ਮੋਗਾ: ਜਿਵੇਂ ਹੀ CBSC ਦੇ ਬਾਹਰਵੀਂ ਦੇ ਨਤੀਜੇ ਦਾ ਐਲਾਨ ਹੋਇਆ ਤਾਂ ਬਾਰ੍ਹਵੀਂ ਜਮਾਤ ਦੀ ਯਸ਼ਿਕਾ ਅਤੇ ਉਸਦੇ ਪਰਿਵਾਰ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਯਸ਼ਿਕਾ ਨੇ ਪੂਰੇ ਮੋਗਾ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ ਯਸ਼ਿਕਾ ਮੋਗਾ ਦੇ ਕਿਚਲੂ ਸਕੂਲ ਵਿੱਚ ਕਾਮਰਸ ਦੀ ਵਿਦਿਆਰਥਣ ਹੈ। ਜ਼ਿਲਾ ਮੋਗਾ ਦੇ ਬਾਘਾ ਪੁਰਾਣਾ ਦੀ ਯਸ਼ਿਕਾ ਜਿਸਨੇ ਪੂਰੇ ਜ਼ਿਲੇ ਵਿੱਚ 500 'ਚੋਂ 480 ਅੰਕ ਪ੍ਰਾਪਤ ਕਰਕੇ ਟੌਪ ਕੀਤਾ ਹੈ।
ਬਾਰ੍ਹਵੀਂ ਜਮਾਤ ਦੀ YASHIKA : C B S E ਬੋਰਡ ਦਾ ਦਸਵੀਂ ਅਤੇ ਬਾਹਰਵੀਂ ਦੇ ਨਤੀਜੇ ਆ ਚੁੱਕੇ ਹਨ । ਜਿੱਥੇ ਕਈਆਂ ਦੇ ਚੇਹਰੇ ਮੁਰਝਾਏ ਦਿਖੇ ਓਥੇ ਹੀ ਕਈਆਂ ਨੇ ਨਤੀਜਿਆਂ ਵਿੱਚ ਮੱਲਾਂ ਮਾਰੀਆਂ । ਇਸੇ ਤਰ੍ਹਾਂ ਹੀ ਮੋਗਾ ਜ਼ਿਲੇ ਦੇ ਬਾਘਾ ਪੁਰਾਣਾ ਦੀ ਯਸ਼ੀਕਾ ਜੋਂ ਕਿ ਮੋਗਾ ਦੇ ਕਿਚਲੂ ਸਕੂਲ ਦੀ ਬਾਹਰਵੀਂ ਜਮਾਤ ਵਿਦਿਆਰਥਣ ਹੈ ਨੇ ਕਾਮਰਸ ਵਿੱਚ 500 ਵਿੱਚੋਂ 480 ਅੰਕ ਹਾਸਿਲ ਕਰ 96% ਨਾਲ ਪੂਰੇ ਮੋਗਾ ਜ਼ਿਲੇ ਵਿੱਚ ਪਹਿਲਾਂ ਸਥਾਨ ਹਾਸਿਲ ਕੀਤਾ। ਜਿਵੇਂ ਹੀ CBSC ਦੇ ਬਾਹਰਵੀਂ ਦੇ ਨਤੀਜੇ ਦਾ ਐਲਾਨ ਹੋਇਆ ਤਾਂ ਬਾਰ੍ਹਵੀਂ ਜਮਾਤ ਦੀ YASHIKA ਅਤੇ ਉਸਦੇ ਪਰਿਵਾਰ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਯਸ਼ਿਕਾ ਨੇ ਪੂਰੇ ਮੋਗਾ ਜਿਲੇ ਵਿੱਚ ਪਹਿਲਾਂ ਸਥਾਨ ਹਾਸਿਲ ਕੀਤਾ ਹੈ ।ਯਸ਼ਿਕਾ ਮੋਗਾ ਦੇ ਕਿਚਲੂ ਸਕੂਲ ਵਿੱਚ ਕਾਮਰਸ ਦੀ ਵਿਦਿਆਰਥਣ ਹੈ ।
ਧਿਆਪਕਾਂ ਦਾ ਵੱਡਾ ਯੋਗਦਾਨ ਹੈ: ਇਸ ਮੌਕੇ ਘਰ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ । ਉੱਥੇ ਵਿਦਿਆਰਥਣ ਨੇ ਦੱਸਿਆ ਕਿ ਉਸਨੇ ਇਹ ਜੋ ਮੁਕਾਮ ਹਾਸਿਲ ਕੀਤਾ ਹੈ, ਉਸ ਵਿੱਚ ਉਸਦੇ ਮਾਤਾ ਪਿਤਾ ਅਤੇ ਅਧਿਆਪਕਾਂ ਦਾ ਵੱਡਾ ਯੋਗਦਾਨ ਹੈ। ਓਹ ਉਸਨੂੰ ਹਮੇਸ਼ਾ ਹੀ ਪਿਆਰ, ਸਹਿਯੋਗ ਅਤੇ ਪ੍ਰੇਰਨਾ ਦਿੰਦੇ ਰਹੇ ਜਿਸਨਾਲ ਉਹ ਅੱਜ ਇਸ ਕਾਬਿਲ ਹੋਈ । ਹੁਣ ਉਸਨੇ ਅੱਗੇ ਬੀ ਕਾਮ ਕਰਨ ਤੋਂ ਬਾਅਦ ਐਮ ਬੀ ਏ ਦੀ ਪੜਾਈ ਕਰਨੀ ਹੈ ਅਤੇ ਜ਼ਿੰਦਗੀ ਦਾ ਇੱਕ ਹੋਰ ਮੁਕਾਮ ਹਾਸਿਲ ਕਰਨਾ ਹੈ ।
ਇਸ ਮੌਕੇ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਨੇ ਕਦੇ ਵੀ ਮੁੰਡੇ ਕੁੜੀ ਵਿੱਚ ਫਰਕ ਨਹੀਂ ਸਮਝਿਆ ਅਤੇ ਨਾ ਹੀ ਕਦੇ ਬੱਚਿਆਂ ਨੂੰ ਪੜਾਈ ਲਈ ਮਜ਼ਬੂਰ ਕੀਤਾ । ਆਪਣੀ ਲੜਕੀ ਨੂੰ ਪੜਾਈ ਵਿੱਚ ਆਤਮ ਨਿਰਭਰ ਹੀ ਬਣਾਇਆ ਹੈ । ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਸ਼ੁਰੂ ਤੋਂ ਹੀ ਪੜ੍ਹਾਈ ਦੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੈ ।ਟਾਪ ਕਰਨ ਵਾਲੀ ਵਿਦਿਆਰਥਣ ਦੀ ਮਾਤਾ ਨੇ ਦੱਸਿਆ ਕਿ mother's day 'ਤੇ ਸਭ ਤੋਂ ਵੱਡਾ ਤੋਹਫ਼ਾ ਮੇਰੇ ਲਈ ਇਹੀ ਹੈ।