ਮੋਗਾ: ਆਪਣੇ ਬੱਚਿਆਂ ਵੱਲੋਂ ਜਦੋਂ ਮਾਂਪਿਓ ਨਾਲ ਮੂੰਹ ਮੋੜ ਕੇ ਉਨ੍ਹਾਂ ਨੂੰ ਘਰਾਂ ਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ, ਤਾਂ ਬਿਰਧ ਆਸ਼ਰਮ ਤੇ ਸਮਾਜ ਸੇਵੀ ਸੰਸਥਾਵਾਂ ਜਾਂ ਸੋਸਾਟੀਆਂ ਹੀ ਉਨ੍ਹਾਂ ਦਾ ਸਹਾਰਾ ਬਣਦੀਆਂ ਹਨ। ਅਜਿਹੀ ਇਕ ਸੰਸਥਾ ਵੱਲੋਂ ਨਿਸ਼ਕਾਮ ਲੰਗਰ ਸੇਵਾ ਸੋਸਾਇਟੀ ਚਲਾਉਣ ਜਾ ਰਹੀ ਹੈ। ਇਸ ਸੋਸਾਇਟੀ ਵੱਲੋਂ ਜਿੱਥੇ ਬਜ਼ੁਰਗਾਂ ਨੂੰ ਸਹਾਰਾ (Oldage home in moga) ਦਿੱਤਾ ਜਾਵੇਗ, ਉੱਥੇ ਹੀ ਨਿਸ਼ਕਾਮ ਲੰਗਰ ਸੇਵਾ ਵੀ ਕੀਤੀ ਜਾ ਰਹੀ ਹੈ।
ਮਹਿਜ਼ 20 ਰੁਪਏ 'ਚ ਦਵਾਈਆਂ ਮੁਹਈਆ: ਸੋਸਾਇਟੀ ਦੇ ਪ੍ਰਧਾਨ ਰਾਜ ਅਰੋੜਾ ਨੇ ਕਿਹਾ ਕਿ ਸੋਸਾਇਟੀ ਵੱਲੋਂ ਇਕ ਹਸਪਤਾਲ ਚਲਾਇਆ ਜਾ ਰਿਹਾ ਜਿਸ ਵਿੱਚ ਸਿਰਫ 20 ਰੁਪਏ ਚ ਤਿੰਨ ਦਿਨ ਦੀ ਦਵਾਈ ਤੇ ਬਲਡ ਟੈਸਟ ਸ਼ਹਿਰਾਂ ਨਾਲੋਂ ਅਧੇ ਰੇਟਾਂ ਤੇ ਕੀਤਾ ਜਾਂਦਾ ਹੈ। ਸੀਤਾ ਮਾਤਾ ਰਸੋਈ (In Moga Nishkam Langar Sewa) ਰਾਹੀਂ 10 ਰੁਪਏ ਵਿੱਚ ਭਰ ਪੇਟ ਖਾਣਾ ਹਰ ਇੱਕ ਲੋੜਵੰਦ ਨੂੰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿੱਚ ਦੁੱਧ, ਦਲੀਆ, ਬਿਸਕੁਟ ਅਤੇ ਲੰਗਰ ਭੇਜਿਆ ਜਾਂਦਾ ਹੈ।
ਹੁਣ 76 ਮਰਲਿਆਂ ਵਿੱਚ ਬਿਰਧ ਆਸ਼ਰਮ ਦੀ ਉਸਾਰੀ: ਸੋਸਾਇਟੀ ਦੇ ਪ੍ਰਧਾਨ ਰਾਜ ਅਰੋੜਾ ਨੇ ਦੱਸਿਆ ਕਿ ਹੁਣ ਇਸ ਸੋਸਾਇਟੀ ਨਾਲ ਸ੍ਰੀ ਰਾਮ ਮੰਦਰ ਦੀ ਉਸਾਰੀ ਕੀਤੀ ਜਾ ਰਹੀ ਜਿਸ ਵਿੱਚ ਭਗਤ ਹੰਸ ਰਾਜ ਜੀ ਦੀ ਧਰਮਸ਼ਾਲਾ ਅਤੇ ਸੀਤਾ ਮਾਤਾ ਜੀ ਦੀ ਰਸੋਈ ਬਣਾਈ ਜਾਵੇਗੀ। 30 ਮਾਰਚ ਨੂੰ ਮੂਰਤੀ ਸਥਾਪਨਾ ਕੀਤੀ ਜਾਵੇਗੀ ਜਿਸ ਵਿੱਚ ਸ੍ਰੀ ਰਾਮ ਪਰਿਵਾਰ, ਸ੍ਰੀ ਗਣਪਤੀ ਜੀ ਦਾ ਪਰਿਵਾਰ, ਸ਼ਿਵ ਪਰਿਵਾਰ ਮਾਤਾ ਜੀ ਅਤੇ ਕਾਲੀ ਮਾਤਾ ਜੀ ਦਾ ਮੰਦਰ ਅਤੇ ਸ੍ਰੀ ਬਜਰੰਗ ਬਲੀ ਜੀ ਦਾ ਮੰਦਰ ਵੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ (full meal for just 10 rupees) ਸਭ ਭਗਤ ਹੰਸ ਰਾਜ ਜੀ ਦੀ ਪ੍ਰੇਰਨਾ ਸਦਕਾ ਹੋ ਰਿਹਾ ਹੈ। ਹੁਣ ਤੱਕ ਉਹ 200 ਅਪ੍ਰੇਸ਼ਨ ਅਤੇ 75 ਕੈਂਪ ਲੱਗਵਾ ਚੁੱਕੇ ਹਨ। ਕਰੋਨਾ ਕਰਕੇ ਕੈਂਪ ਰੋਕਣੇ ਪਏ ਸਨ।
ਇਸ ਮੌਕੇ ਨੰਦ ਲਾਲ ਜੀ ਨੇ ਕਿਹਾ ਕਿ ਮੋਗਾ ਦਾ ਸੁਭਾਗ ਜਾਗ ਉਠਿਆ ਹੈ, ਜੋ ਰਾਮ ਜੀ ਦਾ ਮੰਦਰ ਬਣ ਰਿਹਾ ਹੈ ਤੇ ਨਾਲ ਪਰਿਵਾਰ ਵੀ ਇੱਥੇ ਬਿਰਾਜਮਾਨ ਹੋਵੇਗਾ। ਉਨ੍ਹਾਂ ਕਿਹਾ ਕਿ ਰਿੱਧੀਆ ਸਿੱਧੀਆ ਦੇ ਮਾਲਕ ਸ੍ਰੀ ਗਣੇਸ਼ ਜੀ ਵੀ ਪਰਿਵਾਰ ਸਮੇਤ ਆ ਰਹੇ ਹਨ। ਸਾਨੂੰ ਇਸ ਭਾਵ ਨਾਲ ਮੰਦਰ ਦੇ ਨਿਰਮਾਣ ਵਿੱਚ ਹਿੱਸਾ ਪਾਉਣਾ ਚਾਹੀਦਾ, ਤਾਂ ਜੋ ਲੋਕਾ ਦੀ ਸੇਵਾ ਹੋ ਸਕੇ।
ਸਮਾਜ ਸੇਵੀ ਨੇ ਕੀਤੀ ਸ਼ਲਾਘਾ: ਸਮਾਜ ਸੇਵੀ ਮਹਿੰਦਰਪਾਲ ਸਿੰਘ ਲੂੰਬਾ ਜੀ ਨੇ ਕਿਹਾ ਕਿ ਇਹ ਬਹੁਤ ਵਧੀਆ ਉਦਮ ਜੇ ਸਾਰੇ ਦੇਵੀ-ਦੇਵਤਿਆਂ ਨੂੰ ਪੁੱਜਣ ਦੇ ਨਾਲ ਨਾਲ ਸਮਾਜ ਸੇਵਾ ਕਰਨ ਲੱਗ ਜਾਣ ਤਾਂ ਲੋੜਵੰਦਾਂ ਦੀਆਂ ਲੋੜਾਂ ਪੂਰੀਆ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਇਕ ਬਿਰਧ ਆਸ਼ਰਮ ਵਿੱਚ ਬਜ਼ੁਰਗਾਂ ਦਾ (Nishkam Langar Sewa) ਬਹੁਤ ਬੁਰਾ ਹਾਲ, ਜੋ ਵੇਖ ਕੇ ਸਾਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਦੀ ਚੰਗੀ ਦੇਖਭਾਲ ਹੋਣੀ ਚਾਹੀਦੀ ਹੈ। ਇੱਥੇ ਬਹੁਤ ਸੋਸਾਇਟੀ ਵੱਲੋਂ ਵਧੀਆ ਬਿਰਧ ਆਸ਼ਰਮ ਬਣਵਾਇਆ ਜਾ ਰਿਹਾ ਹੈ।
ਇਸ ਸਬੰਧੀ ਸੁਸ਼ੀਲ ਮਿੱਡਾ ਨੇ ਕਿਹਾ ਕਿ ਰਾਜ ਅਰੋੜਾ ਜੀ ਬਹੁਤ ਵਧੀਆ ਉਦਮ ਕਰ ਰਹੇ ਹਨ। ਲੰਗਰ, ਸੀਤਾ ਮਾਤਾ ਦੀ ਰਸੋਈ, ਲੈਬਾਰਟਰੀ ਦਵਾਈ ਦੇ ਕੇ ਬਹੁਤ ਵਧੀਆ ਉਦਮ ਕਰ ਰਹੇ ਹਨ। ਉਨ੍ਹਾਂ ਕਿਹਾ ਕਕ ਨੌਜਵਾਨ ਪੀੜੀ ਨੂੰ ਆਪਣੇ ਧਰਮ ਨਾਲ ਜੋੜਣ ਲਈ ਮੰਦਰ ਬਣਾਉਣੇ ਵੀ ਬਹੁਤ ਜ਼ਰੂਰੀ ਹਨ।
ਇਹ ਵੀ ਪੜ੍ਹੋ: ਡਾਕਟਰ ਬਲਬੀਰ ਸਿੰਘ ਨੇ ਪੰਜਾਬ ਦੇ ਸਿਹਤ ਮੰਤਰੀ ਵਜੋਂ ਸਾਂਭਿਆ ਚਾਰਜ