ਮੋਗਾ: ਜ਼ਿਲੇ ਦੇ ਪਿੰਡ ਡੇਮਰੂ ਖੁਰਦ ਦੇ ਸ਼ਹੀਦ ਕਾਂਸਟੇਬਲ ਲਖਵੀਰ ਸਿੰਘ ਦੇ ਪਰਿਵਾਰ ਦਾ ਪਰਿਵਾਰ ਸਰਕਾਰ ਦੀ ਅਣਗਹਿਲੀ ਉੱਤੇ ਹੰਝੂ ਵਹਾ ਰਿਹਾ ਹੈ। ਪੁੱਤ ਸ਼ਹੀਦ ਹੋ ਗਿਆ ਤੇ ਪੈਸਾ ਧੇਲਾ ਲੈ ਕੇ ਨੂੰਹ ਘਰੋਂ ਚਲੀ ਗਈ ਹੈ। ਪਰ ਸਰਕਾਰ ਦੇ ਫੂਡ ਸਪਲਾਈ ਵਿਭਾਗ ਦੀ ਅਣਗਹਿਲੀ ਨੇ ਸ਼ਹੀਦ ਦੇ ਬਜੁਰਗ ਮਾਪਿਆਂ ਦਾ ਨਾਂ ਰਾਸ਼ਣ ਕਾਰਡਾਂ ਵਾਲੀ ਸੂਚੀ ਵਿੱਚੋਂ ਹੀ ਲਾਂਭੇ ਕਰ ਦਿੱਤਾ ਹੈ। ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।
2020 ਵਿੱਚ ਸ਼ਹੀਦ ਹੋੋਇਆ ਸੀ ਲਖਵੀਰ ਸਿੰਘ : ਦਰਅਸਲ ਲਖਵੀਰ ਸਿੰਘ 2014 'ਚ ਫੌਜ 'ਚ ਭਰਤੀ ਹੋਇਆ ਸੀ ਅਤੇ ਸਾਲ 2019 'ਚ ਉਸਦਾ ਵਿਆਹ ਹੋਇਆ ਸੀ। 22 ਜੁਲਾਈ 2020 ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਭਾਰਤ ਅਤੇ ਚੀਨ ਦਰਮਿਆਨ ਦੀ ਬਾਰਡਰ ਲਾਈਨ 'ਤੇ ਡਿਊਟੀ ਦੌਰਾਨ ਕਾਂਸਟੇਬਲ ਲਖਵੀਰ ਸਿੰਘ ਅਤੇ ਉਸਦਾ ਇੱਕ ਸਾਥੀ ਸਤਵਿੰਦਰ ਸਿੰਘ ਪਹਾੜੀ ਤੋਂ ਇਕ ਨਦੀ ਉੱਤੇ ਬਣੇ ਲੱਕੜ ਦੇ ਬਣੇ ਪੁਲ ਨੂੰ ਪਾਰ ਕਰਦੇ ਸਮੇਂ ਅਚਾਨਕ ਪੈਰ ਫਿਸਲਣ ਕਾਰਨ ਨਦੀ ਵਿੱਚ ਜਾ ਡਿੱਗਿਆ ਅਤੇ ਲਖਵੀਰ ਸਿੰਘ ਅਤੇ ਉਸਦਾ ਸਾਥੀ ਸਤਵਿੰਦਰ ਸਿੰਘ 22 ਜੁਲਾਈ 2020 ਨੂੰ ਸ਼ਹੀਦ ਹੋ ਗਏ ਸਨ। ਦੂਜੇ ਪਾਸੇ ਸ਼ਹੀਦ ਦੇ ਪਰਿਵਾਰ ਨੇ ਰੋਸਾ ਜਾਹਿਰ ਕੀਤਾ ਹੈ ਕਿ ਸਰਕਾਰ ਨੇ ਰਾਸ਼ਨ ਕਾਰਡ ਹੀ ਕੱਟ ਦਿੱਤਾ ਹੈ।
ਪਰਿਵਾਰ ਦੀ ਆਰਥਿਕ ਹਾਲਤ ਖਰਾਬ : ਸ਼ਹੀਦ ਕਾਂਸਟੇਬਲ ਲਖਵੀਰ ਸਿੰਘ ਦੀ ਮਾਤਾ ਜਸਬੀਰ ਕੌਰ ਅਤੇ ਪਿਤਾ ਸਵਰਨ ਸਿੰਘ ਨੇ ਦੱਸਿਆ ਕਿ 22 ਜੁਲਾਈ 2020 ਨੂੰ ਉਨ੍ਹਾਂ ਦੇ ਪੁੱਤਰ ਦੀ ਸ਼ਹੀਦੀ ਤੋਂ ਬਾਅਦ ਸਰਕਾਰ ਵੱਲੋਂ 30 ਲੱਖ ਰੁਪਏ ਦੀ ਮਦਦ ਕੀਤੀ ਗਈ ਹੈ। ਜਿਸ ਵਿੱਚੋਂ ਉਨ੍ਹਾਂ ਦਾ ਕਰਜ਼ਾ ਮੋੜਨ ਲਈ 14 ਲੱਖ ਰੁਪਏ ਦਿੱਤੇ ਹਨ। ਲਖਵੀਰ ਸਿੰਘ ਦੀ ਪਤਨੀ ਨਵਦੀਪ ਕੌਰ ਬਾਕੀ ਪੈਸੇ ਲੈ ਕੇ ਚਲੀ ਗਈ ਹੈ ਅਤੇ ਉਸ ਨੇ ਵੀ ਸਰਕਾਰੀ ਨੌਕਰੀ ਲਗਵਾ ਲਈ ਹੈ। ਉਸਨੇ ਪਰਿਵਾਰ ਨਾਲੋਂ ਨਾਤਾ ਤੋੜ ਲਿਆ ਹੈ। ਪਰਿਵਾਰ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ। ਕੋਈ ਵੀ ਕੰਮ ਕਰਨ ਦੀ ਹਾਲਤ ਵਿੱਚ ਨਹੀਂ ਹੈ ਅਤੇ ਦੂਜੇ ਪਾਸੇ ਸਰਕਾਰ ਨੇ ਬਿਨਾਂ ਕਿਸੇ ਕਾਰਣ ਉਨ੍ਹਾਂ ਦੇ ਰਾਸ਼ਨ ਕਾਰਡਾਂ ਵਿੱਚੋਂ ਨਾਮ ਕਟ ਦਿੱਤੇ ਹਨ।
ਇਹ ਵੀ ਪੜ੍ਹੋ : Manisha gulati: ਮਨੀਸ਼ਾ ਗੁਲਾਟੀ ਵੱਲੋਂ ਸਰਕਾਰੀ ਹੁਕਮਾਂ ਵਿਰੁੱਧ ਦਾਇਰ ਪਟੀਸ਼ਨ 'ਤੇ ਹਾਈ ਕੋਰਟ 'ਚ ਸੁਣਵਾਈ ਅੱਜ
ਸ਼ਹੀਦ ਦੇ ਮਾਪੇ ਰਹਿੰਦੇ ਨੇ ਬਿਮਾਰ : ਪਰਿਵਾਰ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਮਦਦ ਕਰਨ ਦੀ ਅਪੀਲ ਕੀਤੀ ਹੈ। ਪਿੰਡ ਦੇ ਸਰਪੰਚ ਪਵਨਦੀਪ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ। ਲਖਵੀਰ ਸਿੰਘ ਦੀ ਸ਼ਹਾਦਤ ਤੋਂ ਬਾਅਦ ਪਰਿਵਾਰ ਵਿੱਚ ਕੰਮ ਕਰਨ ਵਾਲਾ ਕੋਈ ਨਹੀਂ ਹੈ। ਉਸਦੇ ਮਾਤਾ ਅਤੇ ਪਿਤਾ ਵੀ ਬਿਮਾਰ ਰਹਿੰਦੇ ਹਨ। ਸਰਕਾਰ ਨੇ ਬਿਨਾਂ ਵੈਰੀਫਿਕੇਸ਼ਨ ਕੀਤੇ ਸ਼ਹੀਦ ਦੇ ਪਰਿਵਾਰ ਦਾ ਰਾਸ਼ਨ ਕਾਰਡ ਤੋਂ ਨਾਮ ਵੀ ਕਟ ਦਿੱਤਾ ਗਿਆ। ਪਰਿਵਾਰ ਨੂੰ ਰਾਸ਼ਨ ਕਾਰਡ 'ਚੋਂ ਮਿਲਣ ਵਾਲੀ ਕਣਕ 'ਚ ਥੋੜ੍ਹੀ-ਬਹੁਤ ਮਦਦ ਮਿਲਦੀ ਸੀ, ਪਰ ਉਸ 'ਚੋਂ ਵੀ ਨਾਂ ਕਟ ਦਿੱਤਾ ਗਿਆ।