ETV Bharat / state

70 ਹਜ਼ਾਰ ਦਾ ਜ਼ੁਰਮਾਨਾ ਹੋਣ ਦੀ ਧਮਕੀ ਦੇ ਕੇ 7 ਹਜ਼ਾਰ ਦੀ ਰਿਸ਼ਵਤ ਲੈਂਦਾ ਰੀਡਰ ਕਾਬੂ - ਪੁਲਿਸ ਵਿਜੀਲੈਂਸ ਬਿਊਰੋ

ਪੰਜਾਬ ਸਰਕਾਰ ਵੱਲੋਂ ਰਿਸ਼ਵਤ ਖੋਰੀ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਮੋਗਾ ਵੱਲੋਂ ਮੀਟਰ ਰੀਡਰ ਦਫਤਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਧਰਮਕੋਟ ਜ਼ਿਲ੍ਹਾ ਮੋਗਾ ਨੂੰ 7000 ਰੁਪਏ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੈ ।

ਫ਼ੋਟੋ
author img

By

Published : Sep 5, 2019, 8:23 PM IST

ਮੋਗਾ: ਪੁਲੀਸ ਵਿਜੀਲੈਂਸ ਬਿਊਰੋ ਹਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੁਰਸੇਵਕ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਜੀਂਦੜਾ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਜੋ ਆਪਣੇ ਸਹੁਰਿਆਂ ਦੇ ਘਰ ਰਹਿੰਦਾ ਹੈ। ਜਿਹੜਾ ਉਨ੍ਹਾਂ ਦੇ ਘਰ ਮੀਟਰ ਲੱਗਿਆ ਸੀ ਉਸ ਦੀ ਸੱਸ ਦੇ ਨਾਂਅ ਸੀ। ਅਚਾਨਕ ਤਾਰਾਂ ਸਪਾਰਕ ਹੋਣ ਕਾਰਨ ਸੜ ਗਿਆ ਸੀ ਜੋ ਮਹਿਕਮਾ ਬਿਜਲੀ ਬੋਰਡ ਵੱਲੋਂ ਤਬਦੀਲ ਕਰ ਦਿੱਤਾ ਗਿਆ ਸੀ।

ਵੀਡੀਓ
ਮੀਟਰ ਰੀਟਰ ਜਸਪਾਲ ਸਿੰਘ ਨੇ ਪਰਿਵਾਰ ਨੂੰ ਕਿਹਾ ਕਿ ਲੈਬ ਵਿੱਚੋਂ 70 ਤੋਂ 80 ਹਜ਼ਾਰ ਰੁਪਏ ਜ਼ੁਰਮਾਨਾ ਹੋ ਸਕਦਾ ਹੈ। ਤੁਸੀਂ ਮੇਰੇ ਨਾਲ ਗੱਲ ਕਰੋ ਮੈਂ ਤੁਹਾਡਾ ਕੰਮ 15000 ਰੁਪਏ ਵਿੱਚ ਕਰਵਾ ਸਕਦਾ ਹਾਂ । ਜਿਸ ਵਿੱਚੋਂ 7000 ਰੁਪਏ ਰਿਸ਼ਵਤ ਲੈਂਦੇ ਹੋਏ, ਧਰਮਕੋਟ ਤੋਂ ਰੰਗੇ ਹੱਥੀਂ ਸਰਕਾਰੀ ਗਵਾਹ ਸ੍ਰੀ ਬਲਵੰਤ ਸਿੰਘ ਜ਼ਿਲ੍ਹਾ ਖੇਡ ਅਫ਼ਸਰ ਮੋਗਾ ਅਤੇ ਸ੍ਰੀ ਸੰਦੀਪ ਸਿੰਘ ਐੱਸਡੀਓ ਦਫ਼ਤਰ ਜ਼ਿਲ੍ਹਾ ਭੂਮੀ ਰੱਖਿਆ ਮੋਗਾ ਦੀ ਹਾਜ਼ਰੀ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਮੁਲਜਮ ਵਿਰੁੱਧ ਮੁਕੱਦਮਾ ਨੰਬਰ 25 ਮਿਤੀ 05/09/2019 ਅਧੀਨ ਧਾਰਾ 7 ਏ ਪੀ ਸੀ ਐਕਟ ਥਾਣਾ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦਰਜ ਕਰਵਾ ਦਿੱਤਾ ਗਿਆ ਹੈ।

Intro:ਸੜੇ ਹੋਏ ਮੀਟਰ ਦੀ ਲੈਬ ਵਿੱਚੋਂ ਰਿਪੋਰਟ ਹੱਕ ਵਿੱਚ ਕਰਵਾਉਣ ਦੀ ਮੰਗਦਾ ਸੀ ਰਿਸ਼ਵਤ ।

15000 ਰੁਪਏ ਵਿੱਚ ਹੋਈ ਸੀ ਗੱਲ ਤਹਿ

7000 ਰੁਪਏ ਦੀ ਪਹਿਲੀ ਕਿਸ਼ਤ ਲੈਂਦੇ ਕੀਤਾ ਕਾਬੂ ।Body:ਪੰਜਾਬ ਸਰਕਾਰ ਵੱਲੋਂ ਰਿਸ਼ਵਤ ਖੋਰੀ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਮੋਗਾ ਵੱਲੋਂ ਜਸਪਾਲ ਸਿੰਘ ਮੀਟਰ ਰੀਡਰ ਦਫਤਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਧਰਮਕੋਟ ਜ਼ਿਲ੍ਹਾ ਮੋਗਾ ਨੂੰ 7000 ਰੁਪਏ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੈ ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਪ ਕਪਤਾਨ ਪੁਲੀਸ ਵਿਜੀਲੈਂਸ ਬਿਊਰੋ ਹਰਜਿੰਦਰ ਸਿੰਘ ਨੇ ਦੱਸਿਆ ਕਿ ਗੁਰਸੇਵਕ ਸਿੰਘ ਪੁੱਤਰ ਸਵ ਸਤਨਾਮ ਸਿੰਘ ਵਾਸੀ ਪਿੰਡ ਜੀਂਦੜਾ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਜੋ ਆਪਣੇ ਸਹੁਰਿਆਂ ਦੇ ਘਰ ਪਿੰਡ ਚੁੱਘਾ ਰੋਡ ਬਸਤੀ ਧਰਮਕੋਟ ਜ਼ਿਲ੍ਹਾ ਮੋਗਾ ਵਿਖੇ ਰਹਿੰਦਾ ਹੈ ਜਿਸਦੀ ਸੱਸ ਦੇ ਨਾਮ ਤੇ ਲੱਗਾ ਬਿਜਲੀ ਦਾ ਮੀਟਰ ਅਚਾਨਕ ਤਾਰਾਂ ਸਪਾਰਕ ਹੋਣ ਕਾਰਨ ਸੜ ਗਿਆ ਸੀ ਜੋ ਮਹਿਕਮਾ ਬਿਜਲੀ ਬੋਰਡ ਵੱਲੋਂ ਤਬਦੀਲ ਕਰ ਦਿੱਤਾ ਗਿਆ ਕਿ ਇਸ ਤੋਂ ਬਾਅਦ ਜਸਪਾਲ ਸਿੰਘ ਮੀਟਰ ਰੀਡਰ ਨੇ ਘਰ ਆ ਕੇ ਮੁਦਈ ਨੂੰ ਕਿਹਾ ਤੁਸੀਂ ਮੀਟਰ ਆਪ ਸਾੜਿਆ ਹੈ ਜਿਸ ਕਰਕੇ ਤੁਹਾਨੂੰ ਲੈਬ ਵਿੱਚੋਂ 70/80 ਹਜ਼ਾਰ ਰੁਪਏ ਜੁਰਮਾਨਾ ਹੋ ਸਕਦਾ ਹੈ ਤੁਸੀਂ ਮੇਰੇ ਨਾਲ ਗੱਲ ਕਰੋ ਮੈਂ ਤੁਹਾਡਾ ਕੰਮ 15000 ਰੁਪਏ ਵਿੱਚ ਕਰਵਾ ਸਕਦਾ ਹਾਂ । ਜਿਸ ਵਿੱਚੋਂ 7000 ਰੁਪਏ ਰਿਸ਼ਵਤ ਲੈਂਦੇ ਹੋਏ ਅੱਜ ਉਸ ਨੂੰ ਧਰਮਕੋਟ ਤੋਂ ਰੰਗੇ ਹੱਥੀਂ ਸਰਕਾਰੀ ਗਵਾਹ ਸ੍ਰੀ ਬਲਵੰਤ ਸਿੰਘ ਜ਼ਿਲ੍ਹਾ ਖੇਡ ਅਫ਼ਸਰ ਮੋਗਾ ਅਤੇ ਸ੍ਰੀ ਸੰਦੀਪ ਸਿੰਘ ਐੱਸਡੀਓ ਦਫ਼ਤਰ ਜ਼ਿਲ੍ਹਾ ਭੂਮੀ ਰੱਖਿਆ ਮੋਗਾ ਦੀ ਹਾਜ਼ਰੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ । ਦੋਸ਼ੀ ਵਿਰੁੱਧ ਮੁਕੱਦਮਾ ਨੰਬਰ 25 ਮਿਤੀ 05/09/2019 ਅਧੀਨ ਧਾਰਾ 7 ਏ ਪੀ ਸੀ ਐਕਟ ਥਾਣਾ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦਰਜ ਰਜਿਸਟਰ ਕੀਤਾ ਗਿਆ ਹੈ ।

Byte: DSP vigilance Harjinder singhConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.