ਮੋਗਾ: ਫਿਲੌਰ ਵਿਖੇ ਪੁਲਿਸ ਕਾਂਸਟੇਬਲਾਂ ਤੱਕ ਡਰੱਗਜ਼ ਪਹੁੰਚਾਉਣ ਵਾਲੇ ਇਕ ਸਮੱਗਲਰ ਨਾਲ ਪੰਜਾਬ ਪੁਲਿਸ ਦਾ ਸਿੱਧਾ ਮੁਕਾਬਲਾ (Direct confrontation of Police with smugglers ) ਹੋ ਗਿਆ। ਜਾਣਕਾਰੀ ਮੁਤਾਬਿਕ ਕਰੀਬ 5 ਮਹੀਨੇ ਪਹਿਲਾਂ ਪੁਲਸ ਅਕੈਡਮੀ ਵਿੱਚ ਫੈਲੇ ਡਰੱਗਜ਼ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ 8 ਪੁਲਿਸ ਮੁਲਾਜ਼ਮ ਨਸ਼ਾ ਵੇਚਣ ਅਤੇ ਪੀਣ ਦੇ ਆਦੀ ਪਾਏ ਗਏ ਸਨ, ਜਿਨ੍ਹਾਂ ਨੂੰ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਸੀ।
ਮਾਮਲੇ ਵਿੱਚ ਜਦੋਂ ਜਾਂਚ ਨੂੰ ਅੱਗੇ ਵਧਾਇਆ ਗਿਆ ਤਾਂ ਪਤਾ ਲੱਗਾ ਕਿ ਪਿੰਡ ਪੰਜਤੇਰਾ ਦੇ ਰਹਿਣ ਵਾਲੇ ਨਿਧੀ ਅਤੇ ਉਸ ਦਾ ਪਤੀ ਗੁਰਦੀਪ ਨਸ਼ੀਲਾ ਪਦਾਰਥ ਸਪਲਾਈ ਕਰਦੇ ਹਨ। ਇਸ ਤੋਂ ਬਾਅਦ ਪੁਲਿਸ ਨੇ ਸਮੱਗਲਰ ਪਤੀ ਪਤਨੀ ਉੱਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਪੁਲਿਸ ਨੇ ਸਮੱਗਲਰ ਦੀ ਪਤਨੀ ਨਿਧੀ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ ਉਸ ਦਾ ਪਤੀ ਗੁਰਦੀਪ ਪੁਲਿਸ ਤੋਂ ਲੁਕ ਕੇ ਨਸ਼ਾ ਸਮੱਗਲਿੰਗ ਦੇ ਧੰਦੇ ਨੂੰ ਅੰਜਾਮ ਦਿੰਦਾ ਰਿਹਾ ਸੀ।
ਥਾਣਾ ਸਦਰ ਦੇ ਇੰਚਾਰਜ ਨੂੰ ਬੀਤੇ ਦਿਨੀਂ ਸੂਚਨਾ ਮਿਲੀ ਕਿ ਗੁਰਦੀਪ ਨਸ਼ੇ ਦੀ ਵੱਡੀ ਖੇਪ ਲਿਆਉਣ ਦੀ ਤਿਆਰੀ (Preparing to bring a large consignment of drugs) ਵਿੱਚ ਹੈ। ਇੰਸਪੈਕਟਰ ਸੁਰਿੰਦਰ ਕੁਮਾਰ ਨੇ ਆਪਣੀ ਪੁਲਿਸ ਪਾਰਟੀ ਨਾਲ ਗੁਰਦੀਪ ਨੂੰ ਫੜਣ ਲਈ ਜਾਲ ਵਿਛਾਇਆ ਸੀ, ਜਿਸ ਵਿੱਚ ਪੁਲਿਸ ਨੂੰ ਸਫਲਤਾ ਮਿਲੀ ਅਤੇ ਗੁਰਦੀਪ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਗੁਰਦੀਪ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦਾ ਦੂਜਾ ਸਾਥੀ ਗਗਨਦੀਪ ਨਸ਼ੇ ਦੀ ਵੱਡੀ ਖੇਪ ਲੈ ਕੇ ਮੋਗਾ ਨੇੜੇ ਲੁਕਿਆ ਬੈਠਾ ਹੈ।
ਗੁਰਦੀਪ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਪੁਲਿਸ ਟੀਮ ਸਮੱਗਲਰ ਨੂੰ ਫੜਨ ਲਈ ਮੋਗਾ ਨੇੜੇ ਉਸ ਦੇ ਟਿਕਾਣੇ ਉੱਤੇ ਪਹੁੰਚੀ। ਪੁਲਿਸ ਦੀ ਘੇਰਾਬੰਦੀ ਵੇਖ ਕੇ ਸਮੱਗਲਰ ਨੇ ਪੁਲਿਸ ਪਾਰਟੀ ਉੱੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹੌਲਦਾਰ ਜਿਵੇਂ ਹੀ ਸਮੱਗਲਰ ਨੂੰ ਫੜਣ ਲਈ ਉਸ ਦੇ ਕੋਲ ਪਹੁੰਚਿਆ ਤਾਂ ਉਸ ਨੇ ਉਸ ਉੱਤੇ ਗੋਲੀ ਚਲਾ ਦਿੱਤੀ। ਹੌਲਦਾਰ ਮਨਦੀਪ ਨੇ ਜ਼ਖ਼ਮੀ ਹੋਣ ਦੇ ਬਾਵਜੂਦ ਬਹਾਦਰੀ ਦਾ ਸਬੂਤ ਦਿੰਦੇ ਹੋਏ ਸਮੱਗਲਰ ਨੂੰ ਕਾਬੂ ਕਰ (The smuggler was caught) ਲਿਆ। ਪੁਲਿਸ ਨੇ ਸਮੱਗਲਰ ਗਗਨਦੀਪ ਕੋਲੋਂ ਇਕ ਪਿਸਤੌਲ, ਅੱਧਾ ਕਿੱਲੋ ਹੈਰੋਇਨ ਬਰਾਮਦ ਕਰ ਕੇ ਦੋਵਾਂ ਨੂੰ ਗਿ੍ਫ਼ਤਾਰ ਕਰ ਕੇ ਥਾਣਾ ਫਿਲੌਰ ਵਿਖੇ ਲਿਆਂਦਾ ਗਿਆ। ਜ਼ਖ਼ਮੀ ਹੋਏ ਹੌਲਦਾਰ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ: ਹਾਈਕੋਰਟ ਨੇ ਪੰਜਾਬ ਸਰਕਾਰ ਨੂੰ 5 ਕਰੋੜ ਦਾ ਲਾਇਆ ਜ਼ੁਰਮਾਨਾ