ਮੋਗਾ: ਬਾਲੀਵੁੱਡ ਅਦਾਕਾਰ ਸੋਨੂੰ ਸੂਦ (sonu sood) ਦੀ ਭੈਣ ਮਾਲਵਿਕਾ ਸੂਦ (Malvika Sood) ਦੇ ਵੱਲੋਂ ਚੋਣ ਲੜਨ ਦੇ ਕੀਤੇ ਐਲਾਨ ਤੋਂ ਬਾਅਦ ਸਿਆਸਤ ਭਖ ਚੁੱਕੀ ਹੈ। ਸੋਨੂੰ ਸੂਦ ਆਪਣੀ ਭੈਣ ਮਲਾਵਿਕਾ ਸੂਦ (Malvika Sood) ਦੇ ਨਾਲ ਚੋਣ ਪਿੜ ਵਿੱਚ ਕੁੱਦ ਗਏ ਹਨ। ਉਨ੍ਹਾਂ ਵੱਲੋਂ ਲੋਕਾਂ ਨੂੰ ਆਪਣੇ ਨਾਲ ਜੋੜਨ ਦੇ ਲਈ ਆਪਣੇ ਹਲਕੇ ਦੇ ਲੋਕਾਂ ਨਾਲ ਮੀਟਿੰਗ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਨਾਲ ਜੋੜਿਆ ਜਾ ਸਕੇ। ਇਸ ਦੇ ਲਈ ਉਨ੍ਹਾਂ ਨੇ ਆਪਣੀ ਸਮਾਜ ਸੇਵੀ ਸੰਸਥਾ ਸੋਨੂੰ ਫਾਊਂਡੇਸ਼ਨ ਰਾਹੀਂ ਲੋਕਾਂ ਨਾਲ ਜੁੜਨਾ ਸ਼ੁਰੂ ਕਰ ਦਿੱਤਾ ਹੈ।
ਸੋਨੂੰ ਸੂਦ (sonu sood) ਅਤੇ ਮਾਲਵਿਕਾ ਵੱਲੋਂ ਮੋਗਾ ਦੇ ਪਿੰਡ ਚੜਿੱਕ ਵਿੱਚ ਮੀਟਿੰਗ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਦੇ ਨਾਲ ਕੁਝ ਪੁਰਾਣੇ ਕਾਂਗਰਸੀ ਆਗੂ ਵੀ ਵਿਖਾਈ ਦਿੱਤੇ। ਇਸ ਮੌਕੇ ਦੋਵਾਂ ਭੈਣ ਭਰਾਵਾਂ ਦੇ ਵੱਲੋਂ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਜਿੱਥੇ ਵੱਡੀ ਗਿਣਦੀ ਦੇ ਵਿੱਚ ਲੋਕ ਇਕੱਠੇ ਹੋਏ ਵਿਖਾਈ ਦਿੱਤੇ। ਇਸ ਮੌਕੇ ਉਨ੍ਹਾਂ ਦੇ ਵੱਲੋਂ ਪਿੰਡ ਦੇ ਲੋਕਾਂ ਨਾਲ ਰਾਬਤਾ ਵੀ ਕੀਤਾ ਗਿਆ ਅਤੇ ਪਿੰਡ ਦੇ ਸਮੱਸਿਆਵਾਂ ਨੂੰ ਲੈ ਕੇ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਨੇ ਵੱਖ ਵੱਖ ਥਾਵਾਂ ਤੇ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਤੇ ਉਨ੍ਹਾਂ ਸਮੱਸਿਾਵਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਵੀ ਦਿੱਤਾ।
ਪਿਛਲੇ ਦਿਨੀਂ ਸੋਨੂੰ ਸੂਦ (sonu sood) ਵੱਲੋਂ ਆਪਣੇ ਘਰ ਪ੍ਰੈੱਸ ਕਾਨਫਰੰਸ ਕਰਕੇ ਐਲਾਨ ਕੀਤਾ ਗਿਆ ਸੀ ਕਿ ਉਸ ਦੀ ਭੈਣ ਰਾਜਨੀਤੀ ਵਿੱਚ ਆ ਰਹੀ ਹੈ ਅਤੇ ਉਹ ਚੋਣ ਲੜੇਗੀ, ਪਰ ਅਜੇ ਤੱਕ ਪਾਰਟੀ ਬਾਰੇ ਕੋਈ ਫੈਸਲਾ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ: ਚੋਣ ਲੜਨ ਦੇ ਐਲਾਨ ਤੋਂ ਬਾਅਦ ਮਾਲਵਿਕਾ ਸੂਦ ਦਾ ਅਹਿਮ ਬਿਆਨ