ਮੋਗਾ: ਕਸਬਾ ਧਰਮਕੋਟ ਦੇ ਅਧੀਨ ਇੰਦਰਗੜ੍ਹ ਦੀ ਡਰੇਨ ਵਿੱਚ ਪਾੜ ਪੈਣ ਕਾਰਨ ਸਾਰਾ ਪਾਣੀ ਖੇਤਾਂ ਵਿੱਚ ਵੜ ਗਿਆ ਜਿਸ ਕਾਰਨ ਕਿਸਾਨਾਂ ਦੀ ਫਸਲ ਤਬਾਹ ਹੋ ਗਈ। ਇਹ ਸਭ ਡਰੇਨ ਦੀ ਸਫਾਈ ਨਾ ਹੋਣ ਕਾਰਨ ਤੇ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਹੋਇਆ ਹੈ।
ਜਾਣਕਾਰੀ ਦਿੰਦੇ ਹੋਏ ਕਿਸਾਨ ਨੇ ਕਿਹਾ ਕਿ ਧਰਮਕੋਟ ਦੀ ਡਰੇਨ ਵਿੱਚ ਪਾੜ ਪੈਣ ਕਾਰਨ ਉਸ ਦੀ 10-12 ਏਕੜ ਜ਼ਮੀਨ ਦੀ ਫਸਲ ਤਬਾਹ ਹੋ ਗਈ ਜੋ ਕੇ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਹੋਇਆ ਹੈ। ਡਰੇਨ ਦੇ ਵਿੱਚ ਪਿੱਛੋਂ ਪਿੰਡਾਂ ਦਾ ਪਾਣੀ ਆਉਂਦਾ ਹੈ, 3 ਸਾਲ ਪਹਿਲਾਂ ਵੀ ਪ੍ਰਸ਼ਾਸਨ ਨੂੰ ਕਿਹਾ ਸੀ ਕਿ ਡਰੇਨ ਦੀ ਸਫਾਈ ਕਰਵਾਈ ਜਾਵੇ ਪਰ ਪ੍ਰਸ਼ਾਸਨ ਵੱਲੋ ਕੋਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਦਾ ਜੋ ਵੀ ਨੁਕਸਾਨ ਹੋਇਆ ਹੈ ਉਸ ਦਾ ਮੁਆਵਜ਼ਾ ਦਿੱਤਾ ਜਾਵੇ।
ਉੱਥੇ ਹੀ ਸਾਬਕਾ ਪੰਚਾਇਤ ਮੈਂਬਰ ਨੇ ਕਿਹਾ ਕਿ ਡਰੇਨ ਟੁੱਟਣ ਦਾ ਮੁੱਖ ਕਰਨ ਡਰੇਨ ਦੀ ਸਫ਼ਾਈ ਨਾ ਹੋਣਾ ਹੈ। ਕਈ ਵਾਰ ਉਨ੍ਹਾਂ ਪ੍ਰਸ਼ਾਸਨ ਨੂੰ ਕਿਹਾ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸ ਡਰੇਨ ਵਿੱਚ 12 ਤੋਂ 15 ਪਿੰਡਾ ਦਾ ਪਾਣੀ ਆਉਂਦਾ ਹੈ ਜੋ ਕੇ ਸਤਲੁਜ ਦਰਿਆ ਵਿੱਚ ਜਾਂਦਾ ਹੈ ਪਰ ਡਰੇਨ ਦੀ ਸਫ਼ਾਈ ਨਾ ਹੋਣ ਕਰਨ ਪਾੜ ਪੈ ਗਿਆ ਜਿਸ ਨਾਲ ਕਿਸਾਨਾਂ ਦੀ ਫਸਲ ਤਬਾਹ ਹੋ ਗਈ। ਕਿਸਾਨਾਂ ਦਾ ਜੋ ਨੁਕਸਾਨ ਹੋਇਆ ਹੈ ਉਨ੍ਹਾਂ ਦਾ ਮੁਆਵਜ਼ਾ ਦਿੱਤਾ ਜਾਵੇ।
ਨੰਬਰਦਾਰ ਹਰਦਿਆਲ ਸਿੰਘ ਨੇ ਕਿਹਾ ਕਿ ਜੋ ਇਹ ਡਰੇਨ ਵਿੱਚ ਪਾੜ ਪਿਆ ਹੈ ਉਹ ਸਭ ਪ੍ਰਸ਼ਾਸਨ ਦੀ ਲਾਪਰਵਾਹੀ ਦਾ ਨਤੀਜਾ ਹੈ। ਪ੍ਰਸ਼ਾਸਨ ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ, ਜਦੋਂ ਬਰਸਾਤ ਆਉਂਦੀ ਹੈ ਤਾਂ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ ਪਰ ਪ੍ਰਸ਼ਾਸਨ ਨੂੰ ਕੋਈ ਫਰਕ ਨਹੀਂ ਪੈਂਦਾ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਬਰਸਾਤ ਦੇ ਦਿਨਾਂ ਤੋਂ ਪਹਿਲਾ ਹੀ ਡਰੇਨਾਂ ਦੀ ਸਫ਼ਾਈ ਕੀਤੀ ਜਾਵੇ।