ਮਾਨਸਾ: ਜ਼ਿਲ੍ਹੇ ਵਿੱਚ ਖੇਤੀ ਆਰਡੀਨੈਂਸਾਂ ਦੇ ਖ਼ਿਲਾਫ਼ ਕਿਸਾਨਾਂ ਦੇ ਸਮਰਥਨ ਵਿੱਚ ਪੰਜਾਬੀ ਗਾਇਕਾਂ ਤੇ ਹੋਰ ਨੌਜਵਾਨਾਂ ਦੇ ਫ਼ੋਨ, ਰਿਵਾਲਵਰ, ਮੋਬਾਈਲ ਤੇ ਪਰਸ ਚੋਰੀ ਹੋਣ ਦੀ ਖ਼ਬਰ ਹੈ। ਇਸ ਦੇ ਨਾਲ ਹੀ ਬਰਨਾਲਾ ਤੋਂ ਧਰਨੇ ਵਿੱਚ ਸ਼ਾਮਲ ਹੋਣ ਪੁੱਜੇ ਨੌਜਵਾਨ ਦੇ ਸਾਥੀ ਦਾ ਲਾਇਸੈਂਸੀ ਰਿਵਾਲਵਰ ਵੀ ਚੋਰੀ ਹੋ ਗਿਆ। ਉੱਥੇ ਹੀ ਕੁੱਝ ਲੋਕਾਂ ਦੇ ਮੋਬਾਇਲ ਫੋਨ ਅਤੇ ਪਰਸ ਵੀ ਚੋਰੀ ਹੋਏ ਹਨ। ਇਸ ਸਬੰਧੀ ਪੁਲਿਸ ਨੇ ਅਗਿਆਤ ਚੋਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਖੇਤੀ ਆਰਡੀਨੈਂਸ ਨੂੰ ਲੈ ਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਅਗਵਾਈ ਵਿੱਚ ਸਾਥੀ ਕਲਾਕਾਰਾਂ ਦੇ ਨਾਲ ਧਰਨਾ ਲਗਾਇਆ ਗਿਆ ਸੀ। ਇਸ ਵਿੱਚ ਦੂਜੇ ਜ਼ਿਲ੍ਹੇ ਤੋਂ ਵੀ ਨੌਜਵਾਨਾਂ ਨੇ ਸ਼ਿਰਕਤ ਕੀਤੀ ਸੀ। ਬਰਨਾਲਾ ਤੋਂ ਜਵਾਨ ਆਗੂਆਂ ਦੇ ਨਾਲ ਆਏ ਸਨ ਤੇ ਉਨ੍ਹਾਂ ਦੇ ਸਾਥੀ ਦਾ ਲਾਇਸੈਂਸੀ ਰਿਵਾਲਵਰ ਚੋਰੀ ਹੋ ਗਿਆ। ਉੱਥੇ ਹੀ ਚੋਰਾਂ ਨੇ ਮੋਬਾਇਲ ਫੋਨ ਅਤੇ ਪਰਸ ਉੱਤੇ ਵੀ ਆਪਣੇ ਹੱਥ ਸਾਫ਼ ਕਰ ਦਿੱਤਾ। ਇਸ ਬਾਰੇ ਪੀੜਤ ਨੌਜਵਾਨ ਨੇ ਦੱਸਿਆ ਕਿ ਧਰਨੇ ਵਿੱਚ ਇੱਕ ਰਿਵਾਲਵਰ ਵੀ ਚੋਰੀ ਹੋਇਆ ਹੈ ਅਤੇ ਉਨ੍ਹਾਂ ਦੇ ਪਰਸ ਅਤੇ ਮੋਬਾਇਲ ਫੋਨ ਵੀ ਚੋਰੀ ਹੋ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ- 1 ਦੇ ਐਸਐਚਓ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਰਾਮਦਿੱਤ ਵਾਲਾ ਚੌਂਕ ਵਿੱਚ ਧਰਨਾ ਸੀ ਅਤੇ ਭੀੜ ਜ਼ਿਆਦਾ ਹੋ ਗਈ ਸੀ। ਇਸ ਕਾਰਨ ਗੱਡੀ ਵਿੱਚੋ ਪਿਸਟਲ, ਮੋਬਾਇਲ ਫੋਨ ਅਤੇ ਪਰਸ ਚੋਰੀ ਹੋ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਅਸੀਂ ਅਗਿਆਤ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਤੁਹਾਨੂੰ ਦੱਸ ਦਈਏ, ਪਿਛਲੇ ਦਿਨੀਂ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਬਿੱਲਾਂ ਦੇ ਖ਼ਿਲਾਫ਼ ਵੱਖ-ਵੱਖ ਥਾਵਾਂ 'ਤੇ ਧਰਨਾ ਲਾਇਆ ਗਿਆ ਸੀ ਤੇ ਕਿਸਾਨਾਂ ਦਾ ਸਮਰਥਨ ਕਰਦਿਆਂ ਹੋਇਆਂ ਪੰਜਾਬੀ ਗਾਇਕਾਂ ਨੇ ਵੀ ਧਰਨਾ ਦਿੱਤਾ। ਇਸ ਦੌਰਾਨ ਧਰਨੇ ਦਾ ਸਮਰਥਨ ਕਰਦਿਆਂ ਹੋਇਆਂ ਕੁਝ ਨੌਜਵਾਨ ਦੂਜੇ ਜ਼ਿਲ੍ਹਿਆਂ ਤੋਂ ਵੀ ਪੁੱਜੇ ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਸਮਾਨ ਚੋਰੀ ਹੋ ਗਏ ਹਨ। ਇੱਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਨੌਜਵਾਨ ਧਰਨੇ ਵਿੱਚ ਲਾਇਸੈਂਸ ਕਿਉਂ ਲੈ ਕੇ ਆਏ ਸਨ। ਜਦ ਕਿ ਸ਼ਾਂਤਮਈ ਡੰਗ ਨਾਲ ਧਰਨੇ ਦੇਣ ਦੀ ਗੱਲ ਕਹੀ ਗਈ, ਜੇਕਰ ਇਸ ਦੌਰਾਨ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਤਾਂ ਇਸ ਦਾ ਕੌਣ ਜ਼ਿੰਮੇਵਾਰ ਹੁੰਦਾ?