ਮਾਨਸਾ: ਕਸਬਾ ਬੁਢਲਾਡਾ ਵਿੱਚ ਪੁਲਿਸ ’ਤੇ ਇੱਕ 20 ਸਾਲ ਦੇ ਨੌਜਵਾਨ ਦੀ ਪੁਲਿਸ ਹਿਰਾਸਤ ਵਿੱਚ ਕੁੱਟਣ ਦੇ ਦੌਰਾਨ ਮੌਤ ਹੋਣ ਦੇ ਇਲਜ਼ਾਮ ਲੱਗੇ ਹਨ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਉਨ੍ਹਾਂ ਦੇ ਬੇਟੇ ਦੀ ਲੜਾਈ ਗੁਆਂਢੀ ਦੇ ਨਾਲ ਹੋਇਆ ਸੀ ਜਿਸ ਕਾਰਨ ਪੁਲਿਸ ਉਸਨੂੰ ਚੁੱਕ ਕੇ ਲੈ ਗਈ ਅਤੇ ਜਦੋਂ ਉਹ ਉਸਨੂੰ ਲੈਣ ਗਏ ਤਾਂ ਉਸਦੀ ਹਾਲਤ ਖ਼ਰਾਬ ਸੀ ਅਤੇ ਘਰ ਆਉਣ ਤੋਂ ਬਾਅਦ ਉਹ ਬਹੁਤ ਡਰਿਆ ਹੋਇਆ ਸੀ ਅਤੇ ਉਸ ਨੇ ਕੁੱਝ ਸਮਾਂ ਬਾਅਦ ਦਮ ਤੋੜ ਦਿੱਤਾ।
ਜਿਸ ਕਾਰਨ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਪੁਲਿਸ ਨੇ ਬੇਰਹਿਮੀ ਨਾਲ ਕੁੱਟਿਆ ਸੀ ਜਿਸਦੀ ਚੋਟ ਬਰਦਾਸ਼ਤ ਨਾ ਕਰਦੇ ਹੋਏ ਉਸਦੀ ਮੌਤ ਹੋ ਗਈ। ਇਸ ਮਾਮਲੇ ਸਬੰਧੀ ਸ਼ਹਿਰ ਦੀ ਸਮਾਜਿਤ ਸੰਗਠਨਾਂ ਨੇ 9 ਮੈਂਬਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਨੇ ਮੰਗ ਕੀਤੀ ਹੈ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਇਨਸਾਫ ਮਿਲੇ।
ਇਲਜ਼ਾਮ ਝੂਠੇ ਅਤੇ ਬੇਬੁਨਿਆਦ- ਪੁਲਿਸ
ਦੂਜੇ ਪਾਸੇ ਬੁਢਲਾਡਾ ਪੁਲਿਸ ਨੇ ਦੱਸਿਆ ਕਿ ਇੱਕ ਸ਼ਿਕਾਇਤ ਉੱਤੇ ਮਨਪ੍ਰੀਤ ਸਿੰਘ ਨੂੰ ਥਾਣੇ ਲਿਆਇਆ ਗਿਆ ਸੀ। ਉਸਦੇ ਪਰਿਵਾਰ ਦੇ ਮੈਬਰਾਂ ਨੂੰ ਅਗਲੇ ਦਿਨ ਪੇਸ਼ ਕਰਨ ਦੇ ਵਾਅਦੇ ’ਤੇ ਛੱਡ ਦਿੱਤਾ ਗਿਆ ਅਤੇ ਜਦੋਂ ਮਨਪ੍ਰੀਤ ਨੂੰ ਛੱਡਿਆ ਗਿਆ ਤਾਂ ਉਸਦੀ ਹਾਲਤ ਠੀਕ ਸੀ। ਉਹ ਸਾਡੇ ਸੀਸੀਟੀਵੀ ਕੈਮਰੇ ਵਿੱਚ ਬਿਲਕੁੱਲ ਸਾਫ਼ ਹੈ ਕਿ ਉਹ ਆਪਣੇ ਪੈਰ ਉੱਤੇ ਚਲ ਕੇ ਗਿਆ ਹੈ। ਇਸ ਲਈ ਪੁਲਿਸ ਉੱਤੇ ਲਗਾਏ ਗਏ ਇਲਜ਼ਾਮ ਝੂਠੇ ਅਤੇ ਬੇਬੁਨਿਆਦ ਹਨ।
ਇਹ ਵੀ ਪੜੋ: ਜਿਸਨੂੰ 8 ਸਾਲ ਸਿਖਾਈ ਪਹਿਲਵਾਨੀ, ਉਸੇ ਦਾ ਕਤਲ ਕਰਕੇ ਕਿਵੇਂ ਮੁਲਜ਼ਮ ਬਣਿਆ ਸੁਸ਼ੀਲ ਕੁਮਾਰ