ਮਾਨਸਾ: ਪੰਜਾਬ ਸਰਕਾਰ ਵੱਲੋਂ ਘਰ ਘਰ ਰੁਜ਼ਗਾਰ ਮੁਹਿੰਮ ਦੇ ਤਹਿਤ ਅੱਜ ਮਾਨਸਾ ਦੇ ਨਹਿਰੂ ਮੈਮੋਰੀਅਲ ਕਾਲਜ (Nehru Memorial College) ਦੇ ਵਿਚ ਰੁਜ਼ਗਾਰ ਮੇਲਾ ਲਗਾਇਆ ਗਿਆ। ਜਿੱਥੇ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਇਸ ਮੇਲੇ ਵਿੱਚ ਹਿੱਸਾ ਲਿਆ ਗਿਆ। ਉੱਥੇ ਹੀ 30 ਪ੍ਰਾਈਵੇਟ ਕੰਪਨੀਆਂ (30 private companies) ਵੱਲੋਂ ਰੁਜ਼ਗਾਰ ਦੇਣ ਦੇ ਲਈ ਨੌਜਵਾਨਾਂ ਦਾ ਇੰਟਰਵਿਊ ਲਿਆ ਗਿਆ।
ਰੁਜ਼ਗਾਰ ਮੇਲੇ ਵਿੱਚ ਪਹੁੰਚੀਆਂ ਲੜਕੀਆਂ ਨੇ ਕਿਹਾ ਕਿ ਉਹ ਅਜੇ ਪੜ੍ਹਾਈ ਕਰ ਰਹੀਆਂ ਹਨ। ਪਰ ਅੱਜ ਮਾਨਸਾ ਵਿੱਚ ਲੱਗੇ ਰੁਜ਼ਗਾਰ ਮੇਲੇ ਵਿੱਚ ਉਨ੍ਹਾਂ ਵੱਲੋਂ ਹਿੱਸਾ ਲਿਆ ਗਿਆ ਸੀ। ਜਿਸ ਦੇ ਤਹਿਤ ਉਨ੍ਹਾਂ ਨੂੰ ਜੁਆਇਨਿੰਗ ਲੈਟਰ (Joining Letter) ਵੀ ਦਿੱਤੇ ਗਏ ਹਨ। ਜੋ ਕਿ ਪ੍ਰਾਈਵੇਟ ਕੰਪਨੀਆਂ ਵੱਲੋਂ ਬਠਿੰਡਾ ਜੋ ਫ਼ਿਰੋਜ਼ਪੁਰ ਦੇ ਵਿਚ ਨੌਕਰੀ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਨੇ ਪਹਿਲੀ ਵਾਰ ਇੰਟਰਵਿਊ ਦਿੱਤਾ ਸੀ ਅਤੇ ਪਹਿਲੀ ਵਾਰ ਹੀ ਪ੍ਰਾਈਵੇਟ ਕੰਪਨੀ ਦੇ ਵਿਚ ਉਨ੍ਹਾਂ ਨੂੰ ਨੌਕਰੀ ਮਿਲ ਚੁੱਕੀ ਹੈ।
ਰੁਜ਼ਗਾਰ ਮੇਲੇ ਦੇ ਵਿੱਚ ਨਹਿਰੂ ਯੁਵਾ ਕੇਂਦਰ (Nehru Youth Center) ਦੇ ਕੋਆਰਡੀਨੇਟਰ ਸੰਦੀਪ ਘੰਡ (Sandeep Ghond) ਅਤੇ ਯੁਵਕ ਸੇਵਾ ਵਿਭਾਗ ਦੇ ਕੋਆਰਡੀਨੇਟਰ ਰਘਬੀਰ ਸਿੰਘ ਮਾਨ (Raghbir Singh Mann) ਨੇ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘਰ ਘਰ ਰੁਜ਼ਗਾਰ ਦੇ ਤਹਿਤ ਲਗਾਏ ਜਾ ਰਹੇ ਹਨ।
ਇਹ ਵੀ ਪੜੋ: ਅਕਾਲੀ ਦਲ ਦੇ ਇਹ ਆਗੂ ਕਿਸਾਨ ਜਥੇਬੰਦੀਆਂ ਨਾਲ ਕਰਨਗੇ ਮੀਟਿੰਗ
ਮੇਲਿਆਂ ਦੇ ਵਿਚ ਨੌਜਵਾਨ ਹਿੱਸਾ ਲੈ ਰਹੇ ਹਨ ਅਤੇ ਉਨ੍ਹਾਂ ਨੂੰ ਇਨ੍ਹਾਂ ਮੇਲਿਆਂ ਵਿੱਚ ਬੇਸ਼ੱਕ ਸਰਕਾਰੀ ਨਹੀਂ ਪ੍ਰਾਈਵੇਟ ਤੌਰ ਤੇ ਵੀ ਨੌਕਰੀ ਮਿਲੀ ਹੈ। ਨੌਜਵਾਨ ਵੀ ਸੰਤੁਸ਼ਟ ਹਨ ਜੋ ਕਿ ਸਰਕਾਰ ਦੀ ਚੰਗੀ ਪਹਿਲਕਦਮੀ ਹੈ। ਜਿਸਦੇ ਤਹਿਤ ਨੌਜਵਾਨ ਰੁਜ਼ਗਾਰ ਦੇ ਕਾਬਿਲ ਬਣ ਸਕੇ ਹਨ।