ਮੋਗਾ: ਕਸਬਾ ਬੱਧਨੀ ਕਲਾਂ ਵਿੱਚ ਗਲੀ ਵਿੱਚੋਂ ਰੇਹੜੀ ਉੱਤੇ ਬਾਲੇ ਲੈ ਕੇ ਆ ਰਹੇ ਅੰਗਰੇਜ ਸਿੰਘ ਨਾਂ ਦੇ ਨੌਜਵਾਨ ਉੱਤੇ ਪਿੰਡ ਦੇ ਹੀ ਕੁੱਝ ਵਿਅਕਤੀਆ ਵਲੋਂ ਡੰਡਿਆਂ ਨਾਲ ਹਮਲਾ ਕਰਨ ਦੀ ਖਬਰ ਹੈ। ਇਸ ਵਿਚ ਅੰਗਰੇਜ਼ ਸਿੰਘ ਜ਼ਖਮੀ ਹੋਇਆ ਹੈ। ਉਸਨੂੰ ਜ਼ਖਮੀ ਹਾਲਤ ਵਿਚ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਸੀਸੀਟੀਵੀ ਕੈਮਰੇ ਵਿੱਚ ਘਟਨਾ ਕੈਦ: ਇਸ ਹਮਲੇ ਵਿੱਚ ਦੂਜੀ ਧਿਰ ਦਾ ਵੀ ਇੱਕ ਵਿਅਕਤੀ ਜ਼ਖਮੀ ਹੋਇਆ ਹੈ। ਦੋਵੇਂ ਇੱਕ ਦੂਜੇ 'ਤੇ ਇਲਜ਼ਾਮ ਲਗਾ ਰਹੇ ਹਨ। ਕੁੱਟਮਾਰ ਦੀ ਵੀਡੀਓ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਇੱਥੇ ਹੀ ਗੱਲਬਾਤ ਕਰਦਿਆ ਹੋਇਆ ਮੋਗਾ ਦੇ ਸਰਕਾਰੀ ਹਸਪਤਾਲ 'ਚ ਜ਼ੇਰੇ ਇਲਾਜ ਅੰਗਰੇਜ ਸਿੰਘ ਨੇ ਦੱਸਿਆ ਕਿ ਉਹ ਗ਼ਲੀ 'ਵਿਚੋਂ ਬਾਲੇ ਲੈ ਕੇ ਜਾ ਰਿਹਾ ਸੀ ਤਾਂ ਰਸਤੇ 'ਚ ਦੂਜੀ ਧਿਰ ਨੇ ਉਸਨੂੰ ਘੇਰ ਲਿਆ ਅਤੇ ਕੁੱਟਮਾਰ ਕੀਤੀ। ਉਸਨੇ ਦੱਸਿਆ ਕਿ ਇਨ੍ਹਾਂ ਨਾਲ ਉਸਦੀ ਕੋਈ ਰੰਜਿਸ਼ ਨਹੀਂ ਹੈ ਅਤੇ ਇਹਨਾਂ ਜਾਣ-ਬੁੱਝ ਕੇ ਕੁੱਟਮਾਰ ਕੀਤੀ ਹੈ। ਲੜਾਈ ਵਿੱਚ ਉਸਦੀ ਭਰਜਾਈ ਬਚਾਉਣ ਆਈ ਸੀ ਉਸ ਨਾਲ ਵੀ ਧੱਕਾ ਮੁੱਕੀ ਕੀਤੀ ਹੈ।
ਪਸ਼ੂਆਂ ਨੂੰ ਲੈ ਕੇ ਹੋਈ ਸੀ ਲੜਾਈ: ਜੇ ਪਾਸੇ ਜ਼ਖਮੀ ਜਸਪਾਲ ਦਾ ਕਹਿਣਾ ਹੈ ਕਿ ਇਹ ਲੋਕ ਉਨ੍ਹਾਂ ਦੇ ਘਰ ਦੇ ਸਾਹਮਣੇ ਪਸ਼ੂ ਬੰਨਦੇ ਹਨ। ਇਸ ਕਾਰਣ ਇਹ ਝਗੜਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਹਨਾਂ ਨੂੰ ਕਾਫੀ ਵਾਰ ਮਨ੍ਹਾਂ ਕੀਤਾ ਹੈ ਕਿ ਇਥੇ ਪਸ਼ੂ ਨਾ ਬੰਨੇ ਜਾਣ। ਪਰ ਇਨ੍ਹਾਂ ਵਲੋਂ ਇਹ ਰੋਜਾਨਾਂ ਕੀਤਾ ਜਾ ਰਿਹਾ ਹੈ। ਉਸਨੇ ਦੱਸਿਆ ਕਿ ਉਹ ਆਪਣੇ ਧਾਰਮਿਕ ਸਥਾਨ 'ਤੇ ਗਿਆ ਹੋਇਆ ਸੀ, ਉੱਥੇ ਵੀ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ। ਫਿਰ ਉਸਦੀ ਮਾਂ ਨਾਲ ਵੀ ਧੱਕਾ-ਮੁੱਕੀ ਹੋਈ ਹੈ।
ਇਹ ਵੀ ਪੜ੍ਹੋ: Cyber Fraud in Ludhiana: ਜੇਕਰ ਤੁਹਾਡੇ ਨਾਲ ਵੀ ਹੋ ਜਾਵੇ ਸਾਇਬਰ ਠੱਗੀ ਤਾਂ ਪੜ੍ਹੋ ਇਸ ਤਰ੍ਹਾਂ ਵਾਪਿਸ ਆਉਣਗੇ ਤੁਹਾਡੇ ਪੈਸੇ
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ: ਦੂਜੇ ਪਾਸੇ ਜੇਕਰ ਸੀ.ਸੀ.ਟੀ.ਵੀ. ਵਿੱਚ ਦੇਖਿਆ ਜਾਵੇ ਤਾਂ ਜਸਪਾਲ ਕਿਸੇ ਨੂੰ ਫ਼ੋਨ ਕਰਕੇ ਬੁਲਾਉਂਦਾ ਨਜਰ ਆ ਰਿਹਾ ਹੈ। ਦੋ ਵਿਅਕਤੀ ਮੋਟਰਸਾਈਕਲ 'ਤੇ ਆਉਂਦੇ ਹਨ ਅਤੇ ਇੱਕ ਲਾਠੀ ਨਾਲ ਪੈਦਲ ਆ ਰਿਹਾ ਹੈ। ਮੋਟਰ ਸਾਈਕਲ ਸਵਾਰ ਗਲੀ ਵਿੱਚ ਖੜਾ ਹੈ। ਫਿਰ ਜਿਵੇਂ ਹੀ ਅੰਗਰੇਜ ਗਲੀ ਤੋਂ ਬਾਹਰ ਨਿਕਲਦਾ ਹੈ, ਉਹ ਉਸ 'ਤੇ ਹਮਲਾ ਕਰ ਦਿੰਦੇ ਹਨ। ਜਦਕਿ ਜਸਪਾਲ ਪਹਿਲਾਂ ਆਪਣੀ ਮਾਂ ਨੂੰ ਘਰ ਭੇਜਣ ਦੀ ਕੋਸ਼ਿਸ਼ ਕਰਦਾ ਹੈ ਅਤੇ ਫਿਰ ਭੱਜ ਕੇ ਅੰਗਰੇਜ਼ ਸਿੰਘ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਹੈ। ਪੁਲਸ ਇਸ ਮਾਮਲੇ ਵਿੱਚ ਤਫਤੀਸ਼ ਕਰ ਰਹੀ ਹੈ।