ਮੋਗਾ: ਜ਼ਿਲ੍ਹੇ ਦੇ ਬਾਘਾਪਰੁਾਣਾ ਕਸਬੇ ਵਿੱਚ ਪਾਰਸਲ ਫਟਣ ਦੀ ਜਾਣਕਾਰੀ ਮਿਲੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ।
ਜਾਣਕਾਰੀ ਮੁਤਾਬਕ, ਨਿਹਾਲ ਸਿੰਘ ਵਾਲਾ ਦਾ ਕੋਰੀਅਰ ਵਾਲਾ ਰੋਜ਼ਾਨਾ ਦੀ ਤਰ੍ਹਾਂ ਪਾਰਸਲ ਮੋਗਾ ਤੋਂ ਲੈ ਤੇ ਆਇਆ ਸੀ। ਉਹ ਪਾਰਸਲ ਵਾਲਾ ਬੈਗ ਉਸ ਦੇ ਸਾਥੀ ਕੋਲ ਸੀ ਅਤੇ ਅਚਾਨਕ ਉਹ ਪਾਰਸਲ ਵਾਲਾ ਬੈਗ ਫ਼ਟ ਗਿਆ ਅਤੇ ਉਸ ਦਾ ਸਾਥੀ ਜ਼ਖ਼ਮੀ ਹੋ ਗਿਆ। ਉਸ ਨੇ ਕਿਹਾ ਕਿ ਉਸ ਨੂੰ ਕੁਝ ਨਹੀਂ ਪਤਾ ਕਿ ਇਹ ਕਿਸ ਨੇ ਕੀਤਾ ਹੋਵੇਗਾ।
ਸਥਾਨਕ ਪੁਲਿਸ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ, ਉਨ੍ਹਾਂ ਕਿਹਾ ਕਿ ਜਾਂਚ ਅਜੇ ਸ਼ੁਰੂਆਤੀ ਦੌਰ ਵਿੱਚ ਹੈ ਅਜੇ ਇਸ ਇਸ ਬਾਰੇ ਕੁਝ ਖ਼ਾਸ ਦੱਸਿਆ ਨਹੀਂ ਜਾ ਸਕਦਾ ਕਿ ਪਾਰਸ ਵਿੱਚ ਕੀ ਸੀ।