ETV Bharat / state

ਇਹ ਮੇਰਾ ਪੰਜਾਬ: ਤਿੰਨ ਪਾਤਸ਼ਾਹੀਆਂ ਦੀ ਚਰਨ ਛੋਹ ਧਰਤੀ ਦਾ ਇਤਿਹਾਸ

ਪਿੰਡ ਤਖਤੂਪੁਰਾ ਨੂੰ ਮਾਲਵੇ ਦੀ ਤ੍ਰਿਵੈਣੀ ਕਿਹਾ ਜਾਂਦਾ ਹੈ ਕਿਉਂਕਿ ਇਹ ਧਰਤੀ ਪਹਿਲੇ, ਛੇਵੇ ਅਤ ਦਸਵੇਂ ਪਾਤਸ਼ਾਹ ਦੀ ਚਰਨ ਛੋਹ ਧਰਤੀ ਹੈ। ਇੱਥੇ ਮੱਸਿਆ, ਸੰਗਰਾਂਦ ਅਤੇ ਮਾਘੀ ਨੂੰ ਬੜੀ ਹੀ ਸ਼ਰਧਾ ਨਾਲ਼ ਮਨਾਇਆ ਜਾਂਦਾ ਹੈ।

ਇਹ ਮੇਰਾ ਪੰਜਾਬ
author img

By

Published : Oct 5, 2019, 6:04 AM IST

ਮੋਗਾ: ਇਹ ਮੇਰਾ ਪੰਜਾਬ ਪ੍ਰੋਗਰਾਮ ਦੀ ਇਸ ਲੜੀ ਵਿੱਚ ਅੱਜ ਅਸੀ ਪਹੁੰਚੇ ਹਾਂ ਮੋਗਾ ਜ਼ਿਲ੍ਹੇ ਦੇ ਪਿੰਡ ਤਖ਼ਤੂਪੁਰਾ ਵਿੱਚ, ਜਿਸ ਨੂੰ ਮਾਲਵੇ ਦੀ ਤ੍ਰਿਵੈਣੀ ਧਰਤੀ ਵੀ ਕਿਹਾ ਜਾਂਦਾ ਹੈ। ਇਸ ਧਰਤੀ 'ਤੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਰਨ ਪਾਏ ਸਨ।

ਇਹ ਮੇਰਾ ਪੰਜਾਬ

ਇਤਿਹਾਸ

ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ

ਇਸ ਜਗ੍ਹਾ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਦੀ ਨੇ ਆਪਣੇ ਪਵਿੱਤਰ ਚਰਨ ਪਾਏ ਸੀ। ਗੁਰੂ ਨਾਨਕ ਦੇਵ ਜੀ ਇਸ ਧਰਤੀ ਤੇ ਆਪਣੀ ਦੂਜੀ ਉਦਾਸੀ ਦੌਰਾਨ ਪਹੁੰਚੇ ਸੀ। ਇਸ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ।

ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਜੀ

ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਡਰੋਲੀ ਤੋਂ ਮਹਿਰਾਜ ਜਾਂਦੇ ਹੋਅ ਇਸ ਅਸਥਾਨ ਤੇ ਬਿਰਾਜੇ ਸਨ। ਇੱਥੇ ਛੇਵੇਂ ਪਾਤਸ਼ਾਹ ਜੀ ਨੇ ਸਵਾ ਮਹੀਨਾ ਰਹਿ ਕੇ ਸਿੱਖੀ ਦਾ ਪ੍ਰਚਾਰ ਕੀਤਾ। ਛੇਵੇ ਪਾਤਸ਼ਾਹ ਦੀ ਯਾਦ ਵਿੱਚ ਇਸ ਜਗ੍ਹਾਂ ਗੁਰਦੁਆਰਾ ਸਸ਼ੋਬਿਤ ਹੈ।

ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਾਏਕੋਟ, ਲੰਮੇ ਜੱਟਪੁਰਾ ਅਤੇ ਚਕਰ ਆਦਿ ਪਿੰਡਾਂ ਵਿੱਚੋਂ ਹੁੰਦੇ ਹੋਏ ਇਸ ਅਸਥਾਨ ਤੇ ਪੁੱਜੇ ਸੀ। ਉਨ੍ਹਾਂ ਦੀ ਚਰਨ ਛੋਹ ਧਰਤੀ ਤੇ ਗੁਰਦੁਆਰਾ ਸਾਹਿਬ ਸਸ਼ੋਬਿਤ ਹੈ।

ਮਾਲਵੇ ਦੀ ਤ੍ਰਿਵੈਣੀ 'ਤੇ ਇੱਕ ਝਾਤ

ਗੁਰਦੁਆਰਾ ਨਾਨਕਸਰ ਸਾਹਿਬ ਵਿੱਚ ਪ੍ਰਵੇਸ਼ ਕਰਦਿਆਂ ਹੀ ਖੱਬੇ ਹੱਥ ਸਰੋਵਰ ਬਣਿਆ ਹੋਇਆ ਹੈ ਜਿਸ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਕਰਕੇ ਸਫ਼ਾਈ ਹੋ ਰਹੀ ਹੈ। ਇਸ ਦੇ ਨਾਲ਼ ਹੀ ਗੁਰਦੁਆਰਾ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਸਸ਼ੋਬਿਤ ਹੈ ਅਤੇ ਇਸ ਦੇ ਬਿਲਕੁਲ ਨਾਲ਼ ਹੀ ਖੱਬੇ ਹੱਥ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਸਸ਼ੋਬਿਤ ਹੈ। ਸਰੋਵਰ ਦੀ ਪਰਿਕਰਮਾ ਕਰ ਕੇ ਅਸੀਂ ਪਹੁੰਚਦੇ ਹਾਂ ਗੁਰੂਦੁਆਰਾ ਪਾਤਸ਼ਾਹੀ ਦਸਵੀਂ ਵੱਲ, ਕਿਹਾ ਜਾਂਦਾ ਹੈ ਕਿ ਤਿੰਨਾਂ ਗੁਰੂ ਘਰਾਂ ਵਿੱਚ ਨਤਮਸਕਤ ਹੋਣ ਨਾਲ਼ ਸਾਰੀਆਂ ਮਨੋਕਾਵਾਨਾਵਾਂ ਪੂਰੀਆਂ ਹੁੰਦੀਆਂ ਹਨ।

ਗੁਰਦੁਆਰਾ ਸਾਹਿਬ ਦੇ ਠੀਕ ਪਿਛਲੇ ਪਾਸੇ ਬਾਬਾ ਭਰਥਰੀ ਜੀ ਦੀ ਜਗ੍ਹਾ ਮੌਜੂਦ ਹੈ ਜਿੱਥੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੋਪੀਨਾਥ ਨਾਲ ਵਿਚਾਰ ਗੋਸ਼ਟੀਆਂ ਕੀਤੀਆਂ ਸਨ। ਇੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਸ਼ਲਾਘਾਯੋਗ ਕਦਮ ਸਾਹਮਣੇ ਆਇਆ ਕਿ ਉਹ ਰੋਜ਼ਾਨਾਂ 17 ਹਸਪਤਾਲਾਂ ਵਿੱਚ ਲੰਗਰ ਦੀ ਸੇਵਾ ਕਰਦੀ ਹੈ ਤਾਂ ਜੋ ਮਰੀਜ਼ਾਂ ਨੂੰ ਕਿਸੇ ਵੀ ਪ੍ਰਕਾਰ ਦੀਆਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ।

ਤਿੰਨ ਪਾਤਸ਼ਾਹੀਆਂ ਦੀ ਚਰਨ ਛੋਹ ਧਰਤੀ ਹੋਣ ਕਰਕੇ ਇਸ ਨੂੰ ਮਾਲਵੇ ਦੀ ਤ੍ਰਿਵੈਣੀ ਕਿਹਾ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਧਰਤੀ ਹੋਣ ਕਰਕੇ ਪੂਰੀ ਦੁਨੀਆਂ ਸਮੇਤ ਇਸ ਜਗ੍ਹਾ ਤੇ ਵੀ ਬਾਬਾ ਨਾਨਕ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਤੇ ਚੱਲ ਰਹੀਆਂ ਹਨ। ਇਸ ਪਵਿੱਤਰ ਅਸਥਾਨ ਤੇ ਮੱਸਿਆ, ਸੰਗਰਾਂਦ ਅਤੇ ਮਾਘੀ ਨੂੰ ਬੜੀ ਹੀ ਸ਼ਰਧਾ ਨਾਲ਼ ਮਨਾਇਆ ਜਾਂਦਾ ਹੈ।

Intro:24 ਘੰਟੇ ਚੱਲਦਾ ਹੈ ਸੰਗਤਾਂ ਲਈ ਲੰਗਰ ।

ਦੂਰ ਦੁਰਾਡੇ ਤੋਂ ਸ਼ਰਧਾ ਨਾਲ ਨਤਮਸਤਕ ਹੁੰਦੀਆਂ ਨੇ ਸੰਗਤਾਂ ।

550 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਚੱਲ ਰਹੀਆਂ ਹਨ ਤਿਆਰੀਆਂ ।

ਦੂਰ ਦੁਰਾਡੇ ਤੱਕ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਪੁਚਾਇਆ ਜਾਂਦਾ ਹੈ ਗੁਰਦੁਆਰਾ ਸਾਹਿਬ ਵਿੱਚੋਂ ਲੰਗਰ ।

ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਚੱਜੇ ਢੰਗ ਨਾਲ ਚਲਾ ਰਹੀ ਹੈ ਗੁਰਦੁਆਰਾ ਸਾਹਿਬ ਦਾ ਪ੍ਰਬੰਧ ।Body:ਤਿੰਨ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਤਖਤੂਪੁਰਾ ਸਾਹਿਬ । ਜਿੱਥੇ ਸਥਿਤ ਹੈ ਗੁਰਦੁਆਰਾ ਨਾਨਕਸਰ ਸਾਹਿਬ ਜਿਸ ਨੂੰ ਸਿੱਖ ਇਤਿਹਾਸ ਦੀ ਤ੍ਰਿਵੈਣੀ ਵੀ ਕਿਹਾ ਜਾਂਦਾ ਹੈ । ਇਸ ਅਸਥਾਨ ਤੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਰਨ ਪਾਏ ਹਨ । ਇਸ ਅਸਥਾਨ ਤੇ ਦੂਰ ਦੁਰਾਡੇ ਤੋਂ ਸੰਗਤਾਂ ਮੱਸਿਆ,ਪੁੰਨਿਆਂ, ਸੰਗਰਾਂਦ ਅਤੇ ਹੋਰ ਗੁਰਪੁਰਬਾਂ ਤੇ ਇਕੱਠੀਆਂ ਹੋ ਕੇ ਸ਼ਰਧਾ ਨਾਲ ਨਤਮਸਤਕ ਹੁੰਦੀਆਂ ਹਨ ਇਸ ਤੋਂ ਇਲਾਵਾ ਤਖਤੂਪੁਰਾ ਸਾਹਿਬ ਵਿਖੇ ਮੇਲਾ ਮਾਘੀ ਤੇ ਵਿਸਾਖੀ ਦਾ ਮੇਲਾ ਵੀ ਭਾਰੀ ਰੌਣਕ ਨਾਲ ਸਜਦਾ ਹੈ । ਗੁਰਦੁਆਰਾ ਸਾਹਿਬ ਦੇ ਅੰਦਰ ਪ੍ਰਵੇਸ਼ ਕਰਦਿਆਂ ਹੀ ਖੱਬੇ ਹੱਥ ਸਰੋਵਰ ਸਾਹਿਬ ਦੇ ਨਾਲ ਸੁਸ਼ੋਭਿਤ ਹੈ ਗੁਰਦੁਆਰਾ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ । ਇਸ ਦੇ ਬਿਲਕੁਲ ਨਾਲ ਖੱਬੇ ਹੱਥ ਦੂਸਰਾ ਗੁਰਦੁਆਰਾ ਸਾਹਿਬ ਜੋ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਸਾਹਿਬ ਜੇ ਸਥਾਪਿਤ ਹੈ ਜਿਸ ਤੋਂ ਸਰੋਵਰ ਦੀ ਪਰਕਰਮਾ ਕਰਦੇ ਹੋਏ ਲੰਗਰ ਹਾਲ ਦੇ ਸਾਹਮਣੇ ਦੀ ਪਹੁੰਚਦੇ ਹਾਂ ਗੁਰਦੁਆਰਾ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਵੱਲ । ਤਿੰਨੋਂ ਗੁਰਦੁਆਰਾ ਸਾਹਿਬ ਦੇ ਮੱਥਾ ਟੇਕਣ ਦੇ ਨਾਲ ਹੀ ਪੂਰੀ ਹੁੰਦੀ ਹੈ ਪਵਿੱਤਰ ਸਰੋਵਰ ਸਾਹਿਬ ਦੀ ਪਰਿਕਰਮਾ । ਗੁਰਦੁਆਰਾ ਸਾਹਿਬ ਦੇ ਠੀਕ ਪਿਛਲੇ ਪਾਸੇ ਜਗ੍ਹਾ ਸਥਿਤ ਹੈ ਬਾਬਾ ਭਰਥਰੀ ਜੀ ਦੀ ਜਿੱਥੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਗੋਪੀਨਾਥ ਨਾਲ ਵਿਚਾਰ ਗੋਸ਼ਟੀਆਂ ਕੀਤੀਆਂ ਸਨ । ਇਸ ਅਸਥਾਨ ਤੇ ਤਲਾਈ ਭਰਥਰੀ ਜੋ ਸਰੋਵਰ ਹੈ ਵਿੱਚ ਸੰਗਤਾਂ ਸ਼ਰਧਾ ਨਾਲ ਡੁੱਬਕੀ ਲਗਾ ਕੇ ਆਪਣੇ ਦੁੱਖਾਂ ਤੋਂ ਪਾਰ ਪਾਉਂਦੀਆਂ ਹਨ । ਗੁਰਦੁਆਰਾ ਸਾਹਿਬ ਦਾ ਲੰਗਰ ਘਰ 24 ਘੰਟੇ ਖੁੱਲ੍ਹਾ ਰਹਿੰਦਾ ਹੈ ਜਿੱਥੇ ਮੱਥਾ ਟੇਕਣ ਆਈਆਂ ਸੰਗਤਾਂ ਲਈ ਲੰਗਰ ਵਰਤਾਇਆ ਜਾਂਦਾ ਹੈ ਇਸ ਦੇ ਨਾਲ ਹੀ ਇੱਕ ਵਿਲੱਖਣ ਪਹਿਲ ਗੁਰਦੁਆਰਾ ਸਾਹਿਬ ਦੀ ਲੋਕਲ ਕਮੇਟੀ ਵੱਲੋਂ ਕੀਤੀ ਗਈ ਹੈ ਕਿ ਦੂਰ ਦੁਰਾਡੇ ਤੱਕ ਦੇ ਹਸਪਤਾਲਾਂ ਤੱਕ ਮਰੀਜ਼ਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਗੁਰਦੁਆਰਾ ਸਾਹਿਬ ਦੀਆਂ ਗੱਡੀਆਂ ਆਪ ਜਾ ਕੇ ਹਸਪਤਾਲਾਂ ਵਿੱਚ ਵਰਤਾ ਕੇ ਆਉਂਦੀਆਂ ਹਨ । ਜਿਸ ਦੇ ਸਬੰਧ ਵਿਚ ਨਗਰ ਦੀਆਂ ਸੰਗਤਾਂ ਸਵੇਰੇ 4 ਵਜੇ ਤੋਂ ਲੈ ਕੇ ਸ਼ਾਮ ਤੱਕ ਲੰਗਰ ਵਿੱਚ ਸੇਵਾ ਕਰਦੀਆਂ ਹਨ ਅਤੇ ਲੰਗਰ ਤਿਆਰ ਕਰਵਾਉਂਦੀਆਂ ਹਨ । ਵੱਡੀ ਮਾਤਰਾ ਵਿੱਚ ਸੰਗਤਾਂ ਦਾ ਇਕੱਠ ਹੋਣ ਕਰਕੇ ਗੁਰਦੁਆਰਾ ਸਾਹਿਬ ਦੇ ਲੰਗਰ ਵਿੱਚ ਆਟਾ ਗੁੰਨਣ ਵਾਲੀ ਮਸ਼ੀਨ, ਰੋਟੀਆਂ ਬਣਾਉਣ ਵਾਲੀ ਮਸ਼ੀਨ, ਲੱਕੜਾਂ ਚੀਰਨ ਲਈ ਆਰਾ ਅਤੇ ਲੰਗਰ ਹਾਲ ਦੇ ਵਿੱਚ ਹੀ ਆਟਾ ਚੱਕੀ ਵੀ ਲਗਾਈ ਗਈ ਹੈ ।

ਗੁਰਦੁਆਰਾ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਚੱਲ ਰਹੇ ਕਾਰਜਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਤਖ਼ਤੂਪੁਰਾ ਸਾਹਿਬ ਦੇ ਸਾਬਕਾ ਸਰਪੰਚ ਗੁਰਮੇਲ ਸਿੰਘ ਨੇ ਦੱਸਿਆ ਕਿ 3 ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਤਖਤੂਪੁਰਾ ਸਾਹਿਬ ਵਿਖੇ ਦੂਰ ਦੁਰਾਡੇ ਤੋਂ ਸੰਗਤਾਂ ਸ਼ਰਧਾ ਨਾਲ ਇਕੱਠੀਆਂ ਹੋ ਕੇ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਮਨਾਉਂਦੀਆਂ ਹਨ ਉਨ੍ਹਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਵਿੱਚ ਕਾਰ ਸੇਵਾ ਅਤੇ ਸਫਾਈ ਦਾ ਕੰਮ ਚੱਲ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ ਕਾਰ ਸੇਵਾ ਦੇ ਵਿੱਚ ਪਿੰਡ ਤੋਂ ਇਲਾਵਾ ਆਸੇ ਪਾਸੇ ਇਲਾਕੇ ਦੀਆਂ ਸੰਗਤਾਂ ਵੀ ਪਹੁੰਚ ਕੇ ਸੇਵਾ ਕਰ ਰਹੀਆਂ ਹਨ । ਉਨ੍ਹਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਲੋਕਲ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਰੱਖ ਰਖਾਅ ਅਤੇ ਹੋਰ ਪ੍ਰਬੰਧਾਂ ਨੂੰ ਬੜੇ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਹਾਨ ਇਤਿਹਾਸਕ ਨਗਰ ਨੂੰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਦੇ ਸਬੰਧ ਵਿੱਚ ਪਿੰਡ ਦੇ ਸੁੰਦਰੀਕਰਨ ਲਈ ਵਿਸ਼ੇਸ਼ ਗ੍ਰਾਂਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ । ਇਸ ਦੇ ਨਾਲ ਹੀ ਉਨ੍ਹਾਂ ਨੇ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਵਚਨ ਕਿਰਤ ਕਰੋ ,ਨਾਮ ਜਪੋ ਅਤੇ ਵੰਡ ਛਕੋ ਦੇ ਸਿਧਾਂਤ ਤੇ ਚੱਲਦੇ ਹੋਏ ਆਪਣੇ ਜੀਵਨ ਨੂੰ ਸੁਚੱਜਾ ਬਣਾ ਕੇ ਬਾਣੀ ਦੇ ਲੜ ਲੱਗਣਾ ਚਾਹੀਦਾ ਹੈ ।

Byte: ਗੁਰਮੇਲ ਸਿੰਘ ਸਾਬਕਾ ਸਰਪੰਚ
ਪਿੰਡ ਤਖਤੂਪੁਰਾ

ਗੁਰਦੁਆਰਾ ਸਾਹਿਬ ਦੇ ਲੰਗਰ ਘਰ ਵਿੱਚ ਸੇਵਾ ਲਈ ਪਹੁੰਚੀਆਂ ਸੰਗਤਾਂ ਨੇ ਦੱਸਿਆ ਕਿ ਲੰਗਰ ਹਾਲ ਵਿੱਚ ਸਵੇਰੇ 4 ਵਜੇ ਤੋਂ ਲੈ ਕੇ ਗੁਰਦੁਆਰਾ ਸਾਹਿਬ ਵਿੱਚ ਆਉਣ ਵਾਲੀ ਸੰਗਤ ਲਈ ਲੰਗਰ ਤਿਆਰ ਕਰਨ ਵਾਸਤੇ ਸੰਗਤਾਂ ਸਾਰਾ ਦਿਨ ਸੇਵਾ ਕਰਦੀਆਂ ਹਨ । ਉਨ੍ਹਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚੋਂ ਹੀ ਬਹੁਤ ਸਾਰੇ ਹਸਪਤਾਲਾਂ ਵਿੱਚ ਗੁਰੂ ਕਾ ਲੰਗਰ ਮਰੀਜ਼ਾਂ ਲਈ ਭੇਜਿਆ ਜਾਂਦਾ ਹੈ । ਉਨ੍ਹਾਂ ਨੇ ਦੱਸਿਆ ਕਿ ਉਹ ਪਿਛਲੇ 25-30 ਸਾਲਾਂ ਤੋਂ ਲਗਾਤਾਰ ਗੁਰੂ ਘਰ ਵਿੱਚ ਸੇਵਾ ਕਰ ਰਹੇ ਹਨ ।

Byte: ਬੀਬੀ ਹਰਜੀਤ ਕੌਰ ਸੇਵਾਦਾਰ ।

ਗੁਰਦੁਆਰਾ ਸਾਹਿਬ ਦੀ ਲੋਕਲ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਰਜਿੰਦਰ ਸਿੰਘ ਜੀ ਨੇ ਦੱਸਿਆ ਕਿ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਆਉਣ ਵਾਲੀ ਸੰਗਤ ਦੇ ਲਈ ਪ੍ਰਬੰਧ ਕੀਤੇ ਜਾ ਰਹੇ ਹਨ । ਜਿਸ ਦੇ ਤਹਿਤ ਗੁਰਦੁਆਰਾ ਸਾਹਿਬ ਦੀ ਸਫਾਈ ਸਰੋਵਰ ਸਾਹਿਬ ਦੀ ਸਫਾਈ ਅਤੇ ਰੰਗ ਰੋਗਨ ਦੇ ਕੰਮ ਚੱਲ ਰਹੇ ਹਨ। ਇਸ ਦੇ ਲਈ ਉਨ੍ਹਾਂ ਨੇ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਨ ਕਾਰਜ ਵਿੱਚ ਸੇਵਾ ਕਰਕੇ ਆਪਣਾ ਜੀਵਨ ਸਫਲਾ ਬਣਾਉਣ ।
ਗੁਰਦੁਆਰਾ ਸਾਹਿਬ ਦੇ ਇਤਿਹਾਸ ਤੇ ਚਾਨਣਾ ਪਾਉਂਦਿਆਂ ਉਨ੍ਹਾਂ ਨੇ ਦੱਸਿਆ ਕਿ ਸਿੱਖ ਇਤਿਹਾਸ ਦੇ ਵਿੱਚ ਜੇ ਕਰ ਕੋਈ ਤਰਵਹਿਣੀ ਹੈ ਤਾਂ ਉਹ ਤਖਤੂਪੁਰਾ ਸਾਹਿਬ ਦੀ ਧਰਤੀ ਹੈ ਜਿੱਥੇ 3 ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਹੈ । ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲ ਕੇ ਜੀਵਨ ਨੂੰ ਉੱਚਾ ਸੁੱਚਾ ਅਤੇ ਸਾਫ਼ ਸੁਥਰਾ ਬਣਾਉਣ ਲਈ ਸੰਗਤ ਨੂੰ ਅਪੀਲ ਕੀਤੀ । ਉਨ੍ਹਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਕੋਲ ਰਿਹਾਇਸ਼ੀ ਕੁਆਰਟਰਾਂ ਦੀ ਕਮੀ ਹੈ , ਇਸ ਤੋਂ ਇਲਾਵਾ ਜੇਕਰ ਇੱਕ ਕਰੀਬ 50 ਬੈੱਡ ਵਾਲਾ ਹਸਪਤਾਲ ਬਣਾਇਆ ਜਾਵੇ ਤਾਂ ਸੰਗਤ ਨੂੰ ਬਹੁਤ ਸਹੂਲਤ ਹੋਵੇਗੀ ਅਤੇ ਜੇਕਰ ਕੋਈ ਸਿੱਖਿਆ ਸੰਸਥਾ ਚਲਾਉਣ ਲਈ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਮੌਕਾ ਦਿੱਤਾ ਜਾਵੇ ਤਾਂ ਉਹ ਇਸ ਨੂੰ ਵੱਡੇ ਭਾਗ ਸਮਝਣਗੇ।
ਉਨ੍ਹਾਂ ਨੇ ਦੱਸਿਆ ਕਿ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਲੋੜਵੰਦ ਮਰੀਜ਼ਾਂ ਲਈ ਹਸਪਤਾਲਾਂ ਵਿੱਚ ਲੰਗਰ ਪਹੁੰਚਾਉਣਾ ਵੀ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਹੀ ਕੀਤਾ ਜਾ ਰਿਹਾ ਹੈ । ਮਾਨਵਤਾ ਦੀ ਸੇਵਾ ਹੀ ਮਨੁੱਖਤਾ ਦਾ ਸਭ ਤੋਂ ਵੱਡਾ ਧਰਮ ਹੈ ਇਹ ਹੀ ਸਾਡੇ ਗੁਰੂਆਂ ਨੇ ਸੰਦੇਸ਼ ਦਿੱਤਾ ਹੈ । ਅੰਤ ਵਿੱਚ ਉਨ੍ਹਾਂ ਨੇ ਸਿੱਖ ਸੰਗਤਾਂ ਨੂੰ ਗੁਰਦੁਆਰਾ ਨਾਨਕਸਰ ਤਖਤੂਪੁਰਾ ਸਾਹਿਬ ਵਿਖੇ ਪਹੁੰਚ ਕੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਆਉਣ ਵਾਲੀਆਂ ਸੰਗਤਾਂ ਨੂੰ ਜੀ ਆਇਆਂ ਆਖਿਆ ।

Byte: ਭਾਈ ਰਾਜਿੰਦਰ ਸਿੰਘ ਖ਼ਾਲਸਾ
ਮੁੱਖ ਸੇਵਾਦਾਰ
ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ
ਤਖ਼ਤੂਪੁਰਾ ਸਾਹਿਬ।
Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.