ਮੋਗਾ:- ਪੰਜਾਬ ਸਰਕਾਰ ਵੱਲੋਂ ਪਰਾਲੀ ਨਾ ਸਾੜਨ ਨੂੰ ਲੈ ਕੇ ਕਿਸਾਨਾਂ ਨੂੰ ਚਿਤਾਵਨੀ ਦਿੱਤੀ ਹੈ। ਜੇਕਰ ਕੋਈ ਵੀ ਕਿਸਾਨ ਆਪਣੇ ਖੇਤ ਵਿੱਚ ਪਰਾਲੀ ਸਾੜਦਾ ਹੈ ਤਾਂ ਉਸ ਦੇ ਅਸਲੇ ਦੇ ਲਾਇਸੈਂਸ ਰੱਦ (Straw burning license cancelled ) ਕੀਤੇ ਜਾਣਗੇ। ਇਸ ਬਿਆਨ ਦੇ ਉੱਪਰ ਭੜਕੇ ਸੁਖਜਿੰਦਰ ਸਿੰਘ ਖੋਸਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਪਿਛਲੇ ਦਿਨੀਂ ਪਰਾਲੀ ਦੇ ਮੁੱਦੇ ਨੂੰ ਲੈ ਕੇ ਮੋਗਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਇਕ ਬਹੁਤ ਤਕੜਾ ਬਿਆਨ ਦਿੱਤਾ ਸੀ ਕਿ ਕਿਸਾਨਾਂ ਦੀਆਂ ਰੈੱਡ ਐਂਟਰੀਆਂ (Farmers' Red Entries) ਕੀਤੀਆਂ ਜਾਣਗੀਆਂ ਅਤੇ ਕਿਸਾਨਾਂ ਦੇ ਅਸਲੇ ਰੱਦ ਕੀਤੇ ਜਾਣਗੇ।
ਉਸ ਤੋਂ ਚਿੰਤਤ ਹੋ ਕੇ ਡੀਸੀ ਸਾਹਿਬ ਨਾਲ ਇਕ ਮੀਟਿੰਗ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਅਤੇ ਅਸੀਂ ਪਿਛਲੇ ਦਿਨੀਂ 7 ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਸਿੰਘ ਮਾਨ ਨਾਲ ਇਕ ਮੀਟਿੰਗ ਰੱਖੀ ਗਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਜਿਹੜੀ ਸਾਡੀ ਮਸ਼ੀਨ ਝੋਨਾ ਕੱਢਦੀ ਹੈ ਅਸੀਂ ਜਿਸ ਨੂੰ ਵੇਸਟ ਕਹਿ ਦਿੰਦੇ ਹਾਂ ਉਸ ਦਾ ਕੇਵਲ ਅਤੇ ਕੇਵਲ ਧੂੰਆਂ 5 ਤੋਂ 7 ਪਰਸੈਂਟ ਹੁੰਦਾ ਹੈ।
ਉਸ ਨੂੰ ਦੋ ਧੁੱਪਾਂ ਲੱਗਣ ਦੇ ਬਾਅਦ ਹੀ ਮਿੰਟਾਂ ਵਿੱਚ ਹੀ ਸੜ ਜਾਂਦੀ ਹੈ ਕਿਸਾਨਾਂ ਨੇ ਕਿਹਾ ਸੁਪਰ ਸੀਡਰ ਨਾਲ ਕਣਕ ਬੀਜਣ ਤਾਂ ਖਰਚਾ ਬਹੁਤ ਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਡੀਸੀ ਸਾਹਿਬ ਨੇ ਆਸ਼ਵਾਸਨ ਦਿੱਤਾ ਹੈ ਕਿ ਅਸੀਂ ਕਿਸਾਨਾਂ ਨੂੰ ਰੋਟਾਵੇਟਰ ਹੋਰ ਮੰਗਵਾ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਰੋਟਾਵੇਟਰ ਤਾਂ ਵੱਡੇ ਟਰੈਕਟਰਾਂ ਨਾਲ ਚੱਲਦੇ ਹਨ ਅਤੇ ਇਸ ਲਈ ਛੋਟੇ ਕਿਸਾਨਾਂ ਦੀ ਸਮਰੱਥਾ ਨਹੀਂ ਹੈ ਕਿਸਾਨ ਆਗੂ ਨੇ ਕਿਹਾ ਕਿ ਅਸੀਂ ਸੀਐਮ ਸਾਬ ਨਾਲ ਅਤੇ ਡੀਸੀ ਸਾਹਬ ਨਾਲ ਮੀਟਿੰਗ ਕੀਤੀ ਪਰ ਅਸੀਂ ਇਹੀ ਗੱਲ ਆਖੀ ਹੈ ਕਿ ਅਸੀਂ ਉਪਰਲੀ ਪਰਾਲੀ ਨੂੰ ਅੱਗ ਲਗਾਵਾਂਗੇ।
ਡੀਸੀ ਸਾਹਿਬ ਅੱਗੇ ਗੁਜ਼ਾਰਿਸ਼ ਕੀਤੀ ਹੈ ਕਿ ਜਿਹੜੀ ਉੱਪਰਲੀ ਵੇਸਟ ਹੈ ਉਸ ਨੂੰ ਅੱਗ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਇਸ ਵਿਚ ਕਿਸਾਨਾਂ ਦਾ ਬਹੁਤ ਵੱਡਾ ਫ਼ਾਇਦਾ ਹੈ।ਡਿਪਟੀ ਕਮਿਸ਼ਨਰ ਨੇ ਸਮੂਹ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਕਿਸਾਨ ਹੁਕਮਾਂ ਦੀ ਉਲੰਘਣਾ ਕਰਨਗੇ ਉਹਨਾਂ ਦੇ ਭਵਿੱਖ ਵਿੱਚ ਫ਼ਸਲੀ ਮੁਆਵਜ਼ੇ ਵੀ ਰੋਕਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਪਰਾਲੀ ਦੇ ਪ੍ਰਬੰਧਨ ਲਈ ਲੋੜੀਂਦੀ ਗਿਣਤੀ ਵਿੱਚ ਮਸ਼ੀਨਰੀ ਉਪਲਬਧ ਹੈ। ਇਸ ਮਸ਼ੀਨਰੀ ਦੀ ਜਾਣਕਾਰੀ ਆਈ ਖੇਤ ਐਪ ਉੱਤੇ ਅਪਲੋਡ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਇਸ ਮਸ਼ੀਨਰੀ ਦਾ ਭਰਪੂਰ ਲਾਭ ਲੈਣਾ ਚਾਹੀਦਾ ਹੈ। ਕਿਸਾਨਾਂ ਦੀ ਸਹਾਇਤਾ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜਲਦ ਹੀ ਹੈਲਪ ਲਾਈਨ ਨੰਬਰ ਵੀ ਜਾਰੀ ਕੀਤੇ ਜਾ ਰਹੇ ਹਨ। ਉਹਨਾਂ ਕਿਸਾਨਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ:- ਦੀਵੇ ਬਣਾਉਣ ਵਾਲਿਆਂ ਦੀਆਂ ਬੁਝੀਆਂ ਖੁਸ਼ੀਆਂ !