ਮੋਗਾ: ਧਰਮਕੋਟ ਦੇ ਪਿੰਡ ਲੋਹਗੜ੍ਹ ਵਿੱਚ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਨੂੰ ਤਲਵਾਰਾਂ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਅਨੁਸਾਰ ਵੱਡਾ ਭਰਾ ਨਸ਼ੇ ਦਾ ਆਦੀ ਸੀ, ਜਿਸ ਕਾਰਨ ਉਹ ਅਕਸਰ ਆਪਣੀ ਮਾਂ ਦੀ ਕੁੱਟਮਾਰ ਕਰਦਾ ਸੀ ਅਤੇ ਪੈਸੇ ਮੰਗਦਾ ਸੀ ਅਤੇ ਛੋਟਾ ਭਰਾ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀ। ਮ੍ਰਿਤਕ ਸੁਖਜੀਤ ਸਿੰਘ ਨੇ 2 ਮਹੀਨੇ ਪਹਿਲਾਂ ਆਪਣੇ ਮਾਪਿਆਂ ਨੂੰ ਘਰੋਂ ਕੱਢ ਦਿੱਤਾ ਸੀ, ਮਾਪੇ ਕਿਸੇ ਰਿਸ਼ਤੇਦਾਰ ਦੇ ਘਰ ਰਹਿ ਰਹੇ ਸਨ। ਮ੍ਰਿਤਕ ਸੁਖਜੀਤ ਸਿੰਘ ਦਾ ਭਰਾ ਜਸਵੰਤ ਸਿੰਘ ਕੁਝ ਦਿਨ ਪਹਿਲਾਂ ਕਿਸੇ ਹੋਰ ਸੂਬੇ ਵਿੱਚ ਕੰਮ ਕਰਦਾ ਸੀ ਅਤੇ ਬੀਤੇ ਦਿਨ ਹੀ ਜੱਦੀ ਪਿੰਡ ਲੋਹਗੜ੍ਹ ਆਇਆ ਹੋਇਆ ਸੀ।
ਘਰ ਹੋਇਆ ਬਰਬਾਦ: ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਸੁਖਜੀਤ ਸਿੰਘ ਕੋਈ ਕੰਮ ਨਹੀਂ ਕਰਦਾ ਸੀ ਅਤੇ ਨਸ਼ਾ ਕਰਨ ਦਾ ਆਦੀ ਸੀ। ਸੁਖਜੀਤ ਸਿੰਘ ਦਾ 2 ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਬੀਤੇ ਦਿਨ ਸੁਖਜੀਤ ਸਿੰਘ ਨੇ ਆਪਣੇ ਛੋਟੇ ਭਰਾ ਤੋਂ ਨਸ਼ਾ ਕਰਨ ਲਈ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਤਾਂ ਛੋਟੇ ਭਰਾ ਜਸਵੰਤ ਸਿੰਘ ਨੇ ਜਦੋਂ ਪੈਸੇ ਨਾ ਦਿੱਤੇ ਤਾਂ ਵੱਡੇ ਭਰਾ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਜਦੋਂ ਦੋਵਾਂ ਭਰਾਵਾਂ ਵਿੱਚ ਲੜਾਈ ਹੋ ਗਈ ਤਾਂ ਛੋਟੇ ਭਰਾ ਨੇ ਗੁੱਸੇ ਵਿੱਚ ਆ ਕੇ ਸੁਖਜੀਤ ਸਿੰਘ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਮਾਂ ਦਾ ਕਹਿਣਾ ਹੈ ਕਿ ਵੱਡਾ ਮੁੰਡਾ ਤਾਂ ਪਹਿਲਾਂ ਹੀ ਨਸ਼ੇ ਦਾ ਆਦੀ ਹੋਣ ਕਾਰਣ ਘਰ ਦੀ ਬਰਬਾਦੀ ਕਰ ਰਿਹਾ ਸੀ ਅਤੇ ਨਕਾਰਾ ਸੀ। ਉਸ ਨੇ ਕਿਹਾ ਕਿ ਛੋਟੇ ਦੇ ਹੱਥੋਂ ਹੁਣ ਉਸ ਦਾ ਕਤਲ ਹੋ ਗਿਆ ਜਿਸ ਕਾਰਣ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਇੱਕ ਪਲ ਦੇ ਅੰਦਰ ਉਸ ਦਾ ਘਰ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਹੈ।
- 22 ਦੇ ਕਰੀਬ ਪਾਕਿਸਤਾਨੀ ਕੈਦੀ ਭਾਰਤ ਸਰਕਾਰ ਵੱਲੋਂ ਕੀਤੇ ਗਏ ਰਿਹਾਅ, ਅਟਾਰੀ-ਵਾਹਘਾ ਸਰਹੱਦ ਰਾਹੀਂ ਹੋਈ ਵਤਨ ਵਾਪਸੀ
- ਜਥੇਦਾਰ ਰਘਬੀਰ ਸਿੰਘ ਨੇ ਪੰਜਾਬ ਦੇ ਮਾਹੌਲ ਨੂੰ ਲੈਕੇ ਜਤਾਈ ਚਿੰਤਾ, ਕਿਹਾ-ਸਾਜ਼ਿਸ਼ ਤਹਿਤ ਧਾਰਮਿਕ ਸਥਾਨਾਂ ਨੂੰ ਕੀਤਾ ਜਾ ਰਿਹਾ ਟਾਰਗੇਟ
- Kuldeep Dhaliwal: ਮੰਤਰੀ ਧਾਲੀਵਾਲ ਦੀ ਕਬਜ਼ਾਧਾਰਕਾਂ ਨੂੰ ਸਿੱਧੀ ਚਿਤਾਵਨੀ; ਆਪ ਹੀ ਛੱਡ ਦਿਓ ਸਰਕਾਰੀ ਜ਼ਮੀਨਾਂ, ਨਹੀਂ ਤਾਂ...
ਪੁਲਿਸ ਨੇ ਮੁਲਜ਼ਮ ਭਰਾ ਨੂੰ ਕੀਤਾ ਗ੍ਰਿਫ਼ਤਾਰ: ਉੱਧਰ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਮੋਗਾ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ। ਮ੍ਰਿਤਕ ਦੇ ਛੋਟੇ ਭਰਾ ਜਸਵੰਤ ਸਿੰਘ ਨੂੰ ਗ੍ਰਿਫਤਾਰ ਕਰਕੇ 302 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਡੀਐਸਪੀ ਧਰਮਕੋਟ ਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਖਜੀਤ ਸਿੰਘ ਨਸ਼ੇ ਦਾ ਆਦੀ ਹੋਣ ਕਾਰਨ ਰੋਜ਼ਾਨਾ ਆਪਣੀ ਮਾਤਾ ਹਰਜਿੰਦਰ ਕੌਰ ਨਾਲ ਲੜਾਈ-ਝਗੜਾ ਕਰਦਾ ਸੀ। ਜਿਸ ਕਾਰਨ ਛੋਟੇ ਭਰਾ ਜਸਵੰਤ ਸਿੰਘ ਨੇ ਸੁਖਜੀਤ ਸਿੰਘ ਦਾ ਕਤਲ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਭਰਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।