ਮੋਗਾ: ਸ਼ਹਿਰ ਵਿੱਚ ਰਹਿਣ ਵਾਲੇ 25 ਸਾਲਾ ਨੌਜਵਾਨ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜੋ ਕਿ ਪਿਛਲੇ 20 ਦਿਨਾਂ ਤੋਂ ਲਾਪਤਾ ਹੈ। ਲਾਪਤਾ ਨੌਜਵਾਨ ਦਾ ਨਾਂਅ ਸਾਹਿਲ ਹੈ ਤੇ ਪੀੜਤ ਮਾਂ ਨੇ ਸਾਹਿਲ ਦੇ ਲਾਪਤਾ ਹੋਣ ਦੀ ਦਰਖ਼ਾਸਤ ਪੁਲਿਸ ਨੂੰ ਦਿੱਤੀ ਹੈ।
ਸਾਹਿਲ ਦੀ ਮਾਂ ਨੇ ਕਿਹਾ ਕਿ ਸਾਹਿਲ 17 ਅਗਸਤ ਨੂੰ ਚੂੰਨੀਆਂ ਦੀ ਦੁਕਾਨ ਉੱਤੇ ਕੰਮ ਕਰਨ ਲਈ ਗਿਆ ਸੀ ਜੋ ਕਿ ਬਾਗ ਗਲੀ ਵਿੱਚ ਸਥਿਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਜਦੋਂ ਉਹ ਦੁਕਾਨ ਉੱਤੇ ਪਹੁੰਚਿਆਂ ਤਾਂ ਦੁਪਹਿਰ 12 ਵਜੇ ਦੇ ਕਰੀਬ ਉਸ ਨੂੰ ਕਿਸੇ ਦਾ ਫੋਨ ਆਇਆ ਤੇ ਉਹ ਦੁਕਾਨ ਤੋਂ ਕੀਤੇ ਚਲਾ ਗਿਆ ਉਸ ਤੋਂ ਬਾਅਦ ਹੀ ਉਹ ਘਰ ਵਾਪਸ ਨਹੀਂ ਆਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਪੁਲਿਸ ਨੂੰ ਦਰਖਾਸਤ ਦਿੱਤੀ ਹੋਈ ਹੈ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮੁੰਡੇ ਦੀ ਪਿੰਡ ਦੀ ਕਿਸੇ ਕੁੜੀ ਨਾਲ ਗੱਲਬਾਤ ਸੀ ਤੇ ਕੁੜੀ ਸਾਹਿਲ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਕੁੜੀ ਦੀ ਉਮਰ ਘੱਟ ਹੋਣ ਕਾਰਨ ਪੁਲਿਸ ਨੇ ਵਿਆਹ ਕਰਨ ਤੋਂ ਮਨਾ ਕਰ ਦਿੱਤਾ ਸੀ ਜਿਸ ਤੋਂ ਕੁਝ ਦਿਨ ਬਾਅਦ ਹੀ ਉਨ੍ਹਾਂ ਦਾ ਮੁੰਡਾ ਲਾਪਤਾ ਹੋ ਗਿਆ ਤੇ ਉਨ੍ਹਾਂ ਕਿਹਾ ਕਿ ਉਹ ਕੁੜੀ ਆਪਣੇ ਘਰ ਮੌਜੂਦ ਹੈ।
ਜਾਂਚ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਮੁੰਡੇ ਦੇ ਲਾਪਤਾ ਹੋਣ ਦੀ ਦਰਖਾਸਤ ਆਈ ਸੀ ਜਿਸ ਵਿੱਚ ਸਾਹਿਲ ਨਾਂਅ ਦਾ ਮੁੰਡਾ ਜੋ ਕਿ ਘਰ ਤੋਂ ਕੰਮ ਲਈ ਗਿਆ ਸੀ ਅਤੇ ਕੰਮ ਤੋਂ ਬਾਅਦ ਕਰੀਬ 12 ਵਜੇ ਕਿੱਥੇ ਚਲਾ ਗਿਆ ਸੀ। ਉਨ੍ਹਾਂ ਨੇ ਉਸ ਦੇ ਸਾਰੇ ਰਿਸ਼ਤੇਦਾਰਾਂ ਦੋਸਤਾਂ ਤੋਂ ਅਤੇ ਉਸ ਕੁੜੀ ਦੇ ਪਰਿਵਾਰ ਨੂੰ ਵੀ ਬੁਲਾ ਕੇ ਪੁੱਛਗਿੱਛ ਕੀਤੀ ਪਰ ਕੋਈ ਜਾਣਕਾਰੀ ਨਹੀਂ ਮਿਲ ਸਕੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਉਸ ਦੇ ਪੋਸਟਰ ਬਣਾ ਕੇ ਆਸੇ ਪਾਸੇ ਦੇ ਥਾਣਿਆਂ ਵਿੱਚ ਭੇਜ ਦਿੱਤੇ ਹਨ।