ਮੋਗਾ : ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵੱਗ ਰਿਹਾ ਹੈ ਆਏ ਦਿਨ ਹੀ ਨਸ਼ੇ ਨਾਲ ਨੌਜੁਵਾਨਾਂ ਦੀਆ ਮੌਤਾ ਹੁੰਦੀਆਂ ਰਹਿੰਦੀਆਂ ਹਨ, ਹਾਲ ਕਰੀਏ ਤਾਂ ਪੰਜਾਬ ਵਿਚ ਚਿੱਟੇ ਦਾ ਨਸ਼ਾ ਚਰਮਸੀਮਾ 'ਤੇ ਹੈ ਚਿਟੇ ਤੋਂ ਇਲਾਵਾ ਪੰਜਾਬ ਵਿਚ ਅਫੀਮ, ਹੁੱਕਾ, ਤੇ ਹੋਰ ਕਈ ਤਰ੍ਹਾਂ ਦੇ ਮੈਡੀਕਲ ਨਸ਼ਿਆਂ ਦਾ ਸੇਵਨ ਕੀਤਾ ਜਾਂਦਾ ਹੈ। ਇਸ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕੀਤਾ ਹੋਇਆ ਹੈ। ਉਥੇ ਹੀ ਪੰਜਾਬ ਵਿਚ ਹੁੱਕੇ 'ਤੇ ਪੂਰਨ ਤੋਰ 'ਤੇ ਪਬੰਦੀ ਲੱਗੀ ਹੋਈ ਹੈ, ਪਰ ਪੰਜਾਬ ਵਿਚ ਕਈ ਥਾਵਾਂ ਉੱਤੇ ਕਈ ਇਸ ਤਰ੍ਹਾਂ ਦੇ ਕੈਫੇ ਬਣੇ ਹੋਏ ਹਨ | ਜਿਥੇ ਚੋਰੀ ਛਿਪੇ ਕਈ ਦੁਕਾਨਾਂ 'ਤੇ ਕਈ ਹੁੱਕਾ ਬਾਰ ਚਲਦੇ ਆ ਰਹੇ ਹਨ।
ਹੁੱਕਾ ਬਾਰ 'ਤੇ ਛਾਪਾ ਮਾਰ ਮੈਨੇਜਰ ਖਿਲਾਫ ਮਾਮਲਾ ਦਰਜ ਕੀਤਾ: ਓਥੇ ਹੀ ਮੋਗਾ ਵਿਚ ਚੋਰੀ ਛਿਪੇ ਇਕ ਕੈਫੇ ਵਿਚ ਹੁੱਕਾ ਬਾਰ ਚਾਲ ਰਿਹਾ ਸੀ, ਕਾਫੀ ਸਮੇ ਤੋਂ ਮੁਹੱਲਾ ਵਾਸੀਆ ਨੂੰ ਇਸ ਹੁੱਕੇ ਬਾਰ ਤੋਂ ਪ੍ਰਸ਼ਨੀਆਂ ਦਾ ਸਾਮਣਾ ਕਰਨਾ ਪਹਿ ਰਿਹਾ ਸੀ ,ਮੋਗਾ ਪੁਲਿਸ ਨੇ ਲੋਕਾ ਦੀ ਗੁਪਤ ਸੁਚਨਾ ਦੇ ਅਧਾਰ 'ਤੇ ਕਾਰਵਾਈ ਕਰਦੇ ਹੋਏ ਮੋਗਾ ਦੇ ਦੁਸਾਂਝ ਰੋਡ 'ਤੇ ਹੁੱਕਾ ਬਾਰ 'ਤੇ ਛਾਪਾ ਮਾਰ ਮੈਨੇਜਰ ਖਿਲਾਫ ਮਾਮਲਾ ਦਰਜ ਕੀਤਾ ਹੈ।ਮੁਹੱਲਾ ਵਾਸੀਆਂ ਦਾ ਕਹਿਣਾ ਸੀ ਕਿ ਸਾਡੀ ਗਲੀ ਵਿਚ ਇਕ ਨਿਜੀ ਹਸਪਤਾਲ ਹੈ ਤੇ ਓਥੇ ਕਈ ਲੋਕ ਜਦੋ ਡਾਵਾਯੀ ਲੈਣ ਓਂਦੇ ਸੀ ਤਾ ਹਸਪਤਾਲ ਦੇ ਸਾਮਣੇ ਹੀ ਇਕ ਦੁਕਾਨ ਦੇ ਵਿਚ ਹੁੱਕਾ ਬਾਰ ਚਾਲ ਰਿਹਾ ਸੀ ਤਾਂ ਜੋ ਲੋਕ ਓਥੇ ਦਵਾਈ ਲੈਣ ਜਾਂਦੇ ਸਨ ਤਾਂ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਇਸੇ ਦੇ ਚਲਦਿਆਂ ਮੋਗਾ ਥਾਣਾ ਸਿਟੀ 1 ਨੇ ਕਾਰਵਾਈ ਕਰਦੇ ਹੋਏ ਹੁੱਕਾਬਾਰ ਤੇ ਛਾਪੇਮਾਰੀ ਕੀਤੀ ਉਥੇ ਹੀ ਜਾਣਕਾਰੀ ਦਿੰਦੇ ਹੋਏ ਤਫਤੀਸ਼ੀ ਅਫਸਰ ਸਿਟੀ 1 ਦੇ ਇੰਚਾਰਜ ਆਤਿਸ਼ ਭਾਟੀਆ ਨੇ ਦੱਸਿਆ ਕਿ ਮੋਗਾ ਡੀ.ਸੀ ਸਾਹਿਬ ਦੇ ਹੁਕਮਾਂ 'ਤੇ ਮੋਗਾ ਜ਼ਿਲੇ 'ਚ ਹੁੱਕਾ ਬਾਰਾਂ 'ਤੇ ਪਾਬੰਦੀ ਜਾਰੀ ਹੈ, ਜਿਸ ਤਹਿਤ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੋਗਾ ਦੇ ਦੁਸਾਂਝ ਰੋਡ 'ਤੇ ਇਕ ਹੁੱਕਾ ਬਾਰ ਨਾਜਾਇਜ਼ ਤੌਰ 'ਤੇ ਚੱਲ ਰਿਹਾ ਹੈ, ਜਿਸ 'ਤੇ ਪੁਲਸ ਨੇ ਛਾਪਾ ਮਾਰਿਆ ਅਤੇ ਮੌਕੇ ਤੋਂ 4 ਹੁੱਕਾ ਵੇਚਣ ਵਾਲੇ ਅਤੇ ਹੁੱਕਾ ਬਾਰ ਦੇ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ।
ਬਣਦੀ ਕਾਰਵਾਈ ਹੋਈ ਕੀਤੀ ਜਾਵੇਗੀ: ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਸ਼ਾ ਵੇਚਣ ਅਤੇ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਜੋ ਵੀ ਕੋਈ ਹੋਇਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਫਿਲਹਾਲ ਪੁਲਿਸ ਵੱਲੋਂ ਮੈਨੇਜਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਜੋ ਵੀ ਬਣਦੀ ਕਾਰਵਾਈ ਹੋਈ ਕੀਤੀ ਜਾਵੇਗੀ ਅਤੇ ਇਸ ਨਾਲ ਹੋਰ ਕੌਣ ਲੋਕ ਸ਼ਾਮਿਲ ਹਨ ਉੰਨਾ ਦਾ ਵੀ ਜਲਦ ਖੁਲਾਸਾ ਹੋਵੇਗਾ।