ਮੋਗਾ : ਜ਼ਿਲ੍ਹੇ ਦੇ ਪਿੰਡ ਘੋਲੀਆ ਦਾ ਰਹਿਣ ਵਾਲਾ ਕਿਸਾਨ ਬਲਵਿੰਦਰ ਸਿੰਘ ਪਿਛਲੇ 10 ਸਾਲਾਂ ਤੋਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤੀ ਕਰ ਰਿਹਾ ਹੈ। ਖੇਤੀ ਅਤੇ ਬਲਵਿੰਦਰ ਸਿੰਘ ਵੱਲੋਂ ਪਰਾਲੀ ਨੂੰ ਖੇਤ ਵਿਚ ਵਾਹ ਕੇ ਖਾਦ ਦਾ ਕੰਮ ਲੈਦਾ ਹੈ। ਗੱਲਬਾਤ ਕਰਦਿਆਂ ਹੋਇਆ ਕਿਸਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਗੁਰੂਆਂ ਦਾ ਵਾਕ ਹੈ ਕੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਾ ਨਾਰਾ ਦਿੱਤਾ ਹੈ।
ਬਲਵਿੰਦਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ, ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ ਪਰ ਅਸੀ ਉਨ੍ਹਾਂ ਦੇ ਦਿਖਾਏ ਰਾਸਤੇ ਉਤੇ ਨਹੀਂ ਚੱਲ ਰਹੇ ਜਿਸ ਕਾਰਨ ਸਾਨੂੰ ਖੁਦਕੁਸ਼ੀਆਂ ਦੇ ਰਾਹ ਪੈਣਾ ਪੈ ਰਿਹਾ ਹੈ। ਅਸੀਂ ਪਰਾਲੀ ਨੂੰ ਅੱਗ ਲਗਾ ਕੇ ਪਾਣੀ ਹਵਾ ਤੇ ਧਰਤੀ ਨੂੰ ਨੁਕਸਾਨ ਪਹੁੰਚਾ ਰਹੇ ਹਾਂ।
ਕੁਦਰਤੀ ਖੇਤੀ ਨਾਲ ਝਾੜ ਜ਼ਿਆਦਾ ਨਿਕਲਦਾ ਹੈ: ਉਨ੍ਹਾਂ ਕਿਹਾ ਕੇ ਕਿਸਾਨਾਂ ਨੂੰ ਖੇਤੀ ਵਿੱਚ ਨੁਕਸਾਨ ਹੋ ਰਿਹਾ ਹੈ ਕਿਉਕਿ ਉਨ੍ਹਾਂ ਦਾ ਰਾਸਤਾ ਗਲਤ ਹੈ। ਉਹ ਗੁਰੂ ਕੇ ਕਹੇ ਅਨੁਸਾਰ ਕੁਦਰਤੀ ਖੇਤੀ ਨਹੀਂ ਕਰਦੇ। ਉਨ੍ਹਾਂ ਕਿਹਾ ਕੇ ਜੇਕਰ ਕਿਸਾਨ ਪਰਾਲੀ ਨੂੰ ਵਿਚ ਹੀ ਵਾਹੁੰਦਾ ਹੈ ਤਾਂ ਫਸਲ ਦਾ ਝਾੜ ਜਿਆਦਾ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਉਸ ਨੇ ਪਹਿਲਾ ਬਰਸੀਨ ਦੇ ਖੇਤੀ ਪਰਾਲੀ ਜ਼ਮੀਨ ਵਿੱਚ ਹੀ ਵਾਹ ਕੇ ਕੀਤੀ ਜਿਸ ਨਾਲ ਉਨ੍ਹਾਂ ਦਾ ਵਧਿਆ ਹੋਇਆਂ।
ਪਰਾਲੀ ਨੂੰ ਵਾਹੁੰਣ ਵਾਲੇ ਸੰਦ ਮਹਿੰਗੇ ਹਨ: ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਜ਼ਮੀਨ ਵਿੱਚ ਹੀ ਵਹਾਉਣ ਵਾਲੇ ਸੰਦ ਬਹੁਤ ਮਹਿੰਗੇ ਮਿਲਦੇ ਹਨ ਪਰ ਉਨ੍ਹਾਂ ਨੂੰ ਇਹ ਸੰਦ ਸਬਸਿਡੀ ਉਤੇ ਮਿਲ ਗਏ ਹਨ। ਉਨ੍ਹਾਂ ਕਿਹਾ ਕਿ ਸੰਦ ਤਾਂ ਮਹਿੰਗੇ ਮਿਲਦੇ ਹੀ ਹਨ ਇਸ ਦੇ ਨਾਲ ਹੀ ਡੀਜ਼ਲ ਵੀ ਬਹੁਤ ਹੀ ਮਹਿੰਗਾ ਮਿਲਦਾ ਹੈ ਜਿਸ ਦੀ ਵਰਤੋਂ ਵੀ ਬਹੁਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾ ਮਲਚਰ ਫਿਰ ਰੋਟਾਵੇਟਰ ਫਿਰ ਪਲਾਓ ਮਾਰ ਕੇ ਇਨ੍ਹਾਂ ਤਿੰਨਾਂ ਦੀ ਵਰਤੋਂ ਤੋਂ ਬਾਅਦ ਪਰਾਲੀ ਬਿਲਕੁਲ ਖ਼ਤਮ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਮਾਰਨ ਲਈ ਤਕਰੀਬਨ 1600-1700 ਰੁਪਏ ਦਾ ਡੀਜ਼ਲ ਬਲਦਾ ਹੈ। ਜਿਸ ਨਾਲ ਪਰਾਲੀ ਬਿਲਕੁਲ ਖ਼ਤਮ ਹੋ ਜਾਵੇਗੀ।
ਪਰਾਲੀ ਨਾ ਸਾੜਨ ਨਾਲ ਅਗਲੀ ਫਸਲ ਨੂੰ ਮਿਲਦਾ ਹੈ ਲਾਭ: ਉਨ੍ਹਾਂ ਦੱਸਿਆ ਕਿ ਇਹ ਸਭ ਕਰਨ ਤੋਂ ਬਾਅਦ ਜੋ ਅਗਲੀ ਫਸਲ ਨੂੰ ਲਾਭ ਮਿਲਦਾ ਹੈ ਉਹ ਇਸ ਲਾਗਤ ਤੋਂ ਕੀਤੇ ਵੱਧ ਮਿਲਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਜ਼ਮੀਨ ਵਿੱਚ ਹੀ ਇਨ੍ਹਾਂ ਤਿੰਨਾਂ ਸੰਦਾਂ ਦੀ ਵਰਤੋਂ ਕਰਕੇ ਵਹਿ ਦਿੰਦੇ ਹਾਂ ਤਾਂ ਫਸਲਾਂ ਨੂੰ ਬਿਮਾਰੀਆਂ ਨਹੀਂ ਪੈਦੀਆਂ ਜਿਸ ਕਾਰਨ ਸਾਨੂੰ ਹੋਰ ਕੋਈ ਕੀਟਨਾਸ਼ਕ ਫਸਲ ਉਤੇ ਪਾਉਣ ਦੀ ਜ਼ਰੂਰਤ ਨਹੀਂ ਪੈਦੀ। ਜਿਸ ਕਾਰਨ ਮਹਿੰਗੇ ਭਾਅ ਦੇ ਕੀਟਨਾਸ਼ਕ ਦੀ ਵਰਤੋਂ ਨਾ ਕਾਰਨ ਉਤੇ ਪੈਸੇ ਬਚਦੇ ਹਨ।
ਕਿਸਾਨ ਪਛੜੇ ਹੋਏ ਹਨ: ਇਸ ਦੇ ਨਾਲ ਹੀ ਕਿਸਾਨ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣਾ ਕਿਸਾਨਾਂ ਦੇ ਪਛੜੇ ਪਣ ਦੀ ਨਿਸ਼ਾਨੀ ਹੈ ਉਨ੍ਹਾਂ ਨੂੰ ਨਹੀਂ ਪਤਾ ਕਿ ਪਰਾਲੀ ਨੂੰ ਅੱਗ ਲਗਾ ਕੇ ਕਿਸਾਨ ਕੋਈ ਫਾਇਦਾ ਨਹੀਂ ਖੱਟ ਰਹੇ। ਉਹ ਖੁਦ ਅਤੇ ਲੋਕਾਂ ਲਈ ਬਿਮਾਰੀਆਂ ਹੀ ਖੱਟ ਰਹੇ ਹਨ। ਕਿਸਾਨ ਸਿਰਫ ਡੀਜ਼ਲ ਉਤੇ ਹੋਇਆ ਖਰਚ ਹੀ ਦੇਖਦਾ ਹੈ ਉਹ ਇਹ ਨਹੀਂ ਦੇਖਦਾ ਕਿ ਸਾਨੂੰ ਕੀ ਲਾਭ ਹੋ ਰਿਹਾ ਹੈ। ਸਾਨੂੰ ਸਾਡੇ ਗੁਰੂਆਂ ਦੇ ਦੱਸੇ ਅਨੁਸਾਰ ਖੇਤੀ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ:-ਆਮ ਆਦਮੀ ਕਲੀਨਿਕਾਂ ਦੀ ਕੇਂਦਰ ਵੱਲੋਂ ਸ਼ਲਾਘਾ, ਕਿਹਾ - "ਵਧੀਆਂ ਦਿੱਤੀਆਂ ਜਾ ਰਹੀਆਂ ਸਹੂਲਤਾਂ"