ਮੋਗਾ: ਮੋਗਾ ਜ਼ਿਲ੍ਹੇ ਦੇ ਕਸਬਾ ਬਾਘਾ ਪੁਰਾਣਾ ਚੰਨੂਵਾਲਾ ਨਹਿਰ ਵਿੱਚ ਗਣਪਤੀ ਦੀ ਮੂਰਤੀ ਵਿਸਰਜਨ ਕਰਨ ਗਏ ਮੋਹਿਤ ਨਾਮ ਦੇ ਲੜਕੇ ਦੀ ਪਾਣੀ ਦੇ ਤੇਜ਼ ਵਹਾਅ ਚੇ ਰੁੜਣ ਦਾ ਮਾਮਲਾ ਸਾਹਮਣੇ ਆਇਆ ਹੈ।
ਤੁਹਾਨੂੰ ਦੱਸ ਦਈਏ ਕਿ ਕੱਲ ਗਣਪਤੀ ਵਿਸਰਜਨ ਕਰਨ ਗਏ 10 ਤੋਂ 12 ਨੌਜਵਾਨਾਂ ਵਿਚੋਂ ਇਕ ਮੋਹਿਤ ਨਾਮ ਦਾ ਲੜਕਾ ਜੋ ਕਿ ਗਣਪਤੀ ਮੂਰਤੀ ਵਿਸਰਜਨ ਸਮੇਂ ਪਾਣੀ ਦੇ ਤੇਜ਼ ਵਹਾਅ ਵਿਚ ਵਹਿ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਮੋਹਿਤ ਬਾਘਾਪੁਰਾਣਾ ਦੇ ਬਾਬਾ ਜੀਵਨ ਸਿੰਘ ਨਗਰ ਦਾ ਰਹਿਣ ਵਾਲਾ ਹੈ। ਮੂਰਤੀ ਵਿਸਰਜਨ ਕਰਨ ਗਏ ਲੋਕਾਂ ਨੇ ਦੱਸਿਆ ਕਿ ਮੂਰਤੀ ਭਾਰੀ ਹੋਣ ਕਾਰਨ 10 ਤੋਂ 12 ਨੌਜਵਾਨ ਪਾਣੀ ਵਿਚ ਉਤਰੇ ਸੀ ਅਤੇ ਸਾਰੇ ਵਿਅਕਤੀ ਪਾਣੀ ਵਿਚੋਂ ਬਾਹਰ ਆ ਗਏ ਸਨ ਪਰ ਮੋਹਿਤ ਜੋ ਕਿ ਪਾਣੀ ਵਿਚ ਡੁੱਬ ਗਿਆ। ਜਿਸ ਦੀ ਭਾਲ ਕੀਤੀ ਪਰ ਨਹੀਂ ਮਿਲ ਸਕਿਆ ਘਟਨਾ ਦਾ ਪਤਾ ਚੱਲਦਿਆਂ ਹੀ ਬਾਗਾਪੁਰਾਣਾ ਪੁਲਿਸ ਮੌਕੇ ਤੇ ਪਹੁੰਚੇ ਅਤੇ ਨੌਜਵਾਨ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਟੀਟੂ ਬਾਣੀਆ ਦੀ ਸਰਕਾਰ ਨੂੰ ਲਾਹਣਤਾਂ, ਮੈ ਦੇਵਾਂਗਾ ਵਿਧਾਇਕਾਂ ਦੀ ਪਤਨੀਆਂ ਨੂੰ ਹਜ਼ਾਰ ਰੁਪਏ ਪੈਨਸ਼ਨ