ਮੋਗਾ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੋਗਾ ਨਗਰ ਨਿਗਮ ਦੇ ਮੇਅਰ ਖਿਲਾਫ ਬੇਭਰੋਸਗੀ ਮਤੇ ਨੂੰ ਰੋਕਣ ਲਈ ਕਾਂਗਰਸ ਪਾਰਟੀ ਦੇ ਸਮੂਹ ਕੌਂਸਲਰਾਂ ਅਤੇ ਹਲਕੇ ਦੇ ਸਮੂਹ ਸੀਨੀਅਰ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਮੋਗਾ ਕਾਂਗਰਸ ਪਾਰਟੀ ਮੇਅਰ ਦੇ ਖਿਲਾਫ ਬੇਭਰੋਸਗੀ ਦਾ ਮਤਾ ਪਾ ਕੇ ਉਸ ਨੂੰ ਕੁਰਸੀ ਤੋਂ ਲਾਂਭੇ ਕਰਨਾ ਚਾਹੁੰਦੀ ਹੈ। ਮੌਜੂਦਾ ਵਿਧਾਇਕ ਆਮ ਆਦਮੀ ਪਾਰਟੀ ਦੇ ਸਥਾਨਕ ਵਿਧਾਇਕ ਨੇ ਮੇਅਰ ਨੂੰ ਕੁਰਸੀ ਤੋਂ ਲਾਂਭੇ ਕਰਨ ਲਈ ਪੂਰਾ ਜ਼ੋਰ ਲਾਇਆ। ਮੇਅਰ ਨੂੰ ਡਰਾਉਣ ਲਈ ਵਿਜੀਲੈਂਸ ਦੇ ਦਫਤਰ 'ਚ ਬੈਠਣ ਲਈ ਮਜਬੂਰ ਕਰ ਦਿੱਤਾ ਗਿਆ। ਮੋਗਾ ਵਿੱਚ ਇੱਕ ਮਹਿਲਾ ਮੇਅਰ ਤੋਂ ਇੱਕ ਮਹਿਲਾ ਵਿਧਾਇਕ ਹੀ ਕੁਰਸੀ ਖੋਹਣਾ ਚਾਹੁੰਦੇ ਹਨ, ਜੋ ਬਹੁਤ ਹੀ ਨਿੰਦਣਯੋਗ ਹੈ।
ਆਮ ਆਦਮੀ ਪਾਰਟੀ ਦੇ ਕੋਲ 4 ਕੌਂਸਲਰ: ਰਾਜਾ ਵੜਿੰਗ ਨੇ ਕਿਹਾ ਕਿ ਮੋਗਾ ਦੇ ਮੇਅਰ ਨੂੰ ਕੁਰਸੀ ਤੋਂ ਹਿੱਲਣ ਨਹੀਂ ਦਿੱਤਾ ਜਾਵੇਗਾ, ਅਸੀਂ ਪੂਰਾ ਜ਼ੋਰ ਲਾਵਾਂਗੇ। 4 ਜੁਲਾਈ ਨੂੰ ਆਮ ਆਦਮੀ ਪਾਰਟੀ ਦੀ ਇਸ ਸ਼ਾਜਿਸ਼ ਨੂੰ ਪੂਰੀ ਤਰ੍ਹਾਂ ਫੇਲ ਕਰ ਦਿੱਤਾ ਜਾਵੇਗਾ। ਜਿਸ ਵਿਅਕਤੀ ਨੂੰ ਆਮ ਆਦਮੀ ਪਾਰਟੀ ਮੇਅਰ ਬਣਾਉਣ ਜਾ ਰਹੀ ਹੈ ਉਸ ਦੇ ਕਿਸੇ ਹੋਰ ਪਾਰਟੀ ਨਾਲ ਸਬੰਧ ਸਨ ਅਤੇ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਖੁੱਦ ਦੇ ਕੌਂਸਲਰਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ, ਆਮ ਆਦਮੀ ਪਾਰਟੀ ਦੇ ਕੋਲ 4 ਕੌਂਸਲਰ ਹਨ। ਇਸ ਲਈ ਪੰਜਾਬ ਦੇ ਸੀਐੱਮ ਭਾਗਵਤ ਮਾਨ ਨੂੰ ਬੇਨਤੀ ਹੈ ਕਿ ਕਿਸੇ ਹੋਰ ਪਾਰਟੀ ਦੀ ਬਜਾਏ ਆਮ ਆਦਮੀ ਪਾਰਟੀ ਦੇ ਕਿਸੇ ਕੋਂਸਲਰ ਨੂੰ ਹੀ ਮੇਅਰ ਬਾਣਇਆ ਜਾਵੇ।
- ਗੋਲੀ ਲੱਗਣ ਨਾਲ ਮਾਪਿਆਂ ਦੇ ਇਕਲੋਤੇ ਪੁੱਤ ਦੀ ਮੌਤ,ਅਣਪਛਾਤੇ ਹਮਲਾਵਰਾਂ ਦੀ ਪੁਲਿਸ ਕਰ ਰਹੀ ਭਾਲ
- ਪੰਜਾਬ 'ਚ ਅੱਤਵਾਦ ਦੇ ਦੌਰ 'ਚ ਕੀਤੀ ਡਾਕਟਰੀ ਦੀ ਸ਼ੁਰੂਆਤ, 33 ਸਾਲਾਂ 'ਚ ਕਈ ਚੁਣੌਤੀਆਂ ਨੇ ਰੋਕਿਆ ਰਾਹ
- IMD Rain Alert : ਮੌਸਮ ਵਿਭਾਗ ਨੇ ਦੇਸ਼ ਦੇ ਕਈ ਸੂਬਿਆਂ ਲਈ ਚਿਤਾਵਨੀ ਕੀਤੀ ਜਾਰੀ
ਕੇਂਦਰ ਸਰਕਾਰ ਦੀ ਚਾਲ: ਰਾਜਾ ਵੜਿੰਗ ਨੇ ਕਿਹਾ ਕਿ ਜੋ ਕ੍ਰਿਕਟ ਵਰਲਡ ਕੱਪ ਚੰਡੀਗੜ੍ਹ 'ਚ ਕਰਵਾਉਣ ਤੋਂ ਰੋਕਿਆ ਗਿਆ, ਉਹ ਕੇਂਦਰ ਸਰਕਾਰ ਦੀ ਚਾਲ ਹੈ। ਕ੍ਰਿਕਟ ਐਸੋਸੀਏਸ਼ਨ ਦੇ ਚੇਅਰਮੈਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁੱਤਰ ਜੈਅ ਸ਼ਾਹ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੀ ਸਾਜ਼ਿਸ਼ ਨਾਲ ਲੈਕੇ ਚੱਲ ਰਿਹਾ ਹੈ। ਕ੍ਰਿਕਟ ਵਰਲਡ ਕੱਪ ਦਾ ਮੈਚ ਪਹਿਲਾਂ ਵੀ ਮੋਹਾਲੀ 'ਚ ਹੋਇਆ ਸੀ। ਕੇਂਦਰ ਸਰਕਾਰ ਨੇ ਜੋ ਵੀ ਫੈਸਲਾ ਲਿਆ ਹੈ, ਚਾਹੇ ਉਹ ਧਾਰਾ 370 ਹਟਾਉਣ ਦੀ ਗੱਲ ਹੋਵੇ ਜਾਂ ਸਿਟੀਜ਼ਨ ਬਿੱਲ ਪਾਸ ਕਰਵਾਉਣ ਦੀ, ਆਮ ਆਦਮੀ ਪਾਰਟੀ ਨੇ ਉਸ ਦਾ ਸਮਰਥਨ ਕੀਤਾ ਹੈ।