ETV Bharat / state

ਥਾਣਾ ਸਿਟੀ ਵਣ ਦੇ ਅੱਗੇ ਧਰਨੇ ਵਿਚ ਪਹੁੰਚੇ ਜਗਜੀਤ ਸਿੰਘ ਡੱਲੇਵਾਲ - Jagjit Singh Dallewal reached the dharna

ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਸੀਨੀਅਰ ਆਗੂ ਤੇ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਗਜੀਤ ਸਿੰਘ ਡੱਲੇਵਾਲ ਨੇ ਮੋਗਾ ਵਿੱਚ ਪਿਛਲੇ ਤਿੰਨ ਦਿਨ੍ਹਾਂ ਤੋਂ ਚੱਲ ਰਹੇ ਥਾਣਾ ਸਿਟੀ ਵਣ ਦੇ ਅੱਗੇ ਧਰਨੇ ਵਿਚ ਪਹੁੰਚ ਕੇ ਪ੍ਰੈਸ ਵਾਰਤਾ ਕੀਤੀ। Jagjit Singh Dallewal.

Jagjit Singh Dallewal
Jagjit Singh Dallewal
author img

By

Published : Sep 4, 2022, 7:20 PM IST

Updated : Sep 4, 2022, 9:09 PM IST

ਮੋਗਾ: ਸੰਯੁਕਤ ਕਿਸਾਨ ਮੋਰਚਾ (United Kisan Morcha) ਗੈਰ ਰਾਜਨੀਤਕ ਦੇ ਸੀਨੀਅਰ ਆਗੂ ਤੇ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਗਜੀਤ ਸਿੰਘ ਡੱਲੇਵਾਲ (Jagjit Singh Dallewal) ਨੇ ਮੋਗਾ ਵਿੱਚ ਪਿਛਲੇ ਤਿੰਨ ਦਿਨ੍ਹਾਂ ਤੋਂ ਚੱਲ ਰਹੇ ਥਾਣਾ ਸਿਟੀ ਵਣ ਦੇ ਅੱਗੇ ਧਰਨੇ ਵਿਚ ਪਹੁੰਚ ਕੇ ਪ੍ਰੈਸ ਵਾਰਤਾ ਕੀਤੀ।

ਉਨ੍ਹਾਂ ਕਿਹਾ ਕਿ ਮੋਗਾ ਵਿਖੇ ਸਾਡੀ ਧੀ ਦੀ ਇੱਜ਼ਤ ਨੂੰ ਹੱਥ ਪਾਉਣ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਉਣ ਲਈ ਅਤੇ ਉਸ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਰੋਡ ਜਾਮ ਕੀਤੇ ਜਾ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਾ ਅੰਦਾਜ਼ਾ ਇਸ ਗੱਲ ਤੋ ਹੀ ਲਗਾਇਆ ਜਾ ਸਕਦਾ ਹੈ ਕਿ ਸਾਡੀਆਂ ਧੀਆਂ ਆਪਣੇ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ ਹਨ ਅਤੇ ਘਰਾਂ ਵਿੱਚ ਬੜ ਕੇ ਸਾਡੀਆ ਧੀਆਂ ਦੀ ਇੱਜ਼ਤ ਨੂੰ ਹੱਥ ਪਾਇਆ ਜਾ ਰਿਹਾ ਹੈ।

ਥਾਣਾ ਸਿਟੀ ਵਣ ਦੇ ਅੱਗੇ ਧਰਨੇ ਵਿਚ ਪਹੁੰਚੇ ਜਗਜੀਤ ਸਿੰਘ ਡੱਲੇਵਾਲ

ਇਨਸਾਫ ਲੈਣ ਲਈ ਤੇ ਗੁੰਡਾ ਅਨਸਰਾਂ ਖਿਲਾਫ ਕਾਰਵਾਈ ਕਰਵਾਉਣ ਲਈ ਧਰਨੇ ਲਗਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਸ ਨੂੰ ਪੁਲਿਸ ਪ੍ਰਸ਼ਾਸਨ ਦੀ ਨਕਾਮੀ ਹੀ ਕਿਹਾ ਜਾ ਸਕਦਾ ਹੈ ਕਿ ਸ਼ਰਾਰਤੀ ਅਨਸਰਾਂ ਵੱਲੋਂ ਘਰਾਂ ਵਿਚ ਵੜ ਕੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਜਾ ਰਿਹਾ ਹੈ ਅਤੇ ਘਰ ਦੇ ਬਾਹਰ ਖੜੀਆਂ ਸਾਡੀਆਂ ਧੀਆਂ ਭੈਣਾਂ ਭੈਣਾਂ ਦੀ ਗੁੰਡਿਆਂ ਵੱਲੋ ਬਾਹਾਂ ਫੜੀਆਂ ਜਾ ਰਹੀਆ ਹਨ।

ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਗੁੰਡਾਗਰਦੀ ਕਰਨ ਵਾਲੇ ਲੋਕਾਂ ਦਾ ਹੀ ਸਾਥ ਦਿੱਤਾ ਜਾ ਰਿਹਾ ਹੈ ਅਤੇ ਘਰ ਵਿੱਚ ਵੜ ਕੇ ਗੁੰਡਾਗਰਦੀ ਕਰਨ ਵਾਲੇ ਲੋਕਾਂ ਉੱਤੇ IPC ਦੀ ਧਾਰਾ 350, IPC ਦੀ ਧਾਰਾ 354, IPC ਦੀ ਧਾਰਾ 354 (A), IPC ਦੀ ਧਾਰਾ 354(B), IPC ਦੀ ਧਾਰਾ 441, IPC ਦੀ ਧਾਰਾ 452 ਦਾ ਮੁਕੱਦਮਾ ਦਰਜ ਕਰਨ ਦੀ ਬਜਾਏ ਉਹਨਾਂ ਗੁੰਡਾ ਅਨਸਰਾਂ ਉੱਪਰ 451 ਦਾ ਮੁਕੱਦਮਾ ਦਰਜ ਕਰਕੇ ਉਸ ਕੇਸ ਨੂੰ ਕਮਜ਼ੋਰ ਕਰਕੇ ਗੁੰਡਾਗਰਦੀ ਕਰਨ ਵਾਲਿਆਂ ਦਾ ਸਾਥ ਦਿੱਤਾ ਜਾ ਰਿਹਾ ਹੈ ਅਤੇ ਪੀੜਤ ਪਰਿਵਾਰ ਵਿਰੁੱਧ ਮੁਕੱਦਮਾ ਦਰਜ ਕਰਕੇ ਸਾਡੀ ਪੀੜਤ ਧੀ ਦੇ ਪਰਿਵਾਰਿਕ ਮੈਂਬਰਾਂ ਨੂੰ ਹੀ ਪੁਲਿਸ ਵੱਲੋਂ ਜੇਲ੍ਹ ਵਿੱਚ ਭੇਜਿਆ ਜਾ ਰਿਹਾ ਹੈ ਤਾਂ ਜੋ ਪੀੜਤ ਪਰਿਵਾਰ ਦੇ ਕੇਸ ਨੂੰ ਕਮਜ਼ੋਰ ਕਰਕੇ ਉਹਨਾਂ ਉੱਪਰ ਸਮਝੌਤਾ ਕਰਨ ਲਈ ਦਬਾਅ ਬਣਾਇਆ ਜਾ ਸਕੇ।

ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੀ ਇਸ ਧੱਕੇਸ਼ਾਹੀ ਦੇ ਖਿਲਾਫ ਅਤੇ ਬੇਕਸੂਰ ਪਰਮਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮੋਗਾ ਨੂੰ ਛੁਡਾਉਣ ਲਈ ਅਤੇ ਦੋਸ਼ੀਆਂ ਉਪਰ ਕਾਰਵਾਈ ਕਰਵਾਉਣ ਲਈ ਪਹਿਲਾਂ ਹੀ ਮੋਗਾ ਦੇ ਸਿੱਟੀ 1 ਥਾਣੇ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ ਤਾਂ ਜੋ ਬੇਦੋਸ਼ੇ ਕਿਸਾਨ ਉੱਪਰ ਦਰਜ ਮੁਕੱਦਮੇ ਨੂੰ ਰੱਦ ਕਰਵਾਇਆਂ ਜਾਂ ਸਕੇ ਅਤੇ ਦੋਸ਼ੀ ਬਲਕਰਨ ਸਿੰਘ ਪੁੱਤਰ ਜਸਦੇਵ ਸਿੰਘ ਉਪਰ ਕਾਰਵਾਈ ਕਰਵਾਈ ਜਾ ਸਕੇ। ਅੱਗੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਜਥੇਬੰਦੀ ਵੱਲੋਂ ਪੰਜਾਬ ਸਰਕਾਰ, ਪਾਵਰ ਕਾਰਪੋਰੇਸ਼ਨ ਅਤੇ ਪੰਜਾਬ ਪੁਲਿਸ ਦੀ ਇਸ ਧੱਕੇਸ਼ਾਹੀ ਦੇ ਖਿਲਾਫ ਸਖ਼ਤ ਐਕਸ਼ਨ ਲੈਣ ਲਈ ਮਜ਼ਬੂਰ ਹੋਣਾ ਪਿਆ ਹੈ।

ਇਹ ਵੀ ਪੜ੍ਹੋ: ਜਾਣੋ, ਕੌਣ ਸੀ ਸਾਇਰਸ ਮਿਸਤਰੀ ਅਤੇ ਕੀ ਸੀ ਟਾਟਾ ਨਾਲ ਵਿਵਾਦ

Last Updated : Sep 4, 2022, 9:09 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.