ਮੋਗਾ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਪੁਲਿਸ ਮੋਗਾ ਨਸ਼ਾ/ਸ਼ਰਾਬ ਤਸਕਰੀ, ਨਜ਼ਾਇਜ਼ ਮਾਈਨਿੰਗ ਅਤੇ ਹੋਰ ਜੁਰਮਾਂ ਦੀ ਰੋਕਥਾਮ ਲਈ 24 ਘੰਟੇ ਆਪਣੀ ਡਿਊਟੀ ਨਿਰਪੱਖ ਤਰ੍ਹਾਂ ਨਾਲ ਨਿਭਾਅ ਰਹੀ ਹੈ ਅਤੇ ਮੋਗਾ ਪੁਲਿਸ ਆਮ ਜਨਤਾ ਨੂੰ ਇਨਸਾਫ਼ ਦਿਵਾਉਣ ਅਤੇ ਸ਼ਾਂਤੀ ਵਾਲਾ ਮਹੌਲ ਪ੍ਰਦਾਨ ਕਰਵਾਉਣ ਲਈ ਵਚਨਬੱਧ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਪਿਛਲੇ ਦਿਨੀਂ ਲਵਪ੍ਰੀਤ ਸਿੰਘ ਉਰਫ਼ ਲਵੀ ਪੁੱਤਰ ਗੁਰਮੇਲ ਸਿੰਘ ਵਾਸੀ ਰਾਮੂਵਾਲਾ ਕਲਾਂ ਪਾਸੋਂ 10 ਗ੍ਰਾਮ ਹੈਰੋਇਨ ਅਤੇ ਇੱਕ ਮੋਟਰਸਾਈਕਲ, ਜਗਰੂਪ ਸਿੰਘ ਉਰਫ਼ ਰੂਪਾ ਪੁੱਤਰ ਜਸਵਿੰਦਰ ਸਿੰਘ ਵਾਸੀ ਤਲਵੰਡੀ ਨੌਂ ਬਹਾਰ ਪਾਸੋਂ 20 ਗ੍ਰਾਮ ਹੈਰੋਇਨ ਸਮੇਤ ਇੱਕ ਪਲਸਰ ਮੋਟਰਸਾਈਕਲ, ਸੁਖਜੀਤ ਸਿੰਘ ਉਰਫ਼ ਭੋਲਾ ਪੁੱਤਰ ਚਮਕੌਰ ਸਿੰਘ ਵਾਸੀ ਲੋਹਗੜ੍ਹ ਜ਼ਿਲ੍ਹਾ ਮੋਗਾ ਪਾਸੋਂ 8 ਗ੍ਰਾਮ ਹੈਰੋਇਨ ਜਬਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਦੋਸ਼ੀਆਂ ਉੱਪਰ ਐਨ.ਡੀ.ਪੀ.ਐਸ ਐਕਟ ਤਹਿਤ ਵੱਖ ਵੱਖ ਥਾਣਿਆਂ ਵਿੱਚ ਮੁਕੱਦਮੇ ਦਰਜ ਕਰ ਦਿੱਤੇ ਗਏ ਹਨ।
ਉਨ੍ਹਾਂ ਅੱਗੇ ਕਿਹਾ ਕਿ ਹਰਪ੍ਰੀਤ ਸਿੰਘ ਪੁੱਤਰ ਸੁਖਵੇਦ ਸਿੰਘ ਵਾਸੀ ਭੁੱਲਰ ਪੱਤੀ ਬੁੱਟਰ ਕਲਾਂ ਪਾਸੋਂ 24 ਬੋਤਲਾਂ ਠੇਕਾ ਸ਼ਰਾਬ, ਮੰਗਲ ਦੀਪ ਪੁੱਤਰ ਵੀਰ ਮੁਹੰਮਦ ਵਾਸੀ ਮਾਹਲਾ ਕਲਾਂ ਵਾਸੋਂ 25 ਲੀਟਰ ਲਾਹਣ ਬਰਾਮਦ ਕੀਤਾ ਗਿਆ ਹੈ। ਇਨ੍ਹਾਂ ਦੋਸ਼ੀਆਂ ਉੱਪਰ ਐਕਸਾਈਜ਼ ਐਕਟ ਤਹਿਤ ਸਬੰਧਤ ਥਾਣਿਆਂ ਵਿੱਚ ਕੇਸ ਦਰਜ ਕੀਤੇ ਜਾ ਚੁੱਕੇ ਹਨ।
ਸ੍ਰੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮੋਗਾ ਪੁਲਿਸ ਆਮ ਲੋਕਾਂ ਨੂੰ ਵਧੀਆ ਪੁਲਿਸ ਸੇਵਾਵਾਂ ਪ੍ਰਦਾਨ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ, ਨਜਾਇਜ ਮਾਈਨਿੰਗ ਅਤੇ ਹੋਰ ਜੁਰਮਾਂ ਵਿਚਲੇ ਅਪਰਾਧੀਆਂ ਨਾਲ ਕੋਈ ਵੀ ਢਿੱਲ ਨਹੀਂ ਵਰਤੀ ਜਾਵੇਗੀ ਅਤੇ ਉਨ੍ਹਾਂ ਉੱਪਰ ਕਾਨੂੰਨ ਮੁਤਾਬਿਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਸ਼ੀਆਂ ਨਾਲ ਮੋਗਾ ਪੁਿਲਸ ਕਰੜੇ ਹੱਥੀਂ ਪੇਸ਼ ਆ ਰਹੀ ਹੈ।
ਇਹ ਵੀ ਪੜ੍ਹੋ: ਪਟਿਆਲਾ ਘਟਨਾ ਨੂੰ ਲੈਕੇ ਪੰਥਕ ਇਕੱਠ ’ਚ ਮਾਨ ਸਰਕਾਰ 'ਤੇ ਖੜ੍ਹੇ ਕੀਤੇ ਸਵਾਲ !