ETV Bharat / state

ਮੋਗਾ ਦੇ ਪਿੰਡ ਬੁੱਟਰ ਦਾ ਨੌਜਵਾਨ 50 ਜਰਮਨ ਸ਼ੈਫਰਡ ਕੁੱਤਿਆਂ ਤੋਂ ਕਰ ਰਿਹਾ ਕਮਾਈ, ਦੂਰੋਂ-ਦੂਰੋਂ ਦੇਖਣ ਆ ਰਹੇ ਲੋਕ... - ਸੁਰੱਖਿਆ ਗਾਰਡ

ਮੋਗਾ ਦੇ ਪਿੰਡ ਬੁੱਟਰ ਦੇ ਨੌਜਵਾਨ ਦਵਿੰਦਰ ਸਿੰਘ ਨੇ 50 ਦੇ ਕਰੀਬ ਜਰਮਨ ਸ਼ੈਫਰਡ ਕੁੱਤੇ ਪਾਲ਼ੇ ਹੋਏ ਹਨ। ਇਨ੍ਹਾਂ ਕੁੱਤਿਆਂ ਤੋਂ ਉਕਤ ਨੌਜਵਾਨ ਚੰਗੀ ਕਮਾਈ ਵੀ ਕਰ ਰਿਹਾ ਹੈ। ਇਨ੍ਹਾਂ ਨੂੰ ਦੇਖਣ ਦੂਰੋਂ-ਦੂਰੋਂ ਲੋਕ ਆ ਰਹੇ ਹਨ।

Davinder Singh in Moga, who has bred around 50 German Shepherd dogs
ਮੋਗਾ ਦੇ ਪਿੰਡ ਬੁੱਟਰ ਦਾ ਨੌਜਵਾਨ 50 ਜਰਮਨ ਸ਼ੈਫਰਡ ਕੁੱਤਿਆਂ ਤੋਂ ਕਰ ਰਿਹਾ ਕਮਾਈ, ਦੂਰੋਂ-ਦੂਰੋਂ ਦੇਖਣ ਆ ਰਹੇ ਲੋਕ...
author img

By

Published : May 6, 2023, 9:27 AM IST

ਮੋਗਾ ਦੇ ਪਿੰਡ ਬੁੱਟਰ ਦਾ ਨੌਜਵਾਨ 50 ਜਰਮਨ ਸ਼ੈਫਰਡ ਕੁੱਤਿਆਂ ਤੋਂ ਕਰ ਰਿਹਾ ਕਮਾਈ, ਦੂਰੋਂ-ਦੂਰੋਂ ਦੇਖਣ ਆ ਰਹੇ ਲੋਕ...

ਮੋਗਾ : ਮੋਗਾ ਦੇ ਪਿੰਡ ਬੁੱਟਰ ਦੇ ਰਹਿਣ ਵਾਲੇ ਦਵਿੰਦਰ ਸਿੰਘ, ਜਿਸ ਦੇ 50 ਦੇ ਕਰੀਬ ਪਾਲ਼ੇ ਹੋਏ ਨੇ ਜਰਮਨ ਸ਼ੈਫਰਡ ਕੁੱਤੇ ਦੂਰੋਂ ਦੂਰੋਂ ਲੋਕ ਦੇਖਣ ਆਉਂਦੇ ਹਨ। ਉਥੇ ਹੀ ਲੋਕ ਦਵਿੰਦਰ ਤੋਂ ਕੁੱਤੇ ਵੀ ਖਰੀਦਦੇ ਹਨ। ਉਨ੍ਹਾਂ ਕਿਹਾ ਕਿ ਇਹ ਜਰਮਨ ਸ਼ੈਫਰਡ ਕੁੱਤੇ ਬਹੁਤ ਬੁੱਧੀਮਾਨ ਹਨ ਅਤੇ ਇਹ ਇੱਕ ਸੁਰੱਖਿਆ ਗਾਰਡ ਦਾ ਕੰਮ ਵੀ ਕਰਦੇ ਹਨ। ਇਨ੍ਹਾਂ ਦੀ ਸੁੰਘਣ ਸ਼ਕਤੀ ਵੀ ਕਾਫ਼ੀ ਤੇਜ਼ ਹੈ ਅਤੇ ਇਹ ਹਰ ਇਕ ਗੱਲ ਨੂੰ ਸਮਝਦੇ ਹਨ, ਜਿਵੇਂ ਉਹ ਸਮਝਾਉਂਦਾ ਹੈ। ਦਵਿੰਦਰ ਮੁਤਾਬਕ ਉਨ੍ਹਾਂ ਦੀ ਡਾਈਟ ਵੀ ਜ਼ਿਆਦਾ ਨਹੀਂ ਹੈ ਜਿਵੇਂ ਇੱਕ ਆਮ ਖੁਰਾਕ ਹੁੰਦੀ ਹੈ, ਜਦੋਂ ਕਿ ਪਰਿਵਾਰ ਵਿੱਚ ਰੱਖਣ ਦਾ ਵੀ ਕੋਈ ਡਰ ਨਹੀਂ ਹੈ। ਉਨ੍ਹਾਂ ਕਿਹਾ ਕਿ ਉਸ ਕੋਲ 15 ਹਜ਼ਾਰ ਤੋਂ ਲੈ ਕੇ 1 ਲੱਖ ਤੱਕ ਦੇ ਕੁੱਤੇ ਹਨ ਅਤੇ ਲੋਕ ਦੂਰ-ਦੂਰ ਤੋਂ ਉਨ੍ਹਾਂ ਤੋਂ ਕੁੱਤੇ ਖਰੀਦਣ ਆਉਂਦੇ ਹਨ। ਦਵਿੰਦਰ ਅਨੁਸਾਰ ਇਹ ਕੁੱਤੇ ਵੀ ਡਾਗ ਸ਼ੋਅ ਲਈ ਤਿਆਰ ਕੀਤੇ ਜਾਂਦੇ ਹਨ।

ਲੋਕਾਂ ਨੇ ਵੀ ਕੀਤੀ ਪ੍ਰਸ਼ੰਸਾ : ਕੁੱਤਿਆਂ ਦੇ ਫਾਰਮ 'ਤੇ ਆਏ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਕੁੱਤਾ ਬਹੁਤ ਬੁੱਧੀਮਾਨ ਹੈ, ਬਾਕੀ ਤੁਸੀਂ ਕੁੱਤੇ ਨੂੰ ਕਿਵੇਂ ਪਾਲਦੇ ਹੋ ਇਸ 'ਤੇ ਨਿਰਭਰ ਕਰਦਾ ਹੈ। ਕਈ ਲੋਕ ਕੁੱਤੇ ਨੂੰ ਬੰਨ੍ਹ ਕੇ ਜਾਂ ਅੰਦਰ ਰੱਖ ਲੈਂਦੇ ਹਨ ਤਾਂ ਉਹ ਥੋੜ੍ਹੇ ਕੌੜੇ ਸੁਭਾਅ ਦੇ ਹੋ ਜਾਂਦੇ ਹਨ। ਉਥੇ ਹੀ ਪ੍ਰਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀਂ ਬਾਈ ਦਵਿੰਦਰ ਸਿੰਘ ਤੋਂ ਦੋ ਢਾਈ ਸਾਲ ਪਹਿਲਾਂ ਕੁੱਤਾ ਲੈਕੇ ਗਏ ਸੀ। ਕਾਫੀ ਲੋਕਾਂ ਨੇ ਇਸ ਦੀ ਪ੍ਰਸ਼ੰਸਾ ਕੀਤੀ ਤੇ ਮੇਰੇ ਕੋਲੋਂ ਪੁੱਛਿਆ ਵੀ ਕਿ ਇਹ ਨਸਲ ਕਿੱਥੋਂ ਖਰੀਦੀ ਹੈ। ਇਹ ਕੁੱਤਾ ਮੈਂ ਡੌਗ ਸ਼ੋਅ ਵਿੱਚ ਵੀ ਲੈ ਕੇ ਗਿਆ ਜਿਥੇ ਉਸ ਨੂੰ ਹਰ ਵਾਰ ਪਹਿਲਾ ਸਥਾਨ ਮਿਲਿਆ। ਉਸ ਸਮੇਂ ਬਹੁਤ ਖੁਸ਼ੀ ਹੁੰਦੀ ਹੈ ਇਸ ਕਰਕੇ ਹੀ ਅਸੀਂ ਅੱਜ ਫਿਰ ਬਾਈ ਦਵਿੰਦਰ ਕੋਲ ਕੁੱਤੇ ਦੇਖਣ ਆਏ ਹਾਂ।

ਇਹ ਵੀ ਪੜ੍ਹੋ : ਪਹਿਲਵਾਨਾਂ ਦੇ ਹੱਕ ਵਿੱਚ ਉਤਰੀਆਂ ਬਰਨਾਲਾ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ, ਰੋਸ ਮਾਰਚ ਕਰਨ ਉਪਰੰਤ ਫੁਕਿਆ ਪੁਤਲਾ

ਆਮ ਖੁਰਾਕ ਨਾਲ ਵੀ ਵਧੀਆ ਢੰਗ ਨਾਲ ਪਾਲ਼ੇ ਜਾ ਸਕਦੇ ਨੇ ਕੁੱਤੇ : ਦਵਿੰਦਰ ਸਿੰਘ ਕੋਲ 20,000 ਤੋਂ ਲੈਕੇ 50,000 ਤਕ ਦਾ ਕੁੱਤਾ ਮਿਲ ਜਾਂਦਾ ਹੈ। ਕੁੱਤਿਆਂ ਦਾ ਖਰਚਾ ਆਪਣੇ ਉਤੇ ਡਿਪੈਂਡ ਕਰਦਾ ਹੈ। ਆਪਾਂ ਇਨ੍ਹਾਂ ਨੂੰ ਨਾਰਮਲ ਡਾਈਟ ਉਤੇ ਵੀ ਪਾਲ਼ ਸਕਦੇ ਹਾਂ। ਕੁਝ ਲੋਕ ਜੋ ਫੀਡ ਵਗੈਰਾ ਪਾ ਦਿੰਦੇ ਹਨ ਉਹ ਥੋੜਾ ਜਿਹਾ ਮਹਿੰਗਾ ਪੈਂਦਾ ਹੈ, ਜੇ ਆਪ ਘਰ ਦੀ ਰੋਟੀ ਦਹੀ ਉਤੇ ਪਾਲ਼ਦੇ ਹਾਂ ਤਾਂ ਉਸਦਾ ਖਰਚਾ ਆਪ ਨੂੰ ਜ਼ਿਆਦਾ ਮਹਿਸੂਸ ਨਹੀਂ ਹੁੰਦਾ। ਇਨ੍ਹਾਂ ਨੂੰ ਅਸੀਂ ਸ਼ੌਂਕ ਕਰਕੇ ਵੀ ਪਾਲ਼ਦੇ ਹਾਂ ਤੇ ਕਾਰੋਬਾਰ ਵੀ ਹੈ। ਰਮਨ ਸ਼ੈਫਰਡ ਬਰੀਡ ਬਹੁਤ ਵਧੀਆ ਹੈ ਤੇ ਨਾ ਇਹ ਬੱਚਿਆਂ ਨੂੰ ਕੁਝ ਕਹਿੰਦੇ ਹਨ। ਘਰ ਦੀ ਰਾਖੀ ਵਾਸਤੇ ਵੀ ਬਹੁਤ ਵਧੀਆ ਨਸਲ ਹੈ ਤੇ ਵਧੀਆ ਕਮਾਈ ਹੁੰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.