ਕੋਟ ਈਸੇ ਖਾਂ, ਮੋਗਾ : ਭਲੇ ਹੀ ਪੰਜਾਬ ਸਰਕਾਰ ਨਸ਼ੇ ਦੇ ਖ਼ਾਤਮੇ ਦੇ ਦਾਅਵੇ ਕਰ ਰਹੀ ਹੈ। ਲੇਕਿਨ ਨਸ਼ੇ ਦੀ ਓਵਰਡੋਜ਼ ਨਾਲ ਮਰਨ ਵਾਲਿਆਂ ਦਾ ਸਿਲਸਿਲਾ ਹੈ ਕਿ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਮੋਗਾ ਜਿਲ੍ਹੇ ਦੇ ਕਸਬਾ ਕੋਟ ਈਸੇ ਖਾਂ ਦਾ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਕਬੱਡੀ ਖਿਡਾਰੀ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ।
ਜਾਣਕਾਰੀ ਮੁਤਾਬਕ 30 ਸਾਲਾ ਮ੍ਰਿਤਕ ਹਰਦੇਵ ਸਿੰਘ ਕੁਝ ਦਿਨ ਪਹਿਲਾਂ ਕੰਬਾਇਨ ਲੈ ਕੇ ਮੱਧ ਪ੍ਰਦੇਸ਼ ਗਿਆ ਸੀ, ਪਰ ਉੱਥੇ ਜਦੋਂ ਉਸ ਦੀ ਨਸ਼ੇ ਦੀ ਲੱਤ ਪੂਰੀ ਨਹੀਂ ਹੋਈ, ਤਾਂ ਉਹ ਵਾਪਸ ਪਰਤ ਆਇਆ।
ਤੁਹਾਨੂੰ ਦੱਸ ਦਈਏ ਕਿ ਹਰਦੇਵ ਨੇ ਘਰ ਵਾਪਸ ਆਉਣ ਦੀ ਸੂਚਨਾ ਆਪਣੇ ਪਰਵਾਰ ਨੂੰ ਨਹੀ ਦਿੱਤੀ ਅਤੇ ਨਾ ਹੀ ਉਹ ਉਸ ਦਿਨ ਵਾਪਸ ਆਪਣੇ ਘਰ ਗਿਆ। ਇਸੇ ਦਰਮਿਆਨ ਵੀਰਵਾਰ ਨੂੰ ਉਹ ਪਿੰਡ ਦੌਲੇਵਾਲਾ ਵਿਖੇ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਦੇ ਮੋਹਤਵਾਰ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਦੀ ਮ੍ਰਿਤਕ ਇੱਕ ਕਬੱਡੀ ਖਿਡਾਰੀ ਵੀ ਰਿਹਾ ਹੈ, ਲੇਕਿਨ ਕੁੱਝ ਸਾਲਾਂ ਤੋਂ ਉਸ ਨੂੰ ਨਸ਼ੇ ਦੀ ਲੱਤ ਨੇ ਘੇਰ ਲਿਆ ਸੀ ਅਤੇ ਹੁਣ ਉਸਦੀ ਨਸ਼ੇ ਦੀ ਓਵੇਰਡੋਜ਼ ਕਾਰਨ ਮੌਤ ਹੋਈ ਹੈ।
ਜਾਂਚ ਅਧਿਕਾਰੀ ਮੁਤਾਬਕ ਫ਼ਿਲਹਾਲ ਮ੍ਰਿਤਕ ਹਰਦੇਵ ਦੇ ਭਰਾ ਹਰਨੇਕ ਦੇ ਬਿਆਨ ਉੱਤੇ ਧਾਰਾ 174 ਦੀ ਕਾਰਵਾਈ ਕਰ ਕੇ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ ।
ਇੱਥੇ ਜਿਕਰਯੋਗ ਹੈ ਦੀ ਪਿੰਡ ਦੌਲੇਵਾਲਾ ਵਿਚ ਨਸ਼ੇ ਦੀ ਰੋਕਥਾਮ ਲਈ ਇੱਕ ਪੁਲਿਸ ਚੋਂਕੀ ਵੀ ਸਥਾਪਤ ਹੈ, ਲੇਕਿਨ ਫ਼ਿਰ ਵੀ ਪੁਲਿਸ ਪ੍ਰਸ਼ਾਸਨ ਨਸ਼ਾ ਰੋਕਣ ਵਿਚ ਨਾਕਾਮ ਹੀ ਰਿਹਾ ਹੈ।