ਮੋਗਾ : ਮੋਗਾ ਦੇ ਧਰਮਕੋਟ ਵਿੱਚ ਹੜ੍ਹ ਪੀੜਤਾਂ ਦੀ ਜਿੱਥੇ ਸਮਾਜਿਕ ਜਥੇਬੰਦੀਆਂ ਆਪਣਾ ਸਹਿਯੋਗ ਦੇ ਰਹੀਆਂ ਹਨ, ਉੱਥੇ ਹੀ ਪੰਜਾਬ ਸਰਕਾਰ ਵੱਲੋਂ ਨੈਸਲੇ ਇੰਡੀਆ ਦੇ ਸਹਿਯੋਗ ਨਾਲ ਗਰੌਸਰੀ ਦੀਆਂ 800 ਕਿੱਟਾਂ ਭੇਜੀਆਂ ਜਾ ਰਹੀਆਂ ਹਨ। ਪਿਛਲੇ ਦਿਨੀਂ ਧਰਮਕੋਟ ਖੇਤਰ ਵਿੱਚ ਸਤਲੁਜ ਵਿੱਚ ਪਾੜ ਪੈਣ ਕਾਰਨ ਇਸ ਇਲਾਕੇ ਦੇ ਕਰੀਬ ਚਾਰ ਪਿੰਡ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਜਿੱਥੇ ਸਮਾਜਿਕ ਜਥੇਬੰਦੀਆਂ ਆਪਣਾ ਸਹਿਯੋਗ ਦੇ ਰਹੀਆਂ ਹਨ।
ਪਿਛਲੀਆਂ ਸਰਕਾਰਾਂ ਉੱਤੇ ਕੱਸਿਆ ਤੰਜ : ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਧਾਇਕ ਲਾਡੀ ਦੋਸ ਨੇ ਦੱਸਿਆ ਕਿ ਧਰਮਕੋਟ ਖੇਤਰ ਦੇ ਕਈ ਪਿੰਡ ਸਤਲੁਜ ਦਰਿਆ ਦੇ ਨਾਲ ਲੱਗਦੇ ਹਨ ਅਤੇ ਇਸ ਵਾਰ ਹੜ੍ਹ ਕਾਰਨ ਕਰੀਬ 4 ਤੋਂ 5 ਪਿੰਡ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਇਨ੍ਹਾਂ 'ਚ 600 ਦੇ ਕਰੀਬ ਪਰਿਵਾਰ ਹਨ, ਜਿੱਥੇ ਕਾਫੀ ਨੁਕਸਾਨ ਹੋਇਆ ਹੈ ਪਰ ਇਸ ਸਮੇਂ ਉਥੇ ਸਥਿਤੀ ਬਿਲਕੁਲ ਠੀਕ ਹੈ। ਵਿਧਾਇਕ ਨੇ ਕਿਹਾ ਕਿ ਸਰਕਾਰ ਦਾ ਹਰ ਇਕ ਐੱਮਐੱਲਏ ਇਨ੍ਹਾਂ ਇਲਾਕਿਆਂ ਵਿੱਚ ਪਹੁੰਚ ਕੇ ਸਥਿਤੀ ਦਾ ਜਾਇਜਾ ਵੀ ਲੈ ਰਿਹਾ ਹੈ ਅਤੇ ਲੋਕਾਂ ਦੀ ਮਦਦ ਵੀ ਕਰ ਰਿਹਾ ਹੈ। ਉਨ੍ਹਾਂ ਇਸ ਮੌਕੇ ਪਿਛਲੀਆਂ ਸਰਕਾਰਾਂ ਉੱਤੇ ਵੀ ਤੰਜ ਕੱਸਿਆ ਅਤੇ ਕਿਹਾ ਕਿ ਜੋ ਹੁਣ ਇਸ ਸਮੇਂ ਸੱਤਾ ਵਿੱਚ ਨਹੀਂ ਹਨ, ਉਹ ਆਪ ਤਾਂ ਕੁੱਝ ਕਰ ਨਹੀਂ ਰਹੀਆਂ ਅਤੇ ਜੇ ਅਸੀਂ ਕੁੱਝ ਕਰ ਰਹੇ ਹਾਂ ਤਾਂ ਉਨ੍ਹਾਂ ਤੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ ਹੈ।
- ਪਿੰਡ ਮੂਸਾ ਵਿਖੇ ਪਤੀ-ਪਤਨੀ ਉੱਤੇ ਡਿੱਗੀ ਮਕਾਨ ਦੀ ਛੱਤ, ਪਤਨੀ ਦੀ ਮੌਤ, ਪਤੀ ਪਟਿਆਲਾ ਰੈਫਰ
- ਰਾਵੀ ਵਿੱਚ ਵਧੇ ਪਾਣੀ ਦੇ ਪੱਧਰ ਕਾਰਨ ਪਠਾਨਕੋਟ ਦੇ ਕਈ ਪਿੰਡ ਪ੍ਰਭਾਵਿਤ, ਲੋਕਾਂ ਨੇ ਕਿਹਾ- "ਨਹੀਂ ਪਹੁੰਚਿਆ ਕੋਈ ਪ੍ਰਸ਼ਾਸਨਿਕ ਅਧਿਕਾਰੀ"
- Punjabi gangster Murder in Canada: ਕੈਨੇਡਾ ਵਿੱਚ ਗੈਂਗਸਟਰ ਰਵਿੰਦਰ ਸਮਰਾ ਦਾ ਗੋਲ਼ੀਆਂ ਮਾਰ ਕੇ ਕਤਲ
ਸਰਕਾਰ ਕਰ ਰਹੀ ਮਦਦ : ਉਨ੍ਹਾਂ ਕਿਹਾ ਕਿ ਸਰਕਾਰ ਦੇ ਵਾਅਦੇ ਅਨੁਸਾਰ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ, ਉਹੀ ਸਰਕਾਰ ਇਨ੍ਹਾਂ ਪਰਿਵਾਰਾਂ ਦੀ ਹਮੇਸ਼ਾ ਮਦਦ ਕਰੇਗੀ ਅਤੇ ਉਨ੍ਹਾਂ ਦੀ ਮਦਦ ਲਈ ਅੱਜ ਪੰਜਾਬ ਸਰਕਾਰ ਨੇ ਨੈਸਲੇ ਇੰਡੀਆ ਲਿਮਟਿਡ ਦੇ ਸਹਿਯੋਗ ਨਾਲ 800 ਕਿੱਟਾਂ ਵੰਡੀਆਂ, ਜਿਨ੍ਹਾਂ ਘਰਾਂ ਵਿੱਚ ਰਸੋਈ ਦਾ ਸਾਰਾ ਸੁੱਕਾ ਰਾਸ਼ਨ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਰ ਤਰ੍ਹਾਂ ਨਾਲ ਮਦਦ ਕਰ ਰਹੀ ਹੈ।