ਮੋਗਾ:ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐਫ) ਨੇ ਅੱਜ ਇੱਕ ਮੰਗ ਪੱਤਰ ਤਹਿਸੀਲਦਾਰ ਮੋਗਾ ਨੂੰ ਸੌਂਪਿਆ (dtf demand budget through tehsildar moga)। ਇਹ ਮੰਗ ਪੱਤਰ ਡੀ.ਸੀ. ਮੋਗਾ ਲਈ ਪ੍ਰਾਪਤ ਕੀਤਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜਿਲਾ ਸਕੱਤਰ ਜਗਵੀਰਨ ਕੌਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਤਨਖਾਹਾਂ ਲਈ ਬਜਟ ਖਤਮ ਹੋਣ ਕਰਕੇ ਸਾਨੂੰ ਮੋਗਾ ਜ਼ਿਲ੍ਹੇ ਦੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਦੀ ਫਰਵਰੀ ਮਹੀਨੇ ਦੀ ਤਨਖਾਹ ਲਟਕ ਗਈ ਹੈ।
ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਟੀਚਰਾਂ (punjab teachers news) ਨੇ ਇਨਕਮ ਟੈਕਸ ਇਸ ਤਨਖਾਹ ਵਿਚੋਂ ਕਟਵਾਉਣਾ ਹੈ। ਆਪਣੀ ਸੇਵਿੰਗ ਵੀ ਫਰਵਰੀ ਦੀ ਤਨਖਾਹ ਵਿੱਚੋਂ ਕਰਨੀ ਹੁੰਦੀ ਹੈ। ਬਹੁਤ ਸਾਰੇ ਅਧਿਆਪਕਾਂ ਨੇ ਹੋਮਲੋਨ ਦੀਆਂ ਕਿਸ਼ਤਾਂ ਭਰਨੀਆਂ ਹਨ। ਜਿਸ ਕਰਕੇ ਸਿੱਖਿਆ ਵਿਭਾਗ ਦੇ ਮਾੜੇ ਬਜਟੀ ਪ੍ਰਬੰਧ ਕਾਰਨ ਅਧਿਆਪਕਾਂ ਨੂੰ ਭਾਰੀ ਜੁਰਮਾਨੇ ਭਰਨੇ ਪੈਣੇਗੇ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿਚ ਲਗਾਤਾਰ ਬਜਟ ਮੁਕਣ ਕਾਰਨ ਜਥੇਬੰਦੀਆਂ ਵਲੋ ਮੰਗ ਪੱਤਰ ਦੇ ਕੇ ਅਧਿਕਾਰੀਆਂ ਨੂੰ ਬਜਟ ਜਾਰੀ ਕਰਨ ਲਈ ਮੰਗ ਕੀਤੀ।
ਇਸ ਮੌਕੇ ਹਾਜਰ ਜਿਲਾ ਮੀਤ ਪ੍ਰਧਾਨ ਸੁਖਪਾਲਜੀਤ ਮੋਗਾ ਤੇ ਅਮਨਦੀਪ ਮਾਛੀਕੇ ਨੇ ਕਿਹਾ ਕਿ ਅਧਿਆਪਕਾਂ ਦੇ ਲੱਖਾਂ ਰੁਪਏ ਦੇ ਮੈਡੀਕਲ ਬਜਟ ਨਾ ਹੋਣ ਕਾਰਨ ਬਿੱਲ ਬਕਾਇਆ ਪਏ ਹਨ। ਜਥੇਬੰਦੀ ਵੱਲੋਂ ਡਿਪਟੀ ਕਮਿਸ਼ਨਰ ਮੋਗਾ ਰਾਹੀਂ ਡੀ.ਪੀ.ਆਈ .ਪੰਜਾਬ ਐਲੀਮੈਂਟਰੀ ਅਤੇ ਸੈਕੰਡਰੀ ਤੋਂ ਮੈਡੀਕਲ ਬਜਟ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਗਈ।
ਆਗੂਆਂ ਨੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਮੋਗਾ ਤੋਂ ਪੋਲਿੰਗ ਅਮਲੇ ਪੀ.ਆਰ. ਓ./ ਏ.ਪੀ.ਆਰੋ.ਓ./ ਪੋਲਿੰਗ ਅਫਸਰ ਸਮੇਤ ਸਾਰੇ ਕਰਮਚਾਰੀ ਜਿਨ੍ਹਾਂ ਦੀ ਡਿਊਟੀ ਚੋਣਾਂ ਵਿੱਚ ਸੀ, ਦਾ ਮਿਹਨਤਾਨਾ ਜਾਰੀ ਨਾ ਕਰਨ 'ਤੇ ਇਤਰਾਜ਼ ਪ੍ਰਗਟ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਤੋਂ ਤੁਰੰਤ ਚੋਣਾਂ ਦੌਰਾਨ ਡਿਊਟੀ ਨਿਭਾਉਣ ਵਾਲੇ ਮੁਲਾਜ਼ਮਾਂ ਦਾ ਮਿਹਨਤਾਨਾ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਜ਼ਿਲ੍ਹਾ ਚੋਣ ਅਫਸਰ ਤੋਂ ਪੋਲਿੰਗ ਪਾਰਟੀਆਂ ਦੇ ਰਵਾਨਗੀ ਕੇਂਦਰਾਂ ਅਤੇ ਕੁਲੈਕਸ਼ਨ ਸੈਂਟਰਾਂ ਉੱਪਰ ਪੋਲਿੰਗ ਸਟਾਫ ਲਈ ਕੀਤੇ ਗਏ ਖਾਣੇ ਦੇ ਮਾੜੇ ਪ੍ਰਬੰਧ ਦੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ।
ਜਥੇਬੰਦੀ ਵੱਲੋਂ ਚੋਣਾਂ ਦੇ ਅਮਲ ਨੂੰ ਪੂਰਾ ਕਰਨ ਵਿਚ ਬੀ.ਐੱਲ.ਓ. ਦੁਆਰਾ ਨਿਭਾਈ ਗਈ ਡਿਉਟੀ ਦਾ ਮਿਹਨਤਾਨਾ ਜਾਰੀ ਕਰਨ ਦੀ ਮੰਗ ਵੀ ਕੀਤੀ ਗਈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਜਿਲਾ ਕਮੇਟੀ ਮੈਂਬਰ ਸ਼੍ਰੀਮਤੀ ਮਧੂ ਬਾਲਾ, ਦੀਪਕ ਮਿੱਤਲ, ਹਰਪ੍ਰੀਤ ਰਾਮਾ, ਰਿਆਜ ਮੁਹੰਮਦ, ਗੁਰਲਾਲ ਸਿੰਘ, ਜਗਜੀਤ ਸਿੰਘ ਸੱਦਾ ਸਿੰਘ ਵਾਲਾ, ਰਾਜੇਸ਼ ਗਰਗ, ਨਵਦੀਪ ਸਿੰਘ, ਸੁਨੀਲ ਚੱਕਵਾਲਾ, ਅਮਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ।
ਇਹ ਵੀ ਪੜ੍ਹੋ: ਵਧੀਕ ਸੀਈਓ ਪੰਜਾਬ ਵਲੋਂ ਈ.ਵੀ.ਐਮ ਸਟਰਾਂਗ ਰੂਮਾਂ ਦੀ ਸੁਰੱਖਿਆ ਸਬੰਧੀ ਮੋਗਾ ਦਾ ਦੌਰਾ