ਸਰਦੂਲਗੜ੍ਹ: ਮਾਨਸਾ ਜ਼ਿਲ੍ਹੇ ਦੇ ਪਿੰਡ ਨੰਦਗੜ੍ਹ ਦੇ ਨੌਜਵਾਨ ਕਿਸਾਨ ਦੀ ਦਿੱਲੀ ਤੋਂ ਵਾਪਸ ਆਉਣ ਸਮੇਂ ਦਿਮਾਗ ਦੀ ਨਾੜੀ ਫੱਟ ਜਾਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਿੰਡ ਨੰਦਗੜ੍ਹ ਦੇ ਨੌਜਵਾਨ ਸੁਖਵਿੰਦਰ ਸਿੰਘ ਜੋ ਸਿਰਸਾ ਵਿਖੇ ਨੌਕਰੀ ਕਰ ਰਿਹਾ ਸੀ ਤੇ ਆਪਣੇ ਦੋਸਤਾਂ ਨਾਲ 25 ਜਨਵਰੀ ਨੂੰ ਕਿਸਾਨੀ ਸੰਘਰਸ਼ ਦੌਰਾਨ ਦਿੱਲੀ ਪਰੇਡ 'ਚ ਹਿੱਸਾ ਲੈਣ ਲਈ ਗਿਆ ਸੀ।
ਵਾਪਸੀ ਸਮੇਂ ਰਾਸਤੇ ਵਿੱਚ ਹਿਸਾਰ ਨਜ਼ਦੀਕ ਉਸ ਦੇ ਦਿਮਾਗ ਦੀ ਨਾੜੀ ਫਟ ਗਈ। ਇਲਾਜ ਲਈ ਹਸਪਤਾਲ ਲੈਕੇ ਜਾਂਦਿਆਂ ਹੀ ਰਸਤੇ 'ਚ ਉਸ ਦੀ ਮੌਤ ਹੋ ਗਈ। ਉਹ ਦੋ ਭਰਾ ਸਨ। ਉਸ ਦਾ ਇੱਕ 5 ਸਾਲ ਦਾ ਲੜਕਾ ਹੈ। ਨੌਜਵਾਨ ਕਿਸਾਨ ਦਾ ਅੰਤਿਮ ਸਸਕਾਰ ਪਿੰਡ ਨੰਦਗੜ੍ਹ ਵਿਖੇ ਕਰ ਦਿੱਤਾ ਗਿਆ ਹੈ। ਸਮੂਹ ਪਿੰਡ ਵਾਸੀਆਂ ਅਤੇ ਸਮੁੱਚੀਆਂ ਕਿਸਾਨ ਜਥੇਬੰਦੀਆਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਚੋਂ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ।