ਮੋਗਾ : ਜ਼ਿਲ੍ਹੇ ਦੇ ਪਿੰਡ ਭਲੂਰ ਵਿੱਚ ਚਿੱਟੇ ਦੀ ਓਵਰਡੋਜ਼ ਕਾਰਣ ਮਨਪ੍ਰੀਤ ਨਾਮ ਦੇ ਸ਼ਖ਼ਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਬੱਚੇ,ਪਤਨੀ ਅਤੇ ਮਾਂ ਨੂੰ ਛੱਡ ਗਿਆ ਹੈ। ਮ੍ਰਿਤਕ ਮਨਪ੍ਰੀਤ ਦੇ ਵੱਡੇ ਭਰਾ ਅਤੇ ਚਾਚੇ ਦੇ ਬੇਟੇ ਦੀ ਵੀ ਕੁੱਝ ਸਾਲ ਪਹਿਲਾ ਚਿੱਟੇ ਦੇ ਨਾਲ ਮੌਤ ਹੋ ਚੁੱਕੀ ਹੈ। ਮ੍ਰਿਤਕ ਦੀ ਪਤਨੀ ਨੇ ਕਿਹਾ ਨਸ਼ੇ ਦੀ ਪੂਰਤੀ ਲਈ ਮਨਪ੍ਰੀਤ ਕੁੱਟ ਮਾਰ ਕਰਦਾ ਸੀ ਅਤੇ ਘਰ ਦਾ ਸਾਰਾ ਸਮਾਨ ਵੇਚਦਾ ਦਿੰਦਾ ਸੀ। ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਮ੍ਰਿਤਕ ਦਾ ਵੱਡਾ ਭਰਾ ਵੀ ਨਸ਼ੇ ਦੀ ਭੇਂਟ ਚੜ੍ਹਿਆ ਸੀ ਅਤੇ ਪਿੱਛੇ ਆਪਣੀਆਂ ਚਾਰ ਧੀਆਂ ਛੱਡ ਗਿਆ।
ਮ੍ਰਿਤਕ ਦੀ ਮਾਂ ਨੇ ਦੱਸਿਆ ਦਰਦ: ਮ੍ਰਿਤਕ ਸ਼ਖ਼ਸ ਦੀ ਮਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਪੁੱਤਾਂ ਨੂੰ ਜਨਮ ਦਿੱਤਾ ਸੀ ਤਾਂ ਉਸ ਵਕਤ ਸੋਚਿਆ ਸੀ ਕਿ ਇਹ ਪੁੱਤ ਬੁਢਾਪੇ ਦਾ ਸਹਾਰਾ ਬਣਨਗੇ ਅਤੇ ਆਖ਼ਰੀ ਸਮੇਂ ਮੋਢਾ ਲਗਾਉਣਗੇ ਪਰ ਜਿਉਂਦੇ ਜੀਅ ਇੱਕ ਸਾਲ ਵਿੱਚ ਦੋ ਜਵਾਨ ਪੁੱਤਾਂ ਦੀਆਂ ਅਰਥੀਆਂ ਨੂੰ ਖੁਦ ਉਨ੍ਹਾਂ ਨੂੰ ਮੋਢਾ ਦੇਣਾ ਪਿਆ। ਪੁੱਤਾਂ ਨੇ ਉਨ੍ਹਾਂ ਨੂੰ ਸੰਭਾਲਣਾ ਸੀ ਪਰ ਹੁਣ ਦੋਵੇਂ ਪੁੱਤਾਂ ਦੇ ਬੱਚਿਆਂ ਅਤੇ ਨੂੰਹਾਂ ਨੂੰ ਸੰਭਾਲਣ ਦੀ ਵੱਡੀ ਜਿੰਮੇਵਾਰੀ ਬੁਢਾਪੇ ਵਿੱਚ ਉਨ੍ਹਾਂ ਦੇ ਗਲ ਪੈ ਗਈ। ਜੇ ਸਰਕਾਰਾਂ ਨੇ ਚਿੱਟਾ ਬੰਦ ਕਰਾਇਆ ਹੁੰਦਾ ਤਾਂ ਅੱਜ ਉਨ੍ਹਾਂ ਦੇ ਜਵਾਨ ਪੁੱਤਾਂ ਦੀਆਂ ਅਰਥੀਆਂ ਨਹੀਂ ਸੀ ਉੱਠਣੀਆਂ। ਮ੍ਰਿਤਕ ਦੀ ਮਾਂ ਮੁਤਾਬਿਕ ਚਿੱਟੇ ਦਾ ਨਸ਼ਾ ਖਰੀਦਣ ਲਈ ਉਸ ਦੇ ਪੁੱਤ ਨੇ ਸਾਰੇ ਗਹਿਣੇ,ਕਾਰਾਂ ਵੇਚ ਦਿੱਤੀਆਂ। ਜ਼ਮੀਨ ਵੀ ਗਹਿਣੇ ਕਰ ਦਿੱਤੀ ਹੈ।
- Punjab drug news: ਅੰਮ੍ਰਿਤਸਰ ਵਿੱਚ STF ਅਤੇ ਨਸ਼ਾ ਤਸਕਰ ਵਿਚਕਾਰ ਮੁਕਾਬਲਾ, ਨਸ਼ਾ ਤਸਕਰ ਦੀ ਲੱਤ 'ਤੇ ਲੱਗੀ ਗੋਲੀ
- Villagers Protest in Barnala : ਬਰਨਾਲਾ ਦੇ ਸੰਘੇੜਾ ਕਾਲਜ ਦੇ ਪ੍ਰਬੰਧ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਪ੍ਰਬੰਧਕਾਂ ਦਾ ਪਿਆ ਪੇਚਾ, ਪੜ੍ਹੋ ਕੀ ਹੈ ਧਰਨੇ ਦੀ ਵਜ੍ਹਾ
- Award to Ludhiana teacher: ਪਹਿਲਾ ਸਟੇਟ ਤੇ ਨੈਸ਼ਨਲ ਅਵਾਰਡ ਆਇਆ ਇਸ ਅਧਿਆਪਕ ਦੇ ਹਿੱਸੇ, ਲੁਧਿਆਣਾ ਦੇ ਸਰਕਾਰੀ ਸਕੂਲ ਛਪਾਰ 'ਚ ਦੇ ਰਹੇ ਬੱਚਿਆਂ ਨੂੰ ਸਿੱਖਿਆ, ਹੁਣ ਤੱਕ ਜਿੱਤੇ 215 ਮੈਡਲ
ਸਰਕਾਰ ਖ਼ਿਲਾਫ਼ ਗੁੱਸਾ: ਪਿੰਡ ਦੇ ਸਰਪੰਚ ਨੇ ਕਿਹਾ ਕਿ ਜੇਕਰ ਚਿੱਟੇ ਤੋਂ ਨੌਜਵਾਨਾਂ ਨੂੰ ਬਚਾਉਣਾ ਹੈ ਤਾਂ ਪੰਚ, ਨੰਬਰਦਾਰ ਅਤੇ ਆਮ ਲੋਕ ਚਿੱਟੇ ਦੀ ਤਸਕਰੀ ਕਰਨ ਵਾਲੇ ਕਿਸੇ ਵੀ ਸ਼ਖ਼ਸ ਦੀ ਜ਼ਮਾਨਤ ਨਾ ਦੇਣ। ਜੇਕਰ ਸਰਕਾਰਾਂ ਸਿੱਖਾਂ ਦੀ ਗੱਲ ਕਰਨ ਵਾਲੇ ਨੌਜਵਾਨਾਂ ਉੱਤੇ NSA ਵਰਗਾ ਕਨੂੰਨ ਬਣਾਕੇ ਜੇਲ੍ਹਾਂ ਵਿੱਚ ਬੰਦ ਰੱਖ ਸਕਦੀ ਹੈ ਤਾਂ ਫਿਰ ਚਿੱਟੇ ਦੇ ਸਮਗਲਰਾਂ ਲਈ ਅਜਿਹਾ ਸਖਤ ਕਨੂੰਨ ਕਿਉਂ ਨਹੀ ਬਣ ਸਕਦਾ। ਦੱਸ ਦਈਏ ਮਾਮਲੇ ਵਿੱਚ ਦਬਾਅ ਵਧਣ ਤੋਂ ਪੁਲਿਸ ਨੇ ਇੱਕ ਔਰਤ ਸਣੇ ਦੋ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ ਹੈ।