ਮੋਗਾ/ਰੂਪਨਗਰ: ਜਿੱਥੇ ਪੂਰੇ ਪੰਜਾਬ ਵਿੱਚ ਲਗਾਤਾਰ ਬਾਰਸ਼ ਹੋ ਰਹੀ ਫਿਰ ਤੇਜ਼ ਹਵਾਵਾਂ ਨੇ ਕਿਸਾਨਾਂ ਦੀ ਦਿਨ ਦੀ ਚੈਨ ਅਤੇ ਰਾਤਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਅੱਜ ਮੀਡੀਆ ਵੱਲੋਂ-ਵੱਖ ਵੱਖ ਪਿੰਡਾਂ ਦੇ ਕਿਸਾਨਾਂ ਨਾਲ ਕਈ ਦਿਨ੍ਹਾਂ ਤੋਂ ਰੁਕ ਰੁਕ ਪੈ ਰਹੀ ਬਾਰਿਸ਼ ਸਬੰਧੀ ਗੱਲਬਾਤ ਕੀਤੀ ਤਾਂ ਕਿਸਾਨ ਸੁਖਜਿੰਦਰ ਸਿੰਘ ਖੋਸਾ ਨੇ ਸਮੇਂ-ਸਮੇਂ ਸਰਕਾਰਾਂ ਨੇ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਖਰਾਬੇ ਦੇ ਮੁਆਵਜ਼ੇ ਐਲਾਨ ਕੇ ਅਜੇ ਤੱਕ ਨਹੀਂ ਦਿੱਤੇ। ਹੋ ਰਹੀ ਬਾਰਿਸ਼ ਕਾਰਨ ਅਤੇ ਤੇਜ਼ ਹਵਾਵਾਂ ਵਗਣ ਕਾਰਨ ਝੋਨੇ ਦੀ ਪੱਕੀ ਫਸਲ ਦਾ ਨੁਕਸਾਨ ਹੋਣ ਦੇ ਆਸਾਰ ਪੂਰ ਦੋ ਦਿਨ ਬਾਰਸ਼ ਨਾ ਹੁੰਦੀ ਤਾਂ ਕਈ ਕਿਸਾਨਾਂ ਨੇ ਆਪਣਾ ਝੋਨਾ ਵੱਢ ਲੈਣਾ ਸੀ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਸੇ ਤਰ੍ਹਾਂ ਹੀ ਕਿਸਾਨਾਂ ਨਾਲ ਵਾਅਦੇ ਕਰ ਕੇ ਵਾਅਦੇ ਤੋਂ ਭੱਜਦਿਆਂ ਰਹੀਆਂ ਤਾਂ ਇੱਕ ਦਿਨ ਪੰਜਾਬ ਦਾ ਅੰਨਦਾਤਾ ਅੰਨ ਪੈਦਾ ਕਰਨ ਤੋਂ ਭੱਜ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਜਦੋਂ ਵੀ ਕਿਸਾਨਾਂ ਦੀ ਫਸਲ ਪੱਕੀ ਹੁੰਦੀ ਹੈ ਪਹਿਲਾਂ ਉਹ ਖੇਤਾਂ ਚ ਰੁਲਦੀ ਹੈ ਤੇ ਬਾਅਦ ਵਿੱਚ ਮੰਡੀਆਂ ਵਿੱਚ ਪਰ ਮੰਡੀਆਂ ਵਿੱਚ ਵੀ ਸਰਕਾਰ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਹੁੰਦੇ।
ਰੂਪਨਗਰ ਵਿੱਚ ਮੀਂਹ ਨਾਲ ਫਸਲਾਂ ਦਾ ਹਾਲ: ਬੇਮੌਸਮੀ ਬਰਸਾਤ ਨੇ ਜਿੱਥੇ ਆਮ ਲੋਕਾਂ ਨੂੰ ਤਪਦੀ ਹੋਈ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਦਿੱਤੀ ਹੈ ਉਥੇ ਹੀ ਇਸ ਬਰਸਾਤ ਦੇ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਵੀ ਵੱਧਦੀਆਂ ਦਿਖਾਈ ਦੇ ਰਹੀਆਂ ਹਨ। Incessant rain has increased the concern of farmers.
Incessant rain has increased the concern of farmers. ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਇਹ ਕਿਸਾਨੀ ਕੋਈ ਬਹੁਤ ਆ ਲਾਹੇਵੰਦ ਕਿੱਤਾ ਨਹੀਂ ਰਿਹਾ ਅਤੇ ਜੇਕਰ ਗੱਲ ਕੀਤੀ ਜਾਵੇ ਖਾਸ ਤੌਰ ਤੇ ਇਸ ਸਾਲ ਦੀ ਤਾਂ ਇਸ ਵਾਰੀ ਸਭ ਤੋਂ ਵੱਡੀ ਆਰਥਿਕ ਤੰਗੀ ਦੇ ਤੌਰ ਤੇ ਕਿਸਾਨ ਜੂਝਦਾ ਹੋਇਆ ਦਿਖਾਈ ਦਿੱਤਾ। ਪਹਿਲਾਂ ਕਣਕ ਦੇ ਝਾੜ ਵਿੱਚ ਕਮੀ ਆਈ, ਜਿਸ ਨਾਲ ਉਸ ਦਾ ਸਿੱਧਾ ਅਸਰ ਉਸ ਦੀ ਲਾਗਤ ਅਤੇ ਮਿਲਣ ਵਾਲੇ ਮੁੱਲ ਉੱਤੇ ਪਿਆ ਝਾੜ ਘਟਣ ਦੇ ਨਾਲ ਆਰਥਿਕ ਨੁਕਸਾਨ ਹੋਇਆ ਜੋ ਕਿਸਾਨ ਦੀ ਉਮੀਦ ਸੀ ਉਸ ਤੋਂ ਘੱਟ ਪੈਸੇ ਉਸ ਨੂੰ ਮਿਲਿਲਾਮਪੀ ਸਕੀਮ ਦੀ ਬਿਮਾਰੀ ਨੇ ਵੀ ਜਿਮੀਦਾਰਾ ਅਤੇ ਛੋਟੇ ਕਿਸਾਨਾਂ ਉਪਰ ਸਿੱਧਾ ਅਸਰ ਪਾਇਆ।
ਇਸ ਦੀ ਬਿਮਾਰੀ ਦੇ ਨਾਲ ਵੱਡੇ ਪਦਰ ਤੇ ਕਿਸਾਨਾਂ ਦੇ ਪਸ਼ੂ ਬਿਮਾਰ ਹੋਏ ਅਤੇ ਮੌਤ ਵੀ ਹੋਈ। ਹੁਣ ਇਸ ਬਰਸਾਤ ਦੇ ਨਾਲ ਇਸ ਵਕਤ ਤਿਆਰ ਖੜ੍ਹੀ ਹੋਈ ਝੋਨੇ ਦੀ ਸਾਰੀ ਫਸਲ ਪਾਣੀ ਦੀ ਮਾਰ ਹੇਠ ਆ ਜਾਵੇਗੀ। ਜਿਸ ਨਾਮ ਫ਼ਸਲ ਦਾ ਵੱਡੇ ਪੱਧਰ ਤੇ ਨੁਕਸਾਨ ਹੋਵੇਗਾ ਬਾਰਿਸ਼ ਦੇ ਪਾਣੀ ਦੇ ਕਾਰਨ ਬੀਜ ਕਾਲਾ ਪੈ ਜਾਵੇਗਾ ਜਿਸ ਨੂੰ ਕੋਈ ਮੰਡੀ ਦੇ ਵਿਚ ਖਰੀਦਣ ਲਈ ਤਿਆਰ ਨਹੀਂ ਹੋਵੇਗਾ ਅਤੇ ਜੋ ਫ਼ਸਲ ਇਸ ਵਕਤ ਬਚੀ ਹੈ ਬਾਰਿਸ਼ ਦੇ ਨਾਲ ਚੱਲ ਰਹੀ ਤੇਜ਼ ਹਵਾਵਾਂ ਥੱਲੇ ਗੀਰਾ ਦਵੇਗੀ ਜੋ ਕਿਸੇ ਕੰਮ ਜੋਗੇ ਨਹੀਂ ਰਹੇ।
ਇਹ ਵੀ ਪੜ੍ਹੋ: ਪੀਐਮ ਮੋਦੀ ਵੱਲੋਂ ਮਨ ਕੀ ਬਾਤ 'ਚ ਐਲਾਨ, ਭਗਤ ਸਿੰਘ ਦੇ ਨਾਂਅ 'ਤੇ ਹੋਵੇਗਾ ਚੰਡੀਗੜ੍ਹ ਏਅਰਪੋਰਟ