ਹਥਿਆਰ ਵੀ ਬਰਾਮਦ ਹੋ ਗਏ ਹਨ। ਇਸ ਤੋਂ ਇਲਾਵਾ ਮ੍ਰਿਤਕਾ ਦੇ ਉਤਾਰੇ ਹੋਏ ਗਹਿਣੇ ਵੀ ਮਿਲ ਗਏ ਹਨ। ਪੁਲਿਸ ਨੇ ਸਾਰੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੁਣ ਵੇਖਣਾ ਹੋਵੇਗਾ ਕਿ ਆਖਰਕਾਰ ਕਦੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ਼ ਮਿਲੇਗਾ।

ਇਹ ਵੀ ਪੜ੍ਹੋ: Husband Killed Wife: ਪਹਿਲਾਂ ਘਰਵਾਲੀ ਦਾ ਘਲਾ ਘੁੱਟ ਕੇ ਕੀਤਾ ਕਤਲ, ਫਿਰ ਟੁਕੜੇ ਕਰਕੇ ਦੱਬ ਦਿੱਤੀ ਲਾਸ਼

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.