ਮੋਗਾ: ਵਿਖੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਕੀਤਾ ਵੱਡਾ ਇਕੱਠ ਅੱਜ ਗੁਰਦੁਆਰਾ ਵਿਸ਼ਵਕਰਮਾ ਭਵਨ ਵਿਖੇ ਸਰਬੱਤ ਖਾਲਸਾ (Sarbat Khalsa) ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦਾ ਵੱਡਾ ਇਕੱਠ ਕੀਤਾ ਗਿਆ। ਇਸ ਇਕੱਠ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਅਤੇ ਜੰਮੂ ਕਸ਼ਮੀਰ (Delhi and Jammu Kashmir) ਸਮੇਤ ਹੋਰਨਾਂ ਰਾਜਾ ਤੋਂ ਆਏ ਸਿੱਖ ਆਗੂਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਜਥੇਦਾਰ ਭਾਈ ਧਿਆਨ ਸਿੰਘ ਮੰਡ(Dhyan Singh Mand) ਨੇ ਕਿਹਾ ਕਿ ਉਹ ਪਿਛਲੇ ਲੰਮੇਂ ਸਮੇਂ ਤੋਂ ਵੱਖ-ਵੱਖ ਸੂਬਿਆਂ ਵਿੱਚ ਸਿੱਖ ਕੌੰਮ ਦੀ ਲਾਮਬੰਦੀ (Mobilization of the Sikh Nation) ਲਈ ਮੀਟਿੰਗਾ ਕਰਦੇ ਰਹੇ ਹਨ ਅਤੇ ਇਸ ਮਗਰੋਂ ਪੰਥਕ ਆਗੂਆਂ ਨੂੰ ਇਕ ਪਲੇਟਫਾਰਮ ਉੱਤੇ ਇਕੱਠਾ ਕਰਨ ਲਈ ਅੱਜ ਦਾ ਇਕੱਠ ਰੱਖਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸਮੇਂ ਦੀ ਲੋੜ ਹੈ ਕਿ ਪੰਥ ਦੀ ਗੱਡੀ ਨੂੰ ਸਪੀਡ ਫੜ੍ਹਾਉਣ ਲਈ ਆਪਸੀ ਵੈਰ ਵਿਰੋਧ ਅਤੇ ਈਰਖਾ ਛੱਡ ਕੇ ਏਕੇ ਦਾ ਸਬੂਤ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ (Disrespect of Sri Guru Granth Sahib Ji ) ਦੇ ਮਾਮਲੇ ਵਿਚ ਇਨਸਾਫ਼ ਲੈਣ ਲਈ ਜਦੋਂ ਸੰਘਰਸ਼ ਖਤਮ ਕੀਤਾ ਸੀ ਤਾਂ ਉਦੋਂ ਅਸੀਂ ਇਕ ਐਲਾਨ ਕੀਤਾ ਸੀ ਕਿ ਸਰਕਾਰਾਂ ਤੋਂ ਇਨਸਾਫ਼ (Justice from governments) ਦੀ ਬਹੁਤੀ ਆਸ ਨਹੀਂ ਹੁੰਦੀ ਅਤੇ ਜੇਕਰ ਇਨਸਾਫ਼ ਨਾਂ ਮਿਲਿਆ ਤਾਂ ਉਹ ਅਗਲੇ ਪੜ੍ਹਾਅ ਦੇ ਸੰਘਰਸ਼ ਲਈ ਪਿੰਡ-ਪਿੰਡ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਵਾਅਦੇ ਉੱਤੇ ਕਾਇਮ ਹਾਂ ਅਤੇ ਕੌਮ ਦੀ ਸਹਿਮਤੀ ਨਾਲ ਸਿੱਖ ਮਾਮਲਿਆਂ ਵਿਚ ਇਨਸਾਫ਼ ਲੈਣ ਲਈ ਸੰਘਰਸ਼ ਦਾ ਅਗਲਾ ਪੜ੍ਹਾਅ ਸਮੂੰਹ ਪੰਥਕ ਜੰਥੇਬੰਦੀਆਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ 20 ਅਕਤੂਬਰ ਤੱਕ ਸੰਘਰਸ਼ ਦੀ ਅਗਲੀ ਰਣਨੀਤੀ (The next strategy of struggle) ਬਣਾਉਣ ਹਿੱਤ ਫ਼ਿਰ ਮੀਟਿੰਗ ਕੀਤੀ ਜਾਵੇਗੀ। ਸਮਾਗਮ ਦੌਰਾਨ ਪੁੱਜੀਆਂ ਪੰਥਕ ਸਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਦਿੱਤੇ ਸੁਝਾਆਂ ਦੀ ਪੜਚੋਲ ਕਰਕੇ ਅਗਲੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਉਨ੍ਹਾਂ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਉੱਤੇ ਸਿੱਖ ਕੌਮ ਨੂੰ ਇਨਸਾਫ਼ ਨਾਂ ਦਿਵਾਏ ਜਾਣ ਦੇ ਦੋਸ਼ ਲਗਾਉਦੇ ਹੋਏ ਕਿਹਾ ਕਿ ਇਸੇ ਕਰਕੇ ਹੀ ਇੰਨ੍ਹਾਂ ਸਿਆਸੀ ਧਿਰਾਂ ਦਾ ਇਹ ਹਸ਼ਰ ਹੋਇਆ ਹੈ।
ਇਹ ਵੀ ਪੜ੍ਹੋ: ਥਾਣੇ ਵਿੱਚੋਂ ਇੱਕ ਵਿਅਕਤੀ ਸੰਤਰੀ ਦੀ ਰਫਲ ਖੋਹ ਹੋਇਆ ਫ਼ਰਾਰ !