ETV Bharat / state

ਪਿੰਡ ਕਪੂਰੇ 'ਚ ਗੰਦੇ ਪਾਣੀ ਦੀ ਸਮੱਸਿਆ ਤੋਂ ਤੰਗ ਨੇ ਲੋਕ, ਪ੍ਰਸ਼ਾਸਨ ਬੇਖ਼ਬਰ - ਗੰਦੇ ਪਾਣੀ ਦੀ ਨਿਕਾਸੀ

ਮੋਗਾ ਦੇ ਪਿੰਡ ਕਪੂਰੇ ਦੇ ਲੋਕ ਗੰਦੇ ਪਾਣੀ ਦੀ ਸਮੱਸਿਆ ਨਾਲ ਪਰੇਸ਼ਾਨ ਹਨ। ਇਥੇ ਗੰਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਗੰਦੇ ਪਾਣੀ ਦੀ ਸਮੱਸਿਆ
ਗੰਦੇ ਪਾਣੀ ਦੀ ਸਮੱਸਿਆ
author img

By

Published : Jul 16, 2020, 8:26 AM IST

Updated : Jul 16, 2020, 10:24 AM IST

ਮੋਗਾ : ਪੰਜਾਬ ਸਰਕਾਰ ਸੂਬੇ ਦੇ ਵਿਕਾਸ ਬਾਰੇ ਵੱਡੇ-ਵੱਡੇ ਦਾਅਵੇ ਕਰਦੀ ਹੈ ਪਰ ਜ਼ਮੀਨੀ ਪੱਧਰ 'ਤੇ ਸਰਕਾਰ ਦੇ ਇਹ ਦਾਅਵੇ ਝੂਠੇ ਪੈਂਦੇ ਨਜ਼ਰ ਆ ਰਹੇ ਹਨ। ਮੌਨਸੂਨ ਦੇ ਮੌਸਮ 'ਚ ਮੋਗਾ ਦੇ ਪਿੰਡ ਕਪੂਰੇ ਦੇ ਲੋਕ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ।

ਇਸ ਬਾਰੇ ਦੱਸਦੇ ਹੋਏ ਸਥਾਨਕ ਲੋਕਾਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਸ਼ਹਿਰਾਂ ਦੇ ਵਿਕਾਸ ਲਈ ਵੱਡੀ-ਵੱਡੀ ਗ੍ਰਾਟਾਂ ਤਾਂ ਜਾਰੀ ਕਰ ਦਿੰਦਿਆਂ ਹਨ ਪਰ ਇਸ ਦਾ ਸਹੀ ਢੰਗ ਨਾਲ ਇਸਤੇਮਾਲ ਨਹੀਂ ਹੁੰਦਾ।

ਗੰਦੇ ਪਾਣੀ ਦੀ ਸਮੱਸਿਆ

ਉਨ੍ਹਾਂ ਕਿਹਾ ਕਿ ਗ੍ਰਾਂਟ ਮਿਲਣ ਦੇ ਬਾਵਜੂਦ ਪਿੰਡਾ 'ਚ ਵੱਖ-ਵੱਖ ਸਿਆਸੀ ਧੜੇਬੰਦੀਆਂ ਕਾਰਨ ਆਮ ਲੋਕਾਂ ਨੂੰ ਕਈ ਸਮੱਸਿਆਵਾ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਕਪੂਰੇ ਦੇ ਲੋਕਾਂ ਲਈ ਗੰਦੇ ਪਾਣੀ ਦੀ ਸਮੱਸਿਆ ਲਗਾਤਾਰ ਕਈ ਸਾਲਾਂ ਤੋਂ ਬਣੀ ਹੋਈ ਹੈ।

ਇਥੇ ਗੰਦੇ ਪਾਣੀ ਦੀ ਨਿਕਾਸੀ ਲਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ। ਮੌਨਸੂਨ ਦੇ ਮੌਸਮ 'ਚ ਮੀਂਹ ਪੈਣ ਕਾਰਨ ਪਿੰਡ ਵਾਸੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗੰਦੇ ਪਾਣੀ ਕਾਰਨ ਬਿਮਾਰੀਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਲੋਕਾਂ ਨੇ ਕਿਹਾ, "ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਵੱਲੋਂ ਇੱਕ ਕਰੋੜ ਦੀ ਗ੍ਰਾਂਟ ਦਿੱਤੇ ਜਾਣ ਦੇ ਬਾਵਜੂਦ ਵੀ ਪਿੰਡ ਕਪੂਰੇ ਦੀ ਨੁਹਾਰ ਨਹੀਂ ਬਦਲੀ।

ਪਿੰਡ ਦੇ ਸਰਪੰਚ ਇਕਬਾਲ ਸਿੰਘ ਮਾਂਗਟ ਨੇ ਦੱਸਿਆ ਕਿਹਾ ਕਿ ਉਹ ਇਸ ਸਮੱਸਿਆ ਤੋਂ ਜਾਣੂ ਹਨ, ਪਰ ਪਿੰਡ 'ਚ ਸੜਕ ਬਣੀ ਹੋਣ ਕਾਰਨ ਇਸ ਨੂੰ ਹੋਰ ਉੱਚਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਪੰਚਾਇਤ ਵਿਭਾਗ ਤੋਂ ਅਪੀਲ ਕਰਦਿਆਂ ਪਿੰਡ ਦੇ ਇਸ ਸਮੱਸਿਆ ਨੂੰ ਹੱਲ ਕਰਨ ਦੀ ਮੰਗ ਕੀਤੀ ਹੈ।

ਉਨ੍ਹਾਂ ਆਖਿਆ ਕਿ ਪਿੰਡ 'ਚ ਗੰਦੇ ਪਾਣੀ ਦੇ ਸਹੀ ਨਿਕਾਸ ਲਈ ਪਾਈਪਾਂ ਵਿਛਾ ਕੇ ਗੰਦੇ ਪਾਣੀ ਨੂੰ ਸੇਮ 'ਚ ਸੁੱਟਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਛੱਪੜਾਂ ਦੀ ਸਫ਼ਾਈ ਹੋ ਕੇ ਪਾਈਪਾਂ ਪਾਈਆਂ ਜਾਣ ਤਾਂ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਮਿਲ ਸਕਦੀ ਹੈ। ਕੀ ਪ੍ਰਸ਼ਾਸਨ ਕੁੰਭਕਰਨੀ ਨੀਂਦ ਉੱਠ ਕੇ ਪਿੰਡ ਵਾਲਿਆਂ ਦੀ ਮੁਸ਼ਕਲ ਦਾ ਹੱਲ ਕਰਦਾ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ?

Last Updated : Jul 16, 2020, 10:24 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.