ਮਾਨਸਾ:ਰਾਮਗੜ੍ਹੀਆ ਅਕਾਲ ਜਥੇਵੰਦੀ ਵੱਲੋਂ ਮਾਨਸਾ ਦੇ ਵਿਸ਼ਵਕਰਮਾ ਭਵਨ ਵਿਖੇ ਵਿਸ਼ਵ ਵਾਤਾਵਰਣ ਦਿਵਸ (World Environment Day)ਮੌਕੇ ਪੌਦੇ ਲਗਾਏ।ਸਮਾਜ ਸੇਵੀ ਸੰਸਥਾ(NGO)ਵੱਲੋਂ ਲੋਕਾਂ ਕੋਰੋਨਾ ਦੇ ਪ੍ਰਕੋਪ ਦੇ ਬਚਾਅ ਕਰਨ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਅੰਮ੍ਰਿਤ ਧੀਮਾਨ ਨੇ ਦੱਸਿਆ ਹੈ ਕਿ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ ਇਸ ਨੂੰ ਬਚਾਉਣ ਲਈ ਸ਼ਹਿਰ ਦੇ ਵੱਖ-ਵੱਖ ਥਾਵਾਂ ਉਤੇ ਪੌਦੇ ਲਗਾਏ ਜਾ ਰਹੇ ਹਨ।ਸਮਾਜ ਸੇਵੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਪੌਦੇ ਲਗਾਉ ਅਤੇ ਪੌਦੇ ਦੀ ਦੇਖ ਭਾਲ ਜਰੂਰ ਕਰੋ।
ਸਮਾਜ ਸੇਵੀ ਜਸਪਾਲ ਸਿੰਘ ਨੇ ਕਿਹਾ ਕਿ ਜਿੱਥੇ ਸੰਸਥਾਵਾਂ ਵੱਡੇ ਉਪਰਾਲੇ ਕਰ ਰਹੀਆਂ ਹਨ ਉਥੇ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਸੰਸਥਾਵਾਂ ਲਈ ਫੰਡ ਦਿੱਤਾ ਜਾਵੇ।ਜਿਸ ਨਾਲ ਸੰਸਥਾਵਾਂ ਨੂੰ ਚਲਾਉਣ ਵਿਚ ਪ੍ਰੇਸ਼ਾਨੀ ਨਾ ਆਵੇ।
ਦੱਸਦੇਈਏ ਕਿ ਰਾਮਗੜ੍ਹੀਆ ਅਕਾਲ ਜਥੇਬੰਦੀ ਵੱਲੋਂ ਸਿਰਫ ਪੌਦੇ ਲਗਾਏ ਹੀ ਨਹੀਂ ਜਾਂਦੇ ਸਗੋਂ ਪੌਦਿਆਂ ਦੀ ਖਾਸ ਦੇਖਭਾਲ ਕੀਤੀ ਜਾਂਦੀ ਹੈ।ਇਸ ਬਾਰੇ ਸੰਸਥਾ ਨੇ ਲੋਕਾਂ ਨੂੰ ਵੀ ਜਾਗਰੂਕ ਕੀਤਾ ਹੈ।