ਮੋਗਾ: ਸਮਾਜ ਸੇਵੀ ਅਤੇ ਸਰਕਾਰ ਵੱਲੋਂ ਦਿਨੋਂ ਦਿਨ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਦਰੱਖਤ ਲਾਏ ਜਾ ਰਹੇ ਹਨ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਵੱਡੇ ਪੱਧਰ ਉੱਤੇ ਕੀਤੇ ਜਾਣ ਦੇ ਦਾਅਵੇ ਕੀਤੇ ਜਾਂਦੇ ਹਨ। ਇਸ ਦੇ ਉਲਟ ਦੂਜੇ ਪਾਸੇ, ਮੋਗਾ ਸ਼ਹਿਰ ਵਿੱਚ ਮਾਹੌਲ ਉਸ ਸਮੇ ਤਣਾਅ ਪੂਰਨ ਹੋ ਗਿਆ, ਜਦੋਂ ਦਸ਼ਮੇਸ਼ ਪਾਰਕਿੰਗ ਵਿੱਚ ਪੁਰਾਣੇ ਵੱਡੇ ਦਰੱਖਤਾਂ ਉੱਤੇ ਆਰਾ ਚਲਾ ਦਿੱਤਾ ਗਿਆ। ਲੋਕਾਂ ਵਿਚ ਇਸ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋ ਦਰੱਖਤਾਂ ਨੂੰ ਸਾਂਭ ਸੰਭਾਲ ਕਰ ਕੇ ਵੱਡੇ ਕੀਤਾ, ਪਰ ਅਚਾਨਕ ਉਨ੍ਹਾਂ ਉੱਤੇ ਆਰਾ ਚਲਾ ਦਿੱਤਾ ਗਿਆ। ਲੋਕ ਦਰੱਖਤ ਕੱਟਣ ਵਾਲਿਆ ਉੱਤੇ ਮਾਮਲਾ ਦਰਜ ਕਰਨ ਦੀ ਵੀ ਮੰਗ ਕਰ ਰਹੇ ਹਨ, ਤਾਂ ਜੋ ਕੋਈ ਅੱਗੇ ਤੋਂ ਕੋਈ ਅਜਿਹਾ ਘਟੀਆ ਕੰਮ ਨਾ ਕਰੇ।
ਲੋਕਾਂ 'ਚ ਰੋਸ, ਵਿਧਾਇਕ ਵੱਲੋਂ ਕਾਰਵਾਈ ਦਾ ਭਰੋਸਾ: ਇਸ ਮੌਕੇ ਮੁਹੱਲਾ ਨਿਵਾਸੀ ਨੌਜਵਾਨ ਲਾਭ ਸਿੰਘ ਨੇ ਕਿਹਾ ਕਿ ਮੈ ਹਰ ਰੋਜ਼ ਸਵੇਰੇ ਸ਼ਾਮ ਪਾਰਕ ਵਿੱਚ ਆ ਕੇ ਕਸਰਤ ਕਰਦਾ ਹੈ ਅਤੇ ਮੈਨੂੰ ਲਗਾ ਸਰਦੀ ਕਾਰਨ ਦਰੱਖਤਾਂ ਨੂੰ ਛਾਗਿਆ ਜਾ ਰਿਹਾ ਹੈ। ਦਰੱਖਤਾਂ ਦੀਆਂ ਨਿੱਕੀਆ ਟਾਹਣੀਆ ਕੱਟਣ ਨਾਲ ਪਾਰਕਿੰਗ ਵਿੱਚ ਧੁੱਪ ਆਵੇਗੀ, ਪਰ ਮੈ ਉਸ ਸਮੇ ਹੈਰਾਨ ਰਹਿ ਗਿਆ ਕਿ ਜਦੋਂ ਕਾਫੀ ਵੱਡੇ ਸੋਹਣੇ ਸੋਹਣੇ ਦਰੱਖਤਾਂ ਦੀਆਂ ਜੜਾਂ ਹੀ ਵੱਢ ਦਿੱਤੀਆਂ ਗਈਆਂ।
ਉਸ ਨੇ ਕਿਹਾ ਇਸ ਗੱਲ ਨੂੰ ਲੈ ਲੋਕਾਂ ਵਿੱਚ ਕਾਫੀ ਗੁਸੇ ਦੀ ਲਹਿਰ ਹੈ। ਪ੍ਰਸ਼ਾਸਨ ਦਰੱਖਤਾ ਦੀ ਨਜਾਇਜ਼ ਕਟਾਈ ਕਰਨ ਵਾਲੇ ਉੱਤੇ ਐਕਸ਼ਨ ਲਵੇ, ਤਾਂ ਜੋ ਅੱਗੇ ਤੋਂ ਕੋਈ ਹੋਰ ਪਾਰਕ ਵਿੱਚ ਦਰੱਖਤ ਨਾ ਕੱਟੇ। ਉਨ੍ਹਾਂ ਨੇ ਸਮਾਜ ਸੇਵੀ ਅਤੇ ਵਾਤਾਵਰਨ ਪ੍ਰੇਮੀਆ ਨੂੰ ਅਗੇ ਆਉਣ ਦੀ ਅਪੀਲ ਵੀ ਕੀਤੀ। ਉਸ ਨੇ ਕਿਹਾ ਕਿ ਇਥੇ ਵਿਧਾਇਕ ਸਾਹਿਬ ਵੀ ਪਹੁੰਚੇ ਸਨ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉਹ ਇਸ ਉੱਤੇ ਤੁਰੰਤ ਐਕਸ਼ਨ ਲੈਣਗੇ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ: ਜਦੋਂ ਇਸ ਮਾਮਲੇ ਸਬੰਧੀ ਥਾਣਾ ਸਿਟੀ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਇਕ ਇਨਫਰਮੇਸ਼ਨ ਆਈ ਸੀ ਕਿ ਕਿਸੇ ਅਣਜਾਣ ਵਿਅਕਤੀਆਂ ਵੱਲੋਂ ਪਾਰਕ ਵਿੱਚ ਦਰੱਖਤਾਂ ਦੀ ਕਟਾਈ ਕੀਤੀ ਗਈ ਹੈ। ਜਦੋ ਮੌਕੇ ਉੱਤੇ ਜਾਕੇ ਦੇਖਿਆ ਤਾਂ ਕਾਫੀ ਦਰਖ਼ਤ ਕੱਟੇ ਹੋਏ ਸੀ। ਇਸ ਦੀ ਸ਼ਿਕਾਇਤ ਸਾਨੂੰ ਪਹਿਲਾ ਹੀ ਨਗਰ ਨਿਗਮ ਚੋ ਆਈ ਹੈ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਵੱਲੋਂ ਇਹ ਕੰਮ ਕੀਤਾ ਗਿਆ ਹੈ, ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਲੁਟੇਰਿਆਂ ਨੇ ਮਾਂ-ਪੁੱਤਰ ਉੱਤੇ ਕੀਤਾ ਹਮਲਾ, ਮਾਂ ਦੀ ਮੌਤ, ਪੁੱਤ ਗੰਭੀਰ ਜਖ਼ਮੀ