ਮੋਗਾ : ਮੋਗਾ ਦੇ ਬੱਧਣੀ ਕਲਾਂ 'ਚ ਬੀਤੀ ਰਾਤ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਦੇ ਘਰ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ ਸੀ, ਜਿਸ ਦੌਰਾਨ ਉਸ ਦੀ ਮਾਂ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਇਸ ਹਮਲੇ ਮਗਰੋਂ ਕਿੰਦਾ ਨੇ ਲਾਈਵ ਹੋ ਕੇ ਕੁਮੈਂਟਰ ਅਮਨਾ ਲੋਪੋ 'ਤੇ ਦੋਸ਼ ਲਾਏ, ਜਿਸ ਤੋਂ ਬਾਅਦ ਹੁਣ ਅਮਨਾ ਲੋਪੋ ਵੀ ਮੀਡੀਆ ਸਾਹਮਣੇ ਆ ਗਿਆ ਹੈ। ਉਸ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਘਰ ਸੁੱਤਾ ਪਿਆ ਸੀ ਤਾਂ ਉਸ ਨੂੰ ਫੋਨ 'ਤੇ ਪਤਾ ਲੱਗਿਆ ਕਿ ਕਬੱਡੀ ਖਿਡਾਰੀ ਆਪਣੀ ਮਾਂ ਦੇ ਜ਼ਖਮੀ ਹੋਣ ਦਾ ਦੋਸ਼ ਉਸ 'ਤੇ ਲਾ ਰਿਹਾ ਹੈ।
ਅਮਨਾ ਲੋਪੋਂ ਨੇ ਕਿਹਾ ਮੇਰਾ ਇਸ ਮਾਮਲੇ ਨਾਲ ਕੋਈ ਵਾਹ ਵਾਸਤਾ ਨਹੀਂ : ਉਸ ਨੇ ਉਸੇ ਸਮੇਂ ਹੀ ਖ਼ੁਦ ਨੂੰ ਪੁਲਿਸ ਅੱਗੇ ਸਰੰਡਰ ਕਰ ਦਿੱਤਾ। ਅਮਨਾ ਲੋਪੋਂ ਦਾ ਕਹਿਣਾ ਹੈ ਕਿ ਉਸ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਉਹ ਇਸ ਜਾਂਚ ਲਈ ਪੂਰੀ ਤਰ੍ਹਾਂ ਤਿਆਰ ਹੈ। ਉਸ ਨੇ ਕਿਹਾ ਕਿ ਉਹ ਅਜਿਹਾ ਕੰਮ ਕਰਨ ਬਾਰੇ ਕਦੇ ਸੋਚ ਵੀ ਨਹੀਂ ਸਕਦਾ, ਜਿਸ ਤੋਂ ਬਾਅਦ ਉਹ ਪਿੰਡ ਦੀ ਪੰਚਾਇਤ ਨਾਲ ਥਾਣੇ ਪਹੁੰਚ ਗਿਆ। ਉਸ ਨੇ ਕਿਹਾ ਕਿ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਮੇਰਾ ਨਾਂ ਲੈ ਕੇ ਇਹ ਸਭ ਕਿਉਂ ਕੀਤਾ ਗਿਆ ਹੈ। ਅਮਨਾ ਲੋਪੋਂ ਨੇ ਕਿਹਾ ਕਿ ਇਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ ਅਤੇ ਜਦੋਂ ਵੀ ਉਸ ਨੂੰ ਪ੍ਰਸ਼ਾਸਨ ਸੱਦੇਗਾ, ਉਹ ਜਾਂਚ 'ਚ ਪੂਰੀ ਤਰ੍ਹਾਂ ਸ਼ਾਮਲ ਹੋਵੇਗਾ।
- ਸੁਖਪਾਲ ਖਹਿਰਾ ਨੇ ਮਾਨ ਸਰਕਾਰ ਨੂੰ ਦੱਸਿਆ ਡਰਾਮੇਬਾਜ਼; ਕਿਹਾ- 48 ਭ੍ਰਿਸ਼ਟ ਤਹਿਸੀਲਦਾਰਾਂ ਦੀ ਸੂਚੀ ਵਿੱਚ ਇਕ ਮ੍ਰਿਤਕ ਵੀ ਸ਼ਾਮਲ!
- ਬਿਜਲੀ ਦੇ ਕੱਟਾਂ ਤੋਂ ਸਤਾਏ ਲੋਕ ਆਏ ਸੜਕਾਂ 'ਤੇ, ਕਿਹਾ- "ਮਾਨ ਸਾਬ੍ਹ ਸਾਨੂੰ ਨਹੀਂ ਚਾਹੀਦੀ ਮੁਫ਼ਤ ਬਿਜਲੀ, ਤੁਸੀਂ ਪੈਸੇ ਲਓ ਤੇ ਸਾਨੂੰ ਬਿਜਲੀ ਦਿਓ"
- Clash in Ludhiana: ਹੁੱਲੜਬਾਜ਼ਾਂ ਨੇ ਕੀਤਾ ਹਮਲਾ ਤਾਂ ਸਿੱਖ ਨੌਜਵਾਨ ਨੇ ਵੀ ਕੱਢ ਲਈ ਕਿਰਪਾਨ, ਘਟਨਾ ਸੀਸੀਟੀਵੀ ਵਿੱਚ ਕੈਦ
ਕੀ ਹੈ ਮਾਮਲਾ : ਦੱਸ ਦਈਏ ਕਿ ਬੀਤੇ ਦਿਨੀਂ ਮੋਗਾ ਜ਼ਿਲ੍ਹੇ ਦੇ ਪਿੰਡ ਬੱਧਨੀ ਕਲਾਂ ਦੇ ਕਬੱਡੀ ਖਿਡਾਰੀ ਕਿੰਦਾ ਬੱਧਨੀ ਦੇ ਘਰ ਉਤੇ ਕੁਝ ਹਮਲਾਵਰਾਂ ਨੇ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਖਿਡਾਰੀ ਦੇ ਸਾਹਮਣੇ ਉਸ ਦੀ ਮਾਂ ਉਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ, ਜਿਸ ਮਗਰੋਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਬੱਡੀ ਖਿਡਾਰੀ ਆਪਣਾ ਜ਼ਖਮੀ ਮਾਂ ਕੋਲ ਪਿਆ ਵਿਰਲਾਪ ਕਰ ਰਿਹਾ ਹੈ। ਇਸ ਦੌਰਾਨ ਉਸ ਨੇ ਅਮਨਾ ਲੌਪੋਂ ਨਾਮਕ ਵਿਅਕਤੀ ਦਾ ਨਾਂ ਲੈਂਦਿਆਂ ਉਸ ਨੂੰ ਹਮਲੇ ਦਾ ਜ਼ਿੰਮੇਵਾਰ ਦੱਸਿਆ ਹੈ। ਫਿਲਹਾਲ ਡਾਕਟਰਾਂ ਵੱਲੋਂ ਖਿਡਾਰੀ ਦੀ ਮਾਂ ਨੂੰ ਲੁਧਿਆਣਾ ਦੇ ਡੀਐਮਸੀ ਵਿਖੇ ਰੈਫਰ ਕਰ ਦਿੱਤਾ ਹੈ। ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ।