ਮੋਗਾ: ਮੋਗਾ ਜਿਲੇ ਦੇ ਪਿੰਡ ਘੱਲ ਕਲਾਂ ਵਿੱਚ ਬਣੇ ਮਹਾਨ ਦੇਸ਼ ਭਗਤ ਪਾਰਕ ਵਿੱਚ ਪਹੁਚੇ ਸ਼ੂੱਭਦੀਪ ਸਿੰਘ ਸਿੰਧੂ ਮੁਸੇਵਾਲਾ ਦੇ ਪਿਤਾ ਬਲਕੋਰ ਸਿੰਘ ਨੇ ਸਿੰਧੂ ਮੁਸੇਵਾਲਾ ਦੇ ਬੁੱਤ ਤੋਂ ਘੁੰਡ ਚੁੱਕਾਈ ਕੀਤੀ। ਪੁੱਤ ਦੇ ਬੁੱਤ ਨੂੰ ਗੱਲ ਲੱਗਾ ਕੇ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਜੂ ਆ ਗਏ।
ਸੰਬੋਧਨ ਕਰਦਿਆਂ ਹੋਇਆ ਬਲਕੌਰ ਸਿੰਘ ਨੇ ਕਿਹਾ ਕਿ ਤੁਹਾਡਾ ਸਾਰਿਆਂ ਦਾ ਸਿੱਧੂ ਪਰਿਵਾਰ ਵੱਲੋਂ ਧੰਨਵਾਦ ਕਰਦਾ ਹਾਂ। ਜਿੰਨ੍ਹਾਂ ਨੇ ਮੇਰੇ ਬੱਚੇ ਨੂੰ ਇੰਨਾ ਪਿਆਰ ਦਿੱਤਾ ਅਤੇ ਮੇਰੇ ਪੁੱਤ ਨੂੰ ਆਪਣੇ ਸੀਨੇ ਨਾਲ ਲਾ ਕੇ ਪ੍ਰਣ ਕੀਤਾ ਹੈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਮੈਂ ਤੁਹਾਡਾ ਰਿਣੀ ਹਾਂ ਤੁਸੀਂ ਮੇਰਾ ਪਰਿਵਾਰ ਤੇ ਸਿਰ ਉਪਰ ਹੱਥ ਰੱਖਿਆ ਹੈ।
ਉਨ੍ਹਾਂ ਕਿਹਾ ਕਿ ਸਿੱਧੂ ਇਕ ਗ਼ਰੀਬ ਕਿਸਾਨ ਦਾ ਪੁੱਤਰ ਸੀ। ਜਿਸ ਨੇ ਪੂਰੀ ਦੁਨੀਆਂ ਦੇ ਉੱਪਰ ਆਪਣੀ ਮਿਹਨਤ ਸਦਕਾ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਂ ਬਣਾਇਆ ਹੈ, ਚੰਗਾ ਮੁਕਾਮ ਹਾਸਿਲ ਕੀਤਾ ਹੈ। ਉਹ ਤੁਹਾਡਾ ਸਾਰਿਆਂ ਦੇ ਸਾਹਮਣੇ ਹੈ। ਸਿੱਧੂ ਦੇ ਪਿਤਾ ਨੇ ਕਿਹਾ ਕਿ ਸਿੱਧੂ ਦਾ ਸੁਪਨਾ ਸੀ ਕਿ ਉਹ ਪਿੰਡ ਵਿੱਚ ਹੀ ਰਹੇ। ਉਨ੍ਹਾਂ ਕਿਹਾ ਕਿ ਸਿੱਧੂ ਦਾ ਮੰਨਣਾ ਸੀ ਕੀ ਉਹ ਆਪਣੇ ਅਤੇ ਆਪਣੇ ਇਲਾਕੇ ਦੇ ਕਰਕੇ ਹੀ ਇਸ ਮੁਕਾਮ ਤੇ ਪਹੁੰਚਿਆ ਹੈ।
ਕਰੋੜਾਂ ਰੁਪਏ ਕਮਾਉਣ ਵਾਲਾ ਬੱਚਾ ਇੱਕ 100 ਰੂਪੈ ਦੀ ਚੱਪਲ ਪਾ ਕੇ ਆਪਣੇ ਪਿੰਡ ਘੁੰਮਦਾ ਹੈ ਅਤੇ ਜਿੱਥੇ ਦਰਿੰਦੇ ਉਸ ਨੂੰ ਪਾਗਲ ਕੁੱਤਿਆਂ ਵਾਂਗ ਘੇਰ ਲੈਂਦੇ ਹਨ। ਤਦ ਤੱਕ ਫਾਇਰ ਕਰਦੇ ਹਨ ਜਦੋਂ ਤਕ ਉਹ ਆਪਣਾ ਸਰੀਰ ਨਹੀਂ ਤਿਆਗ ਦਿੰਦਾ। ਉਨ੍ਹਾਂ ਕਿਹਾ ਕਿ ਪਰ ਇਕ ਸਾਡੇ ਸਿਸਟਮ ਦੇ ਮੂੰਹ ਉਪਰ ਵੀ ਚਪੇੜ ਹੈ ਸਾਡੇ ਕਾਨੂੰਨ ਤੇ ਨਿਆਂ ਵਿਵਸਥਾ ਦੀ ਹਾਲਤ ਹੈ ਉਸ ਦੇ ਉੱਪਰ ਵੀ ਸਵਾਲ ਖੜ੍ਹੇ ਹੁੰਦੇ ਹਨ।
ਪਿੰਡ ਮਹਾਨ ਦੇਸ਼ ਭਗਤ ਪਾਰਕ ਘੱਲ ਕਲਾਂ ਵਿੱਚ ਸ਼ੂੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੋਰ ਸਿੰਘ ਪਹੁੰਚੇ ਹਨ। ਉਨ੍ਹਾਂ ਵੱਲੋਂ ਪਿੰਡ ਘੱਲ ਕਲਾਂ ਪਹੁੰਚ ਕੇ ਸਿੱਧੂ ਮੂਸੇਵਾਲਾ ਦੇ ਬੁੱਤ ਤੋਂ ਪਰਦਾ (Formal opening of Sidhu moose Wala statue) ਚੁੱਕਿਆ ਗਿਆ ਹੈ। ਪੁੱਤ ਦੇ ਬੁੱਤ ਦੇ ਗੱਲ ਲੱਗ ਕੇ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਡਿਗਣ ਲੱਗੇ।
ਇਹ ਵੀ ਪੜ੍ਹੋ:ਸਾਲ 1997 ਵਿੱਚ ਮਹਾਰਾਣੀ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਸੀ ਮੱਥਾ, ਨੰਗੇ ਪੈਰੀਂ ਦਿੱਤੀ ਸੀ ਸ਼ਹੀਦਾਂ ਨੂੰ ਸ਼ਰਧਾਂਜਲੀ