ਮੋਗਾ: ਸਿਵਲ ਹਸਪਤਾਲ ਮੋਗਾ ਵਿਖੇ 'ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ 'ਸਖੀ ਵਨ ਸਟਾਪ ਸੈਟਰ' ਦਾ ਉਦਘਾਟਨ ਕੀਤਾ।
ਇਸ ਸਬੰਧੀ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ 'ਸਖੀ ਵਨ ਸਟਾਪ ਸੈਟਰ' ਵਿੱਚ ਹਿੰਸਾ ਪੀੜਤ ਔਰਤਾਂ ਤੇ ਬੱਚਿਆਂ ਨੂੰ ਮੈਡੀਕਲ ਸਹੂਲਤ, ਪੁਲਿਸ ਤੇ ਕਾਨੂੰਨੀ ਸਹਾਇਤਾ ਤੋਂ ਇਲਾਵਾ ਮਨੋਵਿਗਿਆਨਿਕ ਸੁਵਿਧਾਵਾਂ ਆਦਿ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਿੱਚ ਕੇਵਲ ਇਸਤਰੀ ਸਟਾਫ਼ ਹੀ ਤਾਇਨਾਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਹਿੰਸਾ ਪੀੜਤ ਮਹਿਲਾਵਾਂ ਦਾ ਬਚਾਅ ਕਰਕੇ ਉਸ ਨੂੰ ਲੋੜੀਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਅਤੇ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਵੇਗਾ। ਅਜਿਹੀਆਂ ਮਹਿਲਾਵਾਂ ਦੀ ਐਫ.ਆਈ.ਆਰ., ਐਨ.ਸੀ.ਆਰ, ਡੀ.ਆਈ.ਆਰ. ਕਰਵਾਉਣ ਵਿੱਚ ਵੀ ਮੱਦਦ ਕੀਤੀ ਜਾਵੇਗੀ।
ਕਾਊਂਸਲਰ ਦੁਆਰਾ ਪੀੜਤ ਮਹਿਲਾਵਾਂ ਨੂੰ ਹਿੰਸਾ ਵਿਰੁੱਧ ਨਿਆਂ ਲੈਣ ਲਈ ਆਤਮ ਵਿਸਵਾਸ਼ ਤੇ ਸਹਿਯੋਗ ਪ੍ਰਦਾਨ ਕਰਨ ਦੇ ਮਕਸਦ ਨਾਲ ਕਾਊਸਲਿੰਗ ਸੇਵਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਸੈਟਰ ਪੀੜਤ ਮਹਿਲਾ ਨੂੰ ਆਰਜੀ ਪਨਾਹ ਮੁਹੱਈਆ ਕਰਵਾਉਣ ਵਿੱਚ ਸਹਾਇਤਾ ਕਰੇਗਾ।
ਹਿੰਸਾ ਪੀੜਤ ਔਰਤਾਂ ਤੇ ਬੱਚਿਆਂ ਨੂੰ ਇੱਕੋ ਛੱਤ ਹੇਠਾਂ ਮਿਲਣਗੀਆਂ ਸਾਰੀਆਂ ਸੁਵਿਧਾਵਾਂ - ਪੀੜਤ ਔਰਤਾਂ
ਸਿਵਲ ਹਸਪਤਾਲ ਮੋਗਾ ਵਿਖੇ 'ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ 'ਸਖੀ ਵਨ ਸਟਾਪ ਸੈਟਰ' ਦਾ ਕੀਤਾ ਉਦਘਾਟਨ।
ਮੋਗਾ: ਸਿਵਲ ਹਸਪਤਾਲ ਮੋਗਾ ਵਿਖੇ 'ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ 'ਸਖੀ ਵਨ ਸਟਾਪ ਸੈਟਰ' ਦਾ ਉਦਘਾਟਨ ਕੀਤਾ।
ਇਸ ਸਬੰਧੀ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ 'ਸਖੀ ਵਨ ਸਟਾਪ ਸੈਟਰ' ਵਿੱਚ ਹਿੰਸਾ ਪੀੜਤ ਔਰਤਾਂ ਤੇ ਬੱਚਿਆਂ ਨੂੰ ਮੈਡੀਕਲ ਸਹੂਲਤ, ਪੁਲਿਸ ਤੇ ਕਾਨੂੰਨੀ ਸਹਾਇਤਾ ਤੋਂ ਇਲਾਵਾ ਮਨੋਵਿਗਿਆਨਿਕ ਸੁਵਿਧਾਵਾਂ ਆਦਿ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਿੱਚ ਕੇਵਲ ਇਸਤਰੀ ਸਟਾਫ਼ ਹੀ ਤਾਇਨਾਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਹਿੰਸਾ ਪੀੜਤ ਮਹਿਲਾਵਾਂ ਦਾ ਬਚਾਅ ਕਰਕੇ ਉਸ ਨੂੰ ਲੋੜੀਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਅਤੇ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਵੇਗਾ। ਅਜਿਹੀਆਂ ਮਹਿਲਾਵਾਂ ਦੀ ਐਫ.ਆਈ.ਆਰ., ਐਨ.ਸੀ.ਆਰ, ਡੀ.ਆਈ.ਆਰ. ਕਰਵਾਉਣ ਵਿੱਚ ਵੀ ਮੱਦਦ ਕੀਤੀ ਜਾਵੇਗੀ।
ਕਾਊਂਸਲਰ ਦੁਆਰਾ ਪੀੜਤ ਮਹਿਲਾਵਾਂ ਨੂੰ ਹਿੰਸਾ ਵਿਰੁੱਧ ਨਿਆਂ ਲੈਣ ਲਈ ਆਤਮ ਵਿਸਵਾਸ਼ ਤੇ ਸਹਿਯੋਗ ਪ੍ਰਦਾਨ ਕਰਨ ਦੇ ਮਕਸਦ ਨਾਲ ਕਾਊਸਲਿੰਗ ਸੇਵਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਸੈਟਰ ਪੀੜਤ ਮਹਿਲਾ ਨੂੰ ਆਰਜੀ ਪਨਾਹ ਮੁਹੱਈਆ ਕਰਵਾਉਣ ਵਿੱਚ ਸਹਾਇਤਾ ਕਰੇਗਾ।
• ਹਿੰਸਾ ਪੀੜ•ਤ ਔਰਤਾਂ ਤੇ ਬੱਚਿਆਂ ਨੂੰ ਇੱਕੋ ਛੱਤ ਹੇਠ ਮਿਲਣਗੀਆਂ
ਸਾਰੀਆਂ ਸੁਵਿਧਾਵਾਂ
• ਔਰਤਾਂ ਨੂੰ ਸਨਮਾਨਜਨਕ ਰੁਤਬਾ ਮੁਹੱਈਆ ਕਰਵਾਉਣ ਨਾਲ ਹੀ ਕੋਈ ਵੀ ਕੌਮ ਤਰੱਕੀ ਕਰ ਸਕਦੀ ਹੈ-ਡਾ. ਮਾਲਤੀ ਥਾਪਰ
• ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਮੋਗਾ ਵਿਖੇ 'ਸਖੀ ਵਨ ਸਟਾਪ ਸੈਟਰ' ਦਾ ਕੀਤਾ ਉਦਘਾਟਨ
ਸਮਾਜ ਵਿੱਚ ਕਿਸੇ ਵੀ ਹਿੰਸਾ ਤੋ ਪੀੜ•ਤ ਔਰਤਾਂ ਤੇ ਬੱਚਿਆਂ ਨੂੰ ਆਸਰਾ ਦੇਣ ਲਈ ਸਥਾਪਿਤ ਕੀਤਾ ਗਿਆ 'ਸਖੀ ਵਨ ਸਟਾਪ ਸੈਟਰ' ਅਜਿਹੀਆਂ ਔਰਤਾਂ ਤੇ ਬੱਚਿਆਂ ਲਈ ਅਤੀ ਸਹਾਈ ਸਿੱਧ ਹੋਵੇਗਾ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਪੰਜਾਬ ਅਤੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਮੋਗਾ ਵਿਖੇ ਘਰੇਲੂ ਹਿੰਸਾ ਤੋ ਪੀੜ•ਤ ਔਰਤਾਂ ਤੇ ਬੱਚਿਆਂ ਲਈ ਬਣਾਏ ਗਏ 'ਸਖੀ ਵਨ ਸਟਾਪ ਸੈਟਰ' ਦਾ ਉਦਘਾਟਨ ਕਰਨ ਉਪਰੰਤ ਕੀਤਾ। ਇਸ ਮੌਕੇ ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਡਾ. ਰਾਜਿੰਦਰ ਕੌਰ ਧਰਮ ਪਤਨੀ ਵਿਧਾਇਕ ਡਾ. ਹਰਜੋਤ ਕਮਲ, ਵਧੀਕ ਡਿਪਟੀ ਕਮਿਸ਼ਨਰ ਅਨੀਤਾ ਦਰਸ਼ੀ ਅਤੇ ਚੇਅਰਪਰਸਨ ਬਾਲ ਭਲਾਈ ਕਮੇਟੀ ਡਾ. ਵਰਿੰਦਰ ਕੌਰ ਵੀ ਮੌਜੂਦ ਸਨ।
ਬਾਅਦ ਵਿੱਚ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ 'ਸਖੀ ਵਨ ਸਟਾਪ ਸੈਟਰ' ਵਿੱਚ ਹਿੰਸਾ ਪੀੜ•ਤ ਔਰਤਾਂ ਤੇ ਬੱਚਿਆਂ ਨੂੰ ਮੈਡੀਕਲ ਸਹੂਲਤ, ਪੁਲਿਸ ਤੇ ਕਾਨੂੰਨੀ ਸਹਾਇਤਾ ਤੋ ਇਲਾਵਾ ਮਨੋਵਿਗਿਆਨਿਕ ਸੁਵਿਧਾਵਾਂ ਆਦਿ ਇੱਕੋ ਛੱਤ ਹੇਠ ਪ੍ਰਦਾਨ ਕੀਤੀਆਂ ਜਾਣਗੀਆਂ। ਉਨ•ਾਂ ਦੱਸਿਆ ਕਿ ਇਸ ਕੇਦਰ ਵਿੱਚ ਕੇਵਲ ਇਸਤਰੀ ਸਟਾਫ਼ ਹੀ ਤਾਇਨਾਤ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਹਿੰਸਾ ਪੀੜ•ਤ ਮਹਿਲਾਵਾਂ ਦਾ ਬਚਾਅ ਕਰਕੇ ਉਸ ਨੂੰ ਲੋੜੀਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਅਤੇ ਲੋੜ ਅਨੁਸਾਰ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਵੇਗਾ। ਅਜਿਹੀਆਂ ਮਹਿਲਾਵਾਂ ਦੀ ਐਫ.ਆਈ.ਆਰ., ਐਨ.ਸੀ.ਆਰ., ਡੀ.ਆਈ.ਆਰ. ਕਰਵਾਉਣ ਵਿੱਚ ਵੀ ਮੱਦਦ ਕੀਤੀ ਜਾਵੇਗੀ ਅਤੇ ਕਾਊਸਲਰ ਦੁਆਰਾ ਪੀੜ•ਤ ਮਹਿਲਾਵਾਂ ਨੂੰ ਹਿੰਸਾ ਵਿਰੁੱਧ ਨਿਆਂ ਲੈਣ ਲਈ ਆਤਮ ਵਿਸਵਾਸ਼ ਤੇ ਸਹਿਯੋਗ ਪ੍ਰਦਾਨ ਕਰਨ ਦੇ ਮਕ’ਸਦ ਨਾਲ ਕਾਊਸਲਿੰਗ ਸੇਵਾਵਾਂ ਦਿੱਤੀਆਂ ਜਾਣਗੀਆਂ। ਉਨ•ਾਂ ਦੱਸਿਆ ਕਿ ਇਹ ਸੈਟਰ ਪੀੜ•ਤ ਮਹਿਲਾ ਨੂੰ ਆਰਜੀ ਪਨਾਹ ਮੁਹੱਈਆ ਕਰਵਾਉਣ ਵਿੱਚ ਸਹਾਇਤਾ ਕਰੇਗਾ ਅਤੇ ਜੇਕਰ ਲੰਬੇ ਸਮੇ ਲਈ ਆਸਰੇ ਦੀ ਲੋੜ ਹੋਵੇ ਤਾਂ ਸਰਕਾਰੀ ਹੋਮ ਜਾਂ ਗੈਰ ਸਰਕਾਰੀ ਸੰਸਥਾਵਾਂ ਵੱਲੋ ਚਲਾਏ ਜਾ ਰਹੇ ਹੋਮਾਂ ਵਿੱਚ ਪੀੜ•ਤ ਮਹਿਲਾਵਾਂ ਆਪਣੇ ਬੱਚੇ ਨਾਲ (ਲੜਕੀ ਕੋਈ ਵੀ ਉਮਰ ਅਤੇ ਲੜਕਾ 8 ਸਾਲ ਦੀ ਉਮਰ) ਰਹਿ ਸਕਦੀ ਹੈ, ਜਦਕਿ ਸਖੀ ਵਨ ਸਟਾਪ ਸੈਟਰ ਵਿੱਚ ਵੱਧ ਤੋ ਵੱਧ ਪੰਜ ਦਿਨ ਤੱਕ ਰਹਿ ਸਕਦੀ ਹੈ।
ਇਸ ਮੌਕੇ ਸਾਬਕਾ ਮੰਤਰੀ ਡਾ. ਮਾਲਤੀ ਥਾਪਰ ਨੇ ਕਿਹਾ ਕਿ ਕੋਈ ਵੀ ਕੌਮ ਔਰਤਾਂ ਨੂੰ ਸਨਮਾਨਜਨਕ ਰੁਤਬਾ ਮੁਹੱਈਆ ਕਰਵਾਉਣ ਨਾਲ ਹੀ ਹਰ ਪੱਖੋ ਤਰੱਕੀ ਕਰ ਸਕਦੀ ਹੈ। ਉਨ•ਾਂ ਕਿਹਾ ਕਿ ਇਹ ਸੈਟਰ ਔਰਤਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਵਿੱਚ ਮੱਦਦਗਾਰ ਹੋਵੇਗਾ। ਉਨ•ਾਂ ਔਰਤਾਂ ਨੂੰ ਆਪਣੇ ਹੱਕਾਂ ਲਈ ਮਜ਼ਬੂਤ ਹੋਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਚੇਅਰਪਰਸਨ ਬਾਲ ਭਲਾਈ ਕਮੇਟੀ ਡਾ. ਵਰਿੰਦਰ ਕੌਰ ਨੇ ਇਸ ਕੇਦਰ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਵਿਸਵਾਸ਼ ਦਿਵਾਇਆ।