ਮੋਗਾ: ਬੀਤੀ ਰਾਤ ਬਾਘਾਪੁਰਾਣਾ ਤੋਂ ਹਰਿਦੁਆਰ ਪੈਦਲ ਆ ਰਹੇ ਕਾਵੜੀਆਂ ਨੂੰ ਮੋਗਾ ਦੇ ਕੋਟਕਪੂਰਾ ਰੋਡ 'ਤੇ ਪੁਲਿਸ ਹੋਮ ਗਾਰਡ ਦੀ ਗੱਡੀ ਨੇ ਟੱਕਰ ਮਾਰ ਦਿੱਤੀ। ਗੱਡੀ ਦੀ ਟੱਕਰ ਨਾਲ 4 ਕਾਵੜੀਏ ਜ਼ਖਮੀ ਹੋ ਗਏ। ਇਸ ਤੋਂ ਬਾਅਦ ਭੜਕੇ ਬਾਕੀ ਕਾਵੜੀਆਂ ਨੇ ਹੋਮ ਗਾਰਡ ਦੇ ਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਨੂੰ ਬੰਧਕ ਬਣਾ ਲਿਆ। ਇਸ ਤੋਂ ਇਲਾਵਾ ਕਾਵੜੀਆਂ ਨੇ ਕਾਰ ਦੀ ਵੀ ਭੰਨਤੋੜ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹੋਮਗਾਰਡ ਜਵਾਨ ਨੂੰ ਕਾਵੜੀਆਂ ਤੋਂ ਛੁਡਵਾਇਆ ਤਾਂ ਕਾਵੜੀਆਂ ਨੇ ਪੁਲਿਸ ਪਾਰਟੀ ਉੱਤੇ ਵੀ ਹਮਲੇ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਪੁਲਿਸ ਨੇ ਸਾਥੀ ਨੂੰ ਛੁਡਵਾਉਣ ਲਈ ਲਾਠੀਚਾਰਜ ਕਾਵੜੀਆਂ ਉੱਤੇ ਕੀਤਾ।
4 ਕਾਵੜੀਏ ਹੋਏ ਜ਼ਖ਼ਮੀ: ਦੱਸ ਦਈਏ ਕਿ ਕਾਵੜਾ ਯਾਤਰਾ ਦੌਰਾਨ ਇਹ ਕਾਵੜੀਏ ਨੱਚਦੇ-ਟੱਪਦੇ ਸੜਕ ਉੱਤੇ ਜਾ ਰਹੇ ਸਨ ਤਾਂ ਜ਼ਖ਼ਮੀ ਨੌਜਵਾਨ ਮੁਤਾਬਿਕ ਪੁਲਿਸ ਮੁਲਾਜ਼ਮ ਦੀ ਗੱਡੀ ਉਨ੍ਹਾਂ ਨੂੰ ਦਰੜਦੀ ਹੋਈ ਅੱਗੇ ਨਿਕਲ ਗਈ। ਇਸ ਤੋਂ ਬਾਅਦ 4 ਕਾਵੜੀਏ ਜ਼ਖ਼ਮੀ ਹੋ ਗਏ ਅਤੇ ਇਨ੍ਹਾਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹਸਪਤਾਲ ਦੇ ਐੱਸਐੱਮਓ ਦਾ ਕਹਿਣਾ ਹੈ ਕਿ ਦੇਰ ਰਾਤ ਹੋਏ ਹਾਦਸੇ ਤੋਂ ਬਾਅਦ ਉਨ੍ਹਾਂ ਕੋਲ 4 ਮਰੀਜ਼ ਜ਼ਖ਼ਮੀ ਹਾਲਤ ਵਿੱਚ ਆਏ ਸਨ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਸਾਰੇ ਮਰੀਜ਼ ਖਤਰੇ ਵਿੱਚੋਂ ਬਾਹਰ ਹਨ।
- ਮੁਕਾਬਲੇ ਦੌਰਾਨ ਜ਼ਖ਼ਮੀ ਹੋਇਆ ਗੈਂਗਸਟਰ ਹਸਪਤਾਲ ਤੋਂ ਫਰਾਰ, ਪੁਲਿਸ ਦੀ ਚੌਕਸੀ 'ਤੇ ਸਵਾਲ
- ਮੁੱਖ ਮੰਤਰੀ ਮਾਨ ਨੇ ਪਿੰਡ ਮੰਡਾਲਾ ਛੰਨਾ ਵਿਖੇ ਧੁੱਸੀ ਬੰਨ੍ਹ ਦੀ ਮੁਰੰਮਤ ਦੇ ਕੰਮ ਦਾ ਕੀਤਾ ਨਿਰੀਖਣ, ਕਿਸਾਨਾਂ ਨੂੰ ਝੋਨੇ ਦੀ ਪਨੀਰੀ ਮੁਫ਼ਤ ਦੇਣ ਦਾ ਐਲਾਨ
- PM Modi on charndaryan-3: ਸਫ਼ਲ ਲਾਂਚਿੰਗ ਉਤੇ ਪੀਐਮ ਦਾ ਟਵੀਟ, "ਚੰਦਰਯਾਨ-3 ਨੇ ਭਾਰਤ ਦੀ ਪੁਲਾੜ ਯਾਤਰਾ ਵਿੱਚ ਇੱਕ ਨਵਾਂ ਅਧਿਆਇ ਲਿਖਿਆ"
ਪੁਲਿਸ ਮੁਲਾਜ਼ਮ ਦੀ ਕੁੱਟਮਾਰ: ਹਾਦਸੇ ਤੋਂ ਮਗਰੋਂ ਬਾਕੀ ਕਾਵੜੀਆਂ ਨੇ ਹੋਮਗਾਰਡ ਦੇ ਮੁਲਾਜ਼ਮ ਨੂੰ ਘੇਰ ਲਿਆ ਅਤੇ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਕੁੱਟਮਾਰ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਕੁੱਝ ਨੌਜਵਾਨ ਪੁਲਿਸ ਮੁਲਾਜ਼ਮ ਨੂੰ ਬੁਰੀ ਤਰ੍ਹਾਂ ਕੁੱਟਦੇ ਨਜ਼ਰ ਆ ਰਹੇ ਹਨ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਸਾਥੀ ਮੁਲਾਜ਼ਮ ਨੂੰ ਛੁਡਵਾਉਣ ਲਈ ਲਾਠੀਚਾਰਜ ਕਰਨ ਤੋਂ ਇਲਾਵਾ ਹਵਾਈ ਫਾਇਰਿੰਗ ਵੀ ਕੀਤੀ। ਦੂਜੇ ਪਾਸੇ ਮਾਮਲੇ ਦੀ ਪੁਲਿਸ ਘੋਖ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ਉੱਤੇ ਕਾਰਵਾਈ ਕੀਤੀ ਜਾਵੇਗੀ।