ETV Bharat / state

ਮੋਗਾ ਦੇ ਲਾਪਤਾ ਨੌਜਵਾਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਗੁਆਂਢੀ ਹੀ ਨਿਕਲਿਆ ਕਾਤਲ

ਵਿਧਾਨ ਸਭਾ ਹਲਕਾ ਬਾਘਾਪੁਰਾਣਾ (ਮੋਗਾ) ਅਧੀਨ ਪੈਂਦੇ ਪਿੰਡ ਮਾੜੀ ਮੁਸਤਫਾ ਦਾ ਇੱਕ ਨੌਜਵਾਨ ਬੀਤੇ ਦਿਨ੍ਹੀਂ ਲਾਪਤਾ ਹੋਣ ਦਾ ਸਮਾਚਾਰ ਮਿਲਿਆ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਲਾਪਤਾ ਹੋਏ ਨੌਜਵਾਨ ਦੀ (Moga crime news) ਪਛਾਣ ਜਤਿੰਦਰ ਸਿੰਘ ਉਰਫ ਜੋਤੀ ਵਜੋਂ ਹੋਈ ਸੀ।

Badi Mustafa of Moga killed 32 year old Naezwan Jatinder Singh a resident of his own neighborhood

author img

By

Published : Dec 22, 2022, 10:27 PM IST

Badi Mustafa of Moga killed 32 year old Naezwan Jatinder Singh a resident of his own neighborhood

ਮੋਗਾ: ਵਿਧਾਨ ਸਭਾ ਹਲਕਾ ਬਾਘਾਪੁਰਾਣਾ (ਮੋਗਾ) ਅਧੀਨ ਪੈਂਦੇ ਪਿੰਡ ਮਾੜੀ ਮੁਸਤਫਾ ਦਾ ਇੱਕ ਨੌਜਵਾਨ ਬੀਤੇ ਦਿਨ੍ਹੀਂ ਲਾਪਤਾ ਹੋਣ ਦਾ ਸਮਾਚਾਰ ਮਿਲਿਆ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਲਾਪਤਾ (Moga crime news) ਹੋਏ ਨੌਜਵਾਨ ਦੀ ਪਛਾਣ ਜਤਿੰਦਰ ਸਿੰਘ ਉਰਫ ਜੋਤੀ ਵਜੋਂ ਹੋਈ ਸੀ।

'ਲਾਪਤਾ ਹੋਣ ਤੋਂ ਪਹਿਲਾਂ ਜੋਤੀ ਨੇੜੇ ਗੁਆਂਢੀਆਂ ਦੇ ਘਰ ਗਿਆ ਸੀ': ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਜਤਿੰਦਰ ਸਿੰਘ ਦੀ ਭਾਲ ਕਰਦਿਆਂ ਥਾਣਾ ਬਾਘਾਪੁਰਾਣਾ ਦੀ ਪੁਲਿਸ ਨੇ ਜਦੋਂ ਆਂਢ-ਗੁਆਂਢ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਲਾਪਤਾ ਹੋਣ ਤੋਂ ਪਹਿਲਾਂ ਜੋਤੀ ਨੇੜੇ ਗੁਆਂਢੀਆਂ ਦੇ ਘਰ ਗਿਆ ਸੀ। ਉਸ ਤੋਂ ਬਾਅਦ ਜੋਤੀ ਉੱਥੋਂ ਕਿਤੇ ਚਲਾ ਗਿਆ ਅਤੇ ਉਸ ਦਾ ਭਾਲ ਕਰਨ 'ਤੇ ਵੀ ਕੋਈ ਪਤਾ ਨਹੀਂ ਲੱਗਾ।

'ਪੁਲਿਸ ਨੇ ਗੁਆਂਢੀ ਤੋਂ ਸਖ਼ਤੀ ਨਾਲ ਪੁੱਛਗਿੱਛ': ਇਸੇ ਮਾਮਲੇ ਦੀ ਜਾਂਚ ਕਰਦਿਆਂ ਅੱਜ ਜਦੋਂ ਪੁਲਿਸ ਨੇ ਗੁਆਂਢੀ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਉਸ ਵੱਲੋਂ ਜੋਤੀ ਦਾ ਕਤਲ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਕਿ ਗੁਆਂਢੀ ਵੱਲੋਂ ਕਿਸ ਕਾਰਨਾਂ ਦੇ ਚੱਲਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।

ਬਾਘਾਪੁਰਾਣਾ ਪੁਲਿਸ ਨੇ ਮ੍ਰਿਤਕ ਜਤਿੰਦਰ ਸਿੰਘ ਜੋਤੀ ਦੇ ਭਰਾ ਦੇ ਬਿਆਨਾਂ 'ਤੇ ਗੁਆਂਢੀ ਅਤੇ ਇਕ ਹੋਰ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਵੱਲੋਂ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਜਤਿੰਦਰ ਸਿੰਘ ਜੋਤੀ ਆਪਣੇ ਪਿੱਛੇ ਪਤਨੀ ਅਤੇ 2 ਬੱਚਿਆਂ ਨੂੰ ਛੱਡ ਗਿਆ ਹੈ।

ਇਹ ਵੀ ਪੜ੍ਹੋ: ਜੰਡਿਆਲਾ ਪੁਲਿਸ ਨੇ 6 ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਕਰ ਵਧਾਈ ਸਖ਼ਤੀ, ਦਰਜਨ ਵਾਹਨ ਚਾਲਕਾਂ ਦੇ ਕੀਤੇ ਚਲਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.