ਮੋਗਾ: ਬਾਲੀਵੁੱਡ ਅਦਾਕਾਰ ਸੋਨੂੰ ਸੂਦ (Bollywood actor Sonu Sood) ਦੀ ਭੈਣ ਮਾਲਵਿਕਾ ਸੂਦ ਸੱਚਰ (Malvika Sood Sachar) ਦੇ ਵੱਲੋਂ ਪੰਜਾਬ ਦੇ ਵਿੱਚ 2022 ਦੀਆਂ ਵਿਧਾਨ ਚੋਣਾਂ ਲੜਨ ਨੂੰ ਲੈ ਕੇ ਕੀਤੇ ਐਲਾਨ ਤੋਂ ਬਾਅਦ ਸੂਬੇ ਦੀ ਸਿਆਸਤ ਭਖ ਚੁੱਕੀ ਹੈ। ਚੋਣਾਂ ਲੜਨ ਦੇ ਕੀਤੇ ਐਲਾਨ ਤੋਂ ਬਾਅਦ ਮਾਲਵਿਕਾ ਸੂਦ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੇ ਮੋਗਾ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਇਸਦੇ ਨਾਲ ਹੀ ਉਨ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਉਨ੍ਹਾਂ ਦੇ ਨਾਲ ਜੁੜਨ ਦੀ ਵੀ ਅਪੀਲ ਕੀਤੀ। ਨਾਲ ਹੀ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਵੀ ਸਮੱਸਿਆ ਹੈ ਤਾਂ ਉਹ ਉਨ੍ਹਾਂ ਦੇ ਕੋਲ ਆ ਸਕਦੇ ਹਨ। ਮਾਲਵਿਕਾ ਨੇ ਕਿਹਾ ਕਿ ਜੇ ਸਿੱਖਿਆ, ਸਿਹਤ ਅਤੇ ਰੁਜ਼ਗਾਰ ਨੂੰ ਲੈ ਕੇ ਕੋਈ ਵੀ ਸਮੱਸਿਆ ਤਾਂ ਕੋਈ ਵੀ ਉਨ੍ਹਾਂ ਕੋਲ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਯਕੀਨਨ ਉਨ੍ਹਾਂ ਦੀ ਸਮੱਸਿਆ ਦਾ ਹੱਲ ਜ਼ਰੂਰ ਕਰਨਗੇ।
ਸਮਾਂ ਆਉਣ ’ਤੇ ਪਾਰਟੀ ਦਾ ਨਾਮ ਦੱਸਣ ਦੀ ਕਹੀ ਗੱਲ
ਮਾਲਵਿਕਾ ਕਿਸ ਪਾਰਟੀ ਤੋਂ ਚੋਣ ਲੜਨਗੇ ਇਸ ਸਬੰਧੀ ਉਨ੍ਹਾਂ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਦੇ ਪੰਜਾਬ ਵਿੱਚ ਚੋਣ ਲੜਨ ਦਾ ਨਹੀਂ ਸੋਚਿਆ ਸੀ ਇਸੇ ਤਰ੍ਹਾਂ ਹੀ ਉਨ੍ਹਾਂ ਨੇ ਕਿਸ ਪਾਰਟੀ ਦੇ ਵਿੱਚ ਜਾਣਾ ਹੈ ਅਜੇ ਨਹੀਂ ਸੋਚਿਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਸਮਾਂ ਆਉਣ ਤੇ ਇਸ ਸਬੰਧੀ ਵੀ ਜ਼ਰੂਰ ਜਾਣਕਾਰੀ ਦੇਣਗੇ।
ਮਾਨਲਿਕਾ ਵੱਲੋਂ ਸੋਨੂੰ ਸੂਦ ਦੇ ਬਿਆਨ ਦਾ ਸਮਰਥਨ
ਇਸ ਮੌਕੇ ਮਾਲਵਿਕਾ ਨੇ ਸੋਨੂੰ ਸੂਦ ਉਸ ਬਿਆਨ ਦਾ ਸਮਰਥਨ ਕੀਤਾ ਹੈ ਜਿਸ ਵਿੱਚ ਸੋਨੂੰ ਸੂਦ ਨੇ ਕਿਹਾ ਸੀ ਕਿ ਸਿਆਸੀ ਪਾਰਟੀਆਂ ਜਿਹੜਾ ਚੋਣ ਮੈਨੀਫੈਸਟੋ ਲੈ ਕੇ ਆਉਂਦੀਆਂ ਹਨ ਉਸਨੂੰ ਇੱਕ ਐਫੀਡੇਵਟ ਵਜੋਂ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਸਮਝਦਾਰ ਹੋ ਗਿਆ ਹੈ । ਮਾਲਵਿਕਾ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਹੋ ਜਾਂਦਾ ਹੈ ਤਾਂ ਪੰਜਾਬ ਨੂੰ ਜੋ ਸਮੱਸਿਆਵਾਂ ਦਾ ਸਹਾਮਣਾ ਕਰਨਾ ਪੈ ਰਿਹਾ ਹੈ ਤਾਂ ਉਸਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਮਾਲਵਿਕਾ ਕਿਹੜੇ ਮੁੱਦਿਆਂ 'ਤੇ ਲੜਨਗੇ ਚੋਣ ?
ਮਾਨਵਿਕਾ ਨੇ ਦੱਸਿਆ ਕਿ ਉਹ ਦਿਨ ਮੁੱਖ ਮੁੱਦਿਆਂ ਨੂੰ ਲੈ ਕੇ ਚੋਣ ਮੈਦਾਨ ਦੇ ਵਿੱਚ ਨਿੱਤਰਨਗੇ। ਉਨ੍ਹਾਂ ਦੱਸਿਆ ਕਿ ਸਿਹਤ, ਸਿੱਖਿਆ ਅਤੇ ਬੇਰੁਜ਼ਗਾਰੀ ਤਿੰਨ ਵੱਡੇ ਮੁੱਦੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਬਾਅਦ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਕਾਫੀ ਵਧ ਗਈ ਹੈ। ਉਨ੍ਹਾਂ ਕਿਹਾ ਕਿ ਜੇ ਇੰਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਲੋਕ ਵਿਦੇਸ਼ ਜਾਣ ਦੀ ਬਜਾਇ ਪੰਜਾਬ ਵਿੱਚ ਰਹਿ ਕੇ ਆਪਣਾ ਕੰਮ ਕਰਨਗੇ। ਇਸ ਮੌਕੇ ਉਨ੍ਹਾਂ ਕਿਸੇ ਵੀ ਸਿਆਸੀ ਪਾਰਟੀ ਦੀ ਕਾਰਗੁਜਾਰੀ ਉੱਪਰ ਸਵਾਲ ਚੁੱਕਣ ਦੀ ਬਜਾਇ ਕਿਹਾ ਕਿ ਸਾਰਿਆਂ ਨੂੰ ਮਿਲਕੇ ਕੰਮ ਕਰਨਾ ਚਾਹੀਦਾ ਹੈ।
ਮਾਲਵਿਕਾ ਸੂਦ ਦੇ ਪਿਛਲੇ ਜੀਵਨ ਉੱਪਰ ਝਾਤ
ਮਾਲਿਵਕਾ ਸੂਦ ਇੱਕ ਸਮਾਜ ਸੇਵੀ ਵਜੋਂ ਜਾਣੇ ਜਾਂਦੇ ਹਨ। ਉਹ ਲੋੜਵੰਦ ਲੋਕਾਂ ਦੀ ਸਿਹਤ, ਸਿੱਖਿਆ ਅਤੇ ਰੁਜ਼ਗਾਰ ਵੱਲ ਜ਼ਿਆਦਾ ਧਿਆਨ ਦਿੰਦੇ ਆ ਰਹੇ ਹਨ। ਜੇਕਰ ਉਨ੍ਹਾਂ ਦੀ ਪੜ੍ਹਾਈ ਦੀ ਗੱਲ ਕੀਤੀ ਜਾਵੇ ਤਾਂ ਉਹ ਇੱਕ ਕੰਪਿਊਟਰ ਇੰਜਨੀਅਰ ਹਨ ਅਤੇ ਉਹ ਮੋਗਾ ਦੇ ਵਿੱਚ ਆਈਲੈਟਸ ਦਾ ਇੱਕ ਕੋਚਿੰਗ ਸੈਂਟਰ ਵੀ ਚਲਾ ਰਹੇ ਹਨ। ਮਾਲਵਿਕਾ ਲੋੜਵੰਦ ਵਿਦਿਆਰਥੀਆਂ ਨੂੰ ਅੰਗਰੇਜ਼ੀ ਦੀ ਕੋਚਿੰਗ ਵੀ ਦਿੰਦੀ ਹੈ। ਉਨ੍ਹਾਂ ਦਾ ਵਿਆਹ ਸਿੱਖਿਆ ਸਾਸਤਰੀ ਗੌਤਮ ਸੱਚਰ ਨਾਲ ਹੋਇਆ ਹੈ। ਇਸਦੇ ਨਾਲ ਹੀ ਉਹ ਆਪਣੇ ਭਰਾ ਸੋਨੂੰ ਸੂਦ ਅਤੇ ਪਤੀ ਨਾਲ ਮਿਲਕੇ ਉਨ੍ਹਾਂ ਦੇ ਮਾਤਾ ਪਿਤਾ ਵੱਲੋਂ ਚਲਾਈ ਜਾਂਦੀ ਸੂਦ ਚੈਰਿਟੀ ਫਾਊਂਡੇਸ਼ਨ ਚਲਾਉਂਦੇ ਹਨ।
ਇਹ ਵੀ ਪੜ੍ਹੋ: ਸੋਨੂੰ ਸੂਦ ਨੇ ਕੀਤਾ ਵੱਡਾ ਐਲਾਨ, ਭੈਣ ਮਾਲਵਿਕਾ ਲੜੇਗੀ ਪੰਜਾਬ ’ਚ ਚੋਣ