ਮੋਗਾ: ਚੰਡੀਗੜ੍ਹ ਤੋਂ ਵਾਪਸ ਆਉਂਦੇ ਹੋਏ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਖੁਮਾਣੋਂ ਦੇ ਕੋਲ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਰਾਜੀਵ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਦੋਨਾਂ ਦੀ ਜਾਨ ਖਤਰੇ ਤੋਂ ਬਾਹਰ ਹੈ।
ਪ੍ਰਤੱਖਦਰਸ਼ੀ ਨੇ ਕਿਹਾ ਕਿ ਵਿਧਾਇਕ ਡਾ. ਹਰਜੋਤ ਕਮਲ ਅਤੇ ਵਿਨੋਦ ਬਾਂਸਲ ਚੰਡੀਗੜ੍ਹ ਤੋਂ ਵਾਪਸ ਮੋਗਾ ਆ ਰਹੇ ਸਨ। ਖਮਾਣੋਂ ਕੋਲ ਪੁੱਠੇ ਪਾਸੇ ਆ ਰਹੀ ਇੱਕ ਗੱਡੀ ਦੀ ਉਨ੍ਹਾਂ ਦੀ ਕਾਰ ਨਾਲ ਟਕੱਰ ਹੋ ਗਈ। ਉਨ੍ਹਾਂ ਕਿਹਾ ਕਿ ਜਿਸ ਗੱਡੀ ਦੀ ਉਨ੍ਹਾਂ ਦੀ ਕਾਰ ਨਾਲ ਟਕੱਰ ਹੋਈ ਸੀ ਉਹ ਕਾਫੀ ਤੇਜ਼ ਰਫਤਾਰ 'ਚ ਸੀ। ਉਨ੍ਹਾਂ ਕਿਹਾ ਕਿ ਟਕੱਰ ਹੋਣ ਨਾਲ ਵਿਧਾਇਕ ਹਰਜੋਤ ਕਮਲ ਦੀ ਲੱਤ ਅਤੇ ਵਿਨੋਦ ਬੰਸਲ ਦੇ ਹੱਥ ਵਿੱਚ ਫ੍ਰੈਕਚਰ ਹੋ ਗਿਆ।
ਉਨ੍ਹਾਂ ਕਿਹਾ ਕਿ ਹਰਜੋਤ ਕਮਲ ਅਤੇ ਵਿਨੋਦ ਬੰਸਲ ਦੇ ਨਾਲ ਉਨ੍ਹਾਂ ਦਾ ਕਾਰ ਚਾਲਕ ਵੀ ਜ਼ਖ਼ਮੀ ਹੋ ਗਿਆ ਹੈ ਉਹ ਵੀ ਜ਼ੇਰੇ ਇਲਾਜ ਹੈ।