ਮੋਗਾ: ਧਰਮਕੋਟ ਕਸਬੇ ਦੇ ਪਿੰਡ ਪੰਡੋਰੀ ਵਿੱਚ ਖੁਦਾਈ ਦਾ ਕੰਮ ਚਲ ਰਿਹਾ ਹੈ। ਖੁਦਾਈ ਕਰਦੇ ਸਮੇਂ ਮਜ਼ਦੂਰਾਂ ਨੂੰ ਹੈਂਡ ਗ੍ਰੇਨੇਡ ਅਤੇ ਕਾਰਤੂਸ ਵਰਗੀ ਚੀਜ਼ ਮਿਲੀ। ਇਸ ਦੀ ਸੂਚਨਾ ਜਲਦ ਹੀ ਸਬੰਧਤ ਪੁਲਿਸ ਥਾਣੇ ਵਿੱਚ ਦਿੱਤੀ ਗਈ। ਪੁਲਿਸ ਨੇ ਲੁਧਿਆਣਾ ਤੋਂ ਬੰਬ ਨਿਰੋਧਕ ਟੀਮ ਬੁਲਾ ਕੇ ਸਮੱਗਰੀ ਦਾ ਨਿਪਟਾਰਾ ਕਰਵਾਇਆ। ਇਸ ਥਾਂ ਉੱਤੇ ਨਵੀਂ ਸੜਕ ਦੇ ਨਿਰਮਾਣ ਹੋਣ ਦੇ ਚੱਲਦੇ ਇਸ ਜ਼ਮੀਨ ਵਿੱਚ ਖੁਦਾਈ ਕੀਤੀ ਜਾ ਰਹੀ ਹੈ।
ਬੋਰੀ ਚੋਂ ਮਿਲੇ ਗ੍ਰੇਨੇਡ ਤੇ ਕਾਰਤੂਸ : ਮਜ਼ਦੂਰਾਂ ਨੂੰ ਖੁਦਾਈ ਕਰਦੇ ਸਮੇਂ ਬੋਰੀ ਮਿਲੀ ਜਿਸ ਨੂੰ ਦੇਖਣ ਉੱਤੇ ਉਸ ਵਿੱਚੋਂ 2 ਐਚ-36 ਗ੍ਰਨੇਡ ਮਿਲੇ ਅਤੇ 36 MMG ਸਣੇ SLR ਵੀ ਮਿਲੇ ਹਨ। ਇਸ ਤੋਂ ਬਾਅਦ ਮਜ਼ਦੂਰ ਵੱਲੋਂ ਇਸ ਦੀ ਸੂਚਨਾ ਸਬੰਧਿਤ ਥਾਣੇ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਲੁਧਿਆਣਾ ਤੋਂ ਬੰਬ ਨਿਰੋਧਕ ਟੀਮ ਬੁਲਾ ਕੇ ਸਮੱਗਰੀ ਨੂੰ ਰੇਤ ਉੱਤੇ ਰੱਖ ਡਿਫਿਊਜ਼ ਕੀਤਾ।
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਥਾਣਾ ਧਰਮਕੋਟ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਪੰਡੋਰੀ ਅਰਾਈਆਂ ਦੇ ਇਕਬਾਲ ਸਿੰਘ ਪਾਲਾ ਨੇ ਸੂਚਨਾ ਦਿੱਤੀ ਕਿ ਉਨ੍ਹਾਂ ਨੂੰ ਆਪਣੀ ਜ਼ਮੀਨ ਦੀ ਖੁਦਾਈ ਕਰਦੇ ਸਮੇਂ ਬੰਬ ਵਰਗੀ ਸਮੱਗਰੀ ਮਿਲੀ ਹੈ। ਜਦੋਂ ਪੁਲਿਸ ਨੇ ਜਾ ਕੇ ਜਾਂਚ ਕੀਤੀ ਤਾਂ ਸਾਮਾਨ ਵਿੱਚ ਦੋ ਐਚ-36 ਗਰਨੇਡ, 36 ਰੌਂਦ ਐਸਐਲਆਰ, ਐਮਐਮਜੀ ਦਾ ਇੱਕ ਵੱਡਾ ਰੌਂਦ ਵੀ ਸ਼ਾਮਲ ਹੈ, ਨੂੰ ਬਰਾਮਦ ਕੀਤਾ ਗਿਆ। ਥਾਣਾ ਇੰਚਾਰਜ ਨੇ ਦੱਸਿਆ ਕਿ ਇਸ ਤੋਂ ਬਾਅਦ ਲੁਧਿਆਣਾ ਤੋਂ ਆਈ ਬੰਬ ਡਿਸਪੋਜ਼ਲ ਟੀਮ ਨੇ ਸੀਨੀਅਰ ਅਧਿਕਾਰੀਆਂ ਦੀ ਦੇਖ-ਰੇਖ ਹੇਠ ਬੰਬ ਨੂੰ ਨਸ਼ਟ ਕੀਤਾ।
ਬਠਿੰਡਾ 'ਚ ਵੀ ਲਾਵਾਰਿਸ ਬੈਗ ਮਿਲਣ ਨਾਲ ਫੈਲੀ ਸਨਸਨੀ : ਸਿਵਲ ਲਾਈਨ ਇਲਾਕੇ ਵਿੱਚ ਆਈਜੀ ਅਤੇ ਜ਼ਿਲ੍ਹਾ ਸੈਸ਼ਨ ਜੱਜ ਦੀ ਕੋਠੀ ਨੇੜੇ ਇਕ ਲਾਲ ਰੰਗ ਦਾ ਬੈਗ ਲਾਵਾਰਿਸ ਪਿਆ। ਜਦੋਂ ਕਾਫੀ ਦੇਰ ਤੱਕ ਕੋਈ ਬੈਗ ਕੋਲ ਨਾ ਪਹੁੰਚਿਆ ਤਾਂ ਸਥਾਨਕ ਲੋਕਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਹਾਲਾਂਕਿ, ਜਦੋਂ ਬੰਬ ਨਿਰੋਧਕ ਦਸਤੇ ਨੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਚੋਂ ਕੱਪੜੇ ਤੇ ਚੱਪਲਾਂ ਬਰਾਮਦ ਹੋਈਆਂ ਸਨ ਜਿਸ ਚੋਂ ਰਹੀ ਰਾਉਤ ਵਾਸੀ ਬਿਹਾਰ ਦਾ ਆਧਾਰ ਕਾਰਡ ਮਿਲਿਆ। ਪਰ, ਲਾਵਾਰਿਸ ਪਿਆ ਬੈਗ ਵੇਖ ਕੇ ਇਲਾਕਾ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਸੀ।
ਇਹ ਵੀ ਪੜ੍ਹੋ: Death With Drug Overdose : ਚਿੱਟੇ ਦੀ ਓਵਰਡੋਜ਼ ਨੇ ਲਈ ਨੌਜਵਾਨ ਦੀ ਜਾਨ, ਲਾਸ਼ ਕੋਲੋਂ ਮਿਲਿਆ ਟੀਕਾ !