ਮੋਗਾ: ਨਿਹਾਲ ਸਿੰਘ ਵਾਲਾ ਦੇ ਬਿਲਾਸਪੁਰ ਵਿੱਚ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ। ਮੋਗਾ ਦੇ ਪਿੰਡ ਬੱਧਨੀ ਕਲਾਂ ਦਾ ਰਹਿਣ ਵਾਲਾ ਮੱਖਣ ਲਾਲ ਆਪਣੇ ਪਰਿਵਾਰ ਨਾਲ ਕੈਨੇਡਾ ਰਹਿੰਦਾ ਹੈ, ਜੋ ਕਿ ਪੰਜਾਬ ਆਇਆ ਸੀ। ਪਿੰਡ ਬਿਲਾਸਪੁਰ ਨੇੜੇ ਇਸ NRI ਪਰਿਵਾਰ ਦੀ ਕਾਰ ਨੂੰ ਘੇਰ ਕੇ ਲੱਖਾਂ ਰੁਪਏ ਦਾ ਸੋਨਾ ਤੇ ਨਕਦੀ ਲੁੱਟ ਕੇ ਲੁਟੇਰੇ ਫਰਾਰ ਹੋ ਗਏ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਸਾਲ 'ਚ ਇੱਕ ਵਾਰ ਪੰਜਾਬ ਆਉਂਦਾ ਪਰਿਵਾਰ: ਪਿੰਡ ਬੱਧਨੀ ਕਲਾਂ ਦਾ ਰਹਿਣ ਵਾਲਾ ਮੱਖਣ ਲਾਲ ਆਪਣੇ ਪਰਿਵਾਰ ਸਮੇਤ ਕੈਨੇਡਾ ਰਹਿੰਦਾ ਹੈ। ਸਾਲ ਵਿੱਚ ਇੱਕ ਵਾਰ ਅਪਣੇ ਪਿੰਡ ਆਉਂਦਾ ਹੈ। ਬੀਤੀ ਰਾਤ ਮੱਖਣ ਲਾਲ ਆਪਣੀ ਪਤਨੀ ਨਾਲ ਕੈਨੇਡਾ ਤੋਂ ਦਿੱਲੀ ਪਹੁੰਚਿਆ।ਫਿਰ ਦਿੱਲੀ ਤੋਂ ਟੈਕਸੀ ਰਾਹੀਂ ਮੋਗਾ ਆਪਣੇ ਪਿੰਡ ਵੱਲ ਆ ਰਿਹਾ ਸੀ।
ਲੁਟੇਰਿਆਂ ਨੇ ਅਚਾਨਕ ਘੇਰੀ ਗੱਡੀ ਤੇ ਦਿੱਤਾ ਲੁੱਟ ਨੂੰ ਅੰਜਾਮ : ਨਿਹਾਲ ਸਿੰਘ ਵਾਲਾ ਦੇ ਪਿੰਡ ਬਿਲਾਸਪੁਰ ਕੋਲ ਫਾਰਚੂਨਰ ਗੱਡੀ 'ਚ ਸਵਾਰ 8 ਬਦਮਾਸ਼ਾਂ ਨੇ ਗੰਨ ਪੁਆਇੰਟ 'ਤੇ ਆਹਮੋ-ਸਾਹਮਣੇ ਟੱਕਰ ਮਾਰ ਦਿੱਤੀ। ਮੱਖਣ ਲਾਲ ਦੇ ਪਰਿਵਾਰ ਨਾਲ ਗੱਡੀ ਦੀ ਵੀ ਲੁੱਟੀ ਹੋ ਗਈ। ਕਾਰ ਵਿੱਚ ਮੱਖਣ ਲਾਲ ਆਪਣੀ ਪਤਨੀ ਅਤੇ ਪੁੱਤਰ ਦੇ ਨਾਲ ਸਵਾਰ ਸੀ ਅਤੇ ਨਾਲ ਹੀ ਇੱਕ 13 ਸਾਲਾ ਪੋਤੀ ਵੀ ਆਈ ਹੋਈ ਸੀ। ਕੈਨੇਡਾ ਤੋਂ ਮੱਖਣ ਲਾਲ ਨਾਲ ਮੋਗਾ ਪਹੁੰਚਿਆ, ਐਨਆਰਆਈ ਪਤੀ ਪਤਨੀ ਦੀ ਕੁੱਟਮਾਰ ਅਤੇ ਕਾਰ ਦੀ ਭੰਨਤੋੜ ਕਰਨ ਸਮੇਤ ਮੋਬਾਈਲ ਫ਼ੋਨ, ਸੋਨਾ ਅਤੇ ਲੱਖਾਂ ਰੁਪਏ ਦੀ ਨਕਦੀ ਲੁੱਟੀ।
ਪਰਿਵਾਰ ਨਾਲ ਕੁੱਟਮਾਰ, ਫਿਰ ਲੁੱਟ: ਪੀੜਤ ਮਹਿਲਾ ਅਤੇ ਪਰਿਵਾਰਿਕ ਮੈਂਬਰ ਹਰਦੀਪ ਸਿੰਘ ਨੇ ਦੱਸਿਆ ਕਿ ਪਹਿਲਾਂ ਲੁਟੇਰਿਆਂ ਨੇ ਸਾਡੇ ਨਾਲ ਕੁੱਟਮਾਰ ਕੀਤੀ। ਫਿਰ ਸਾਡੇ ਕੋਲੋਂ ਸੋਨਾ, ਮੋਬਾਇਲ, ਟੈਬ ਅਤੇ ਨਕਦੀ ਖੋਹ ਕੇ ਲੈ ਗਏ। ਪੀੜਤ ਮਹਿਲਾ ਨੇ ਕਿਹਾ ਕਿ ਲੁਟੇਰੇ ਮੇਰੇ ਕੰਨਾਂ ਚੋਂ ਵਾਲੀਆ ਖੋਹਣ ਲਈ ਝਪਟ ਮਾਰ ਲੱਗੇ, ਪਰ ਮੈ ਕਿਹਾ ਕਿ ਉਹ ਮੇਰੇ ਕੰਨ ਪੱਟਣ ਨਾ, ਇਸ ਲਈ ਖੁਦ ਉਸ ਆਪਣੀਆਂ ਵਾਲੀਆਂ ਲਾਹ ਕੇ ਉਨ੍ਹਾਂ ਨੂੰ ਦੇ ਦਿੱਤੀਆਂ। ਕੁੱਝ ਸਮਾਂ ਬਾਅਦ ਜਦੋਂ ਹੋਰ ਗੱਡੀਆਂ ਸਾਹਮਣੇ ਆਈਆਂ, ਤਾਂ ਉਥੋ ਡਰ ਕੇ ਲੁਟੇਰੇ ਭੱਜ ਗਏ।
ਛੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ: ਇਸ ਮਾਮਲੇ ਸਬੰਧੀ ਥਾਣਾ ਨਿਹਾਲ ਸਿੰਘ ਵਾਲਾ ਦੇ ਐਸਐਚਓ ਲਕਸ਼ਮਣ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਕੁਝ ਸ਼ਰਾਰਤੀ ਅਨਸਰਾਂ ਨੇ ਐਨਆਰਆਈ ਮੱਖਣ ਲਾਲ ਦੇ ਪਰਿਵਾਰ ਨਾਲ ਬਿਲਾਸਪੁਰ, ਮੋਗਾ ਨੇੜੇ ਲੁੱਟ-ਖੋਹ ਕੀਤੀ ਅਤੇ ਗੱਡੀ ਦੀ ਭੰਨਤੋੜ ਕੀਤੀ। ਵਾਹਨ ਚਾਲਕ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਗਈ ਹੈ। 6 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਵੱਖ ਵੱਖ ਥਾਵਾਂ ਉੱਤੇ ਲੱਗੇ ਆਸ-ਪਾਸ ਦੇ ਸੀਸੀਟੀਵੀ ਚੈਕ ਕੀਤੇ ਜਾ ਰਹੇ ਹਨ, ਤਾਂ ਜੋ ਕੋਈ ਸੁਰਾਗ ਮਿਲ ਸਕੇ।
ਇਹ ਵੀ ਪੜ੍ਹੋ: Former MLA Kuldeep Vaid house raided: ਸਾਬਕਾ ਵਿਧਾਇਕ ਕੁਲਦੀਪ ਵੈਦ ਨੂੰ ਹਿਰਾਸਤ ਵਿੱਚ ਲੈ ਸਕਦਾ ਵਿਜੀਲੈਂਸ ਵਿਭਾਗ